Connect with us
http://nripanjabi.com/wp-content/uploads/2023/07/realestate-97090.jpg

CRIME

ਟਾਈਟਲਰ ਦੇ ਭਗਤ ਕਾਂਗਰਸੀ ਲੀਡਰ ਨੇ ਸਿੱਖ ਭਾਵਨਾਵਾਂ ਨੂੰ ਮਾਰੀ ਵੱਡੀ ਠੇਸ

Published

on

ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੀ ਪ੍ਰਕਰਮਾ ਵਿੱਚ ਖਿਚਾਈ ਵਿਵਾਦਤ ਤਸਵੀਰ

ਅੰਮ੍ਰਿਤਸਰ (NRI ਪੰਜਾਬੀ ਬਿਊਰੋ ) ਕਾਂਗਰਸ ਐਸਸੀ ਸੈੱਲ ਦੇ ਉਪ ਚੇਅਰਮੈਨ ਕਰਮਜੀਤ ਸਿੰਘ ਗਿੱਲ ਵੱਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੀ ਪ੍ਰਕਰਮਾ ਵਿੱਚ ਵਿਵਾਦਤ ਤਸਵੀਰ ਖਿਚਵਾਉਣਾ ਤੇ ਫਿਰ ਉਸਨੂੰ ਸ਼ੋਸ਼ਲ ਮੀਡੀਆ ਉੱਤੇ ਪਾ ਕੇ ਸਿੱਖ ਭਾਵਨਾਵਾਂ ਨੂੰ ਵੱਡੀ ਠੇਸ ਪੁਹੰਚੌਣ ਪਿੱਛੇ ਕਾਂਗਰਸੀ ਨੇਤਾ ਇਸ ਪੂਰੀ ਹਰਕਤ ਦੀ ਕਿ ਮੰਸ਼ਾ ਸੀ ਇਸ ਦਾ ਅੱਜੇ ਤੱਕ ਪਤਾ ਨਹੀਂ ਲੱਗਾ ਪਰ ਇਸ ਘਟਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਦਾ ਉੱਤੇ ਵੱਡੇ ਸਵਾਲ ਖੜੇ ਹੋ ਗਏ ਹਨ।

ਸਿੱਖ ਕੌਮ ਦੀ ਅਗਵਾਹੀ ਕਰਨ ਦੀ ਦੱਮ ਭਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮੁੱਖ ਦੋਸ਼ੀ ਮੰਨਦੇ ਹਨ। ਕਰਮਜੀਤ ਸਿੰਘ ਗਿੱਲ ਜਗਦੀਸ਼ ਟਾਈਟਲਰ ਦੇ ਬਹੁਤ ਕਰੀਬੀ ਹੋਣ ਦਾ ਦਮ ਭਰਦੇ ਹਨ ਸਮੇਂ ਸਮੇਂ ਤੇ ਇਸ ਤਰਾਂ ਦੀਆਂ ਵਿਵਾਦਤ ਘਟਨਾਵਾਂ ਨੂੰ ਜਨਮ ਦੇਂਦੇ ਹਨ ਜਿਸ ਨਾਲ ਪੰਜਾਬ ਦੇ ਧਾਰਮਿਕ ਅਤੇ ਰਾਜਨੀਤਕ ਗਲਿਆਰਿਆਂ ਵਿੱਚ ਹਲ ਚੱਲ ਹੁੰਦੀ ਹੈ।

ਸਾਬਕਾ ਸੰਸਦ ਮੈਂਬਰ ਜਗਦੀਸ਼ ਟਾਈਟਲਰ ਕਾਂਗਰਸ ਦੇ ਸੀਨਿਅਰ ਲੀਡਰ ਹਨ। ਨਾਨਾਵਤੀ ਕਮਿਸ਼ਨ ਵਜੋਂ ਜਾਣੇ ਜਾਂਦੇ ਇੱਕ ਅਧਿਕਾਰਤ ਜਾਂਚ ਕਮਿਸ਼ਨ ਦੁਆਰਾ ਇੱਕ ਰਿਪੋਰਟ ਪ੍ਰਕਾਸ਼ਤ ਹੋਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਐਡਵੋਕੇਟ ਧਾਮੀ ਨੇ ਆਖਿਆ ਕਿ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰ ਸਕਦੀ। ਅਜਿਹੇ ਵਿਅਕਤੀ ਦੀ ਤਸਵੀਰ ਲੱਗੀ ਟੀ-ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣਾ ਸਿੱਖਾਂ ਨੂੰ ਚਿੜ੍ਹਾਉਣ ਵਾਲੀ ਕਾਰਵਾਈ ਹੈ ਅਤੇ ਸਪੱਸ਼ਟ ਹੈ ਕਿ ਦੋਸ਼ੀ ਕਾਂਗਰਸੀ ਆਗੂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਕਾਰਵਾਈ ਕੀਤੀ ਹੈ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖਾਂ ਨੂੰ ਚਿੜਾਉਣ ਵਾਲੀ ਹਰਕਤ ਕਰਨ ਵਾਲੇ ਵਿਅਕਤੀ ਸੀਸੀਟੀਵੀ ਕੈਮਰੇ ਦੀ ਰਿਕਾਡਿੰਗ ਅਨੁਸਾਰ ਆਟਾ ਮੰਡੀ ਬਾਹੀ ਤੋਂ ਪਰਕਰਮਾਂ ਵਿਚ ਦਾਖਲ ਹੋਇਆ ਅਤੇ ਫੋਟੋ ਖਿਚਵਾਉਣ ਮਗਰੋਂ ਬਿਨਾ ਮੱਥਾ ਟੇਕਿਆਂ ਵਾਪਸ ਚਲਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ ਵਿਅਕਤੀ ਜਾਣਬੁਝ ਕੇ ਕੋਝੀ ਹਰਕਤ ਕਰਨ ਲਈ ਹੀ ਆਇਆ ਸੀ, ਨਾ ਕਿ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨ।

America

ਪੈਨਸਿਲਵੇਨੀਆ ਦੇ ਵਿੱਚ ਗੋਲੀਬਾਰੀ, ਤਿੰਨ ਦੀ ਮੌਤ, ਦੋਸ਼ੀ ਗ੍ਰਿਫ਼ਤਾਰ।

Published

on

By

ਫਾਲਸ ਟਾਊਨਸ਼ਿਪ, ਪੈਨਸਿਲਵੇਨੀਆ : ਸ਼ਨੀਵਾਰ ਸਵੇਰੇ ਪੈਨਸਿਲਵੇਨੀਆ ਦੇ ਫਾਲਸ ਟਾਊਨਸ਼ਿਪ ਦੇ ਵਿੱਚ ਇੱਕ ਦੋਸ਼ੀ ਨੇ ਆਪਣੇ ਹੀ ਪਰਿਵਾਰ ਦੇ ਜੀਆਂ ਦੇ ਨਾਲ ਖ਼ੂਨ ਦੀ ਹੋਲੀ ਖੇਡੀ ਅਤੇ ਆਪਣੀ ਮਤਰੇਈ ਮਾਂ, ਆਪਣੀ ਨਾਬਾਲਿਗ ਭੈਣ ਅਤੇ ਆਪਣੇ ਦੋ ਬੱਚਿਆਂ ਦੀ ਮਾਂ ਨੂੰ ਗੋਲੀਆਂ ਦੇ ਨਾਲ ਭਨ ਸੁੱਟਿਆ। ਦੋਸ਼ੀ ਨੇ ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਇੱਕ ਕਾਰ ਖੋਹ ਕੇ ਫ਼ਰਾਰ ਹੋ ਗਿਆ। ਲੰਬੀ ਕੋਸ਼ਿਸ਼ ਤੋਂ ਬਾਅਦ 26 ਸਾਲਾ ਦੋਸ਼ੀ ਆਂਦਰੇ ਗੋਰਡਨ ਨੂੰ ਪੁਲਿਸ ਨੇ ਨਿਊ ਜਰਸੀ ਸਟੇਟ ਦੇ ਵਿੱਚੋ ਗ੍ਰਿਫ਼ਤਾਰ ਕਰ ਲਿਆ।

ਇਸ ਘਟਨਾਂ ਦੇ ਤਰੁੰਤ ਬਾਅਦ ਪੁਲਿਸ ਨੇ ਤੁਰੰਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਆਮ ਲੋਕਾਂ ਨੂੰ ਸੁਚੇਤ ਰਹਿਣ ਦਾ ਅਲਰਟ ਭੇਜ ਦਿੱਤਾ। ਦੋਸ਼ੀ ਪੁਲਿਸ ਤੋਂ ਭੱਜਦਾ ਹੋਇਆ ਨਿਊ ਜਰਸੀ ਦੇ ਟਰੈਂਟਨ ਟਾਊਨ ਦੇ ਇੱਕ ਘਰ ਵਿੱਚ ਵੜ ਗਿਆ ਜਿੱਥੇ ਉਸ ਨੇ ਲੋਕਾਂ ਨੂੰ ਬੰਦਕ ਬਣਾ ਲਿਆ। ਪੁਲਿਸ ਨੇ ਲੰਬੀ ਕੋਸ਼ਿਸ਼ ਤੋਂ ਬਾਅਦ ਦੋਬਾਰਾ ਮੌਕੇ ਤੋਂ ਫ਼ਰਾਰ ਹੋਣ ਦੋ ਕੋਸ਼ਿਸ਼ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੇ “ਏਆਰ-15 ਸਟਾਈਲ ਅਸਾਲਟ ਰਾਈਫਲ” ਨਾਲ ਆਪਣੇ ਪਰਿਵਾਰਕ ਜੀਆਂ ਤੇ ਹਮਲਾ ਕੀਤਾ। ਪਰ ਪੁਲਿਸ ਉਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਆਖਿਰ ਦੋਸ਼ੀ ਨੇ ਕਿਹਨਾਂ ਕਰਨਾ ਦੇ ਕਰਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਹੀ ਮੌਤ ਦੀ ਘਾਟ ਉਤਾਰ ਦਿੱਤਾ।

Continue Reading

CRIME

ਗੁਰਦੁਆਰੇ ਦੇ ਕਬਜ਼ੇ ਨੂੰ ਰੋਕਣ ਆਈ ਪੁਲਿਸ ਤੇ ਨਿਹੰਗ ਸਿੰਘਾਂ ਵੱਲੋਂ ਫ਼ਾਇਰਿੰਗ ਇੱਕ ਮੁਲਾਜ਼ਿਮ ਦੀ ਮੌਤ।

Published

on

By

ਸੁਲਤਾਨਪੁਰ ਲੋਧੀ: ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਨਿਹੰਗ ਸਿੰਘਾਂ ਦੇ ਵਲੋਂ ਗੁਰਦਵਾਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਆਈ ਪੁਲਿਸ ਅਤੇ ਨਿਹੰਗਾਂ ਦਰਮਿਆਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਹੋਮ ਗਾਰਡ ਸਿਪਾਹੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਦਾ ਮਾਹੌਲ ਤਣਾਅਪੂਰਨ ਹੈ ਅਤੇ ਭਾਰੀ ਪੁਲਿਸ ਫੋਰਸ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਦਰਅਸਲ, ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਜਿਸ ਲਈ ਬੁੱਧਵਾਰ ਰਾਤ ਨੂੰ 10 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਗੁੱਸੇ ‘ਚ ਆਏ ਨਿਹੰਗਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।

ਸੁਲਤਾਨਪੁਰ ਲੋਧੀ ਦੇ ਐਸਐਚਓ ਲਖਵਿੰਦਰ ਸਿੰਘ ਅਨੁਸਾਰ ਗੋਲੀਬਾਰੀ ਦੌਰਾਨ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ। ਇੱਕ ਹੋਰ ਕਰਮਚਾਰੀ ਜ਼ਖਮੀ ਹੋ ਗਿਆ। ਇਸ ਵਿਵਾਦ ਦੌਰਾਨ 6 ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਿਤੀ ਵਿਗੜਦੀ ਦੇਖ ਪੁਲਿਸ ਨੇ ਦੰਗੇ ਰੋਕਣ ਵਾਲੀਆਂ ਗੱਡੀਆਂ ਦਾ ਸਹਾਰਾ ਲੈ ਕੇ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।

ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਅਨੁਸਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ 96 ਕਰੋੜੀ ਬਾਬਾ ਬੁੱਢਾ ਦਲ ਸੰਤ ਬਲਬੀਰ ਸਿੰਘ ਦਾ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਹੈ। ਉਨ੍ਹਾਂ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਵਿਖੇ ਆਪਣੇ ਦੋ ਸੇਵਾਦਾਰ ਬੈਠਾਏ ਹੋਏ ਸਨ ਜੋ ਲੰਬੇ ਸਮੇ ਤੋਂ ਉਸਦਾ ਪ੍ਰਬੰਧ ਵੇਖਦੇ ਸਨ । 21 ਨਵੰਬਰ ਨੂੰ ਸਵੇਰੇ ਮੁੱਖੀ ਸੰਤ ਬਾਬਾ ਮਾਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਸੰਤ ਬਲਬੀਰ ਸਿੰਘ ਦੇ ਵੱਲੋਂ ਬੈਠਾਏ ਹੋਏ ਦੋਵੇ ਸੇਵਾਦਾਰਾਂ ਵਿੱਚੋ ਨਿਰਵੈਰ ਸਿੰਘ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਜਗਜੀਤ ਸਿੰਘ ਤੇ ਘਾਤਕ ਹਥਿਆਰਾਂ ਨਾਲ ਹਮਲਾ ਕਰਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰ ਲਿਆ। ਜਿਸ ਸਬੰਧੀ ਜਗਜੀਤ ਸਿੰਘ ਦੀ ਦਰਖ਼ਾਸਤ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਾਬਾ ਮਾਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਖਿਲਾਫ 307, 323, 324, 342, 427, 448, 511, 436, 148, 149, 379B ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਬੁੱਧਵਾਰ ਨੂੰ ਨਿਹੰਗ ਸਿੰਘ ਮਾਨ ਸਿੰਘ ਦੇ ਸੇਵਾਦਾਰ ਨਿਹੰਗ ਸਿੰਘਾਂ ਨੇ ਬਾਬਾ ਬਲਬੀਰ ਸਿੰਘ ਦੇ ਪੀਰ ਗੈਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਨਿਹੰਗਾਂ ਨੇ ਗੁੱਸੇ ‘ਚ ਆ ਕੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ।

Continue Reading

America

ਅਮਰੀਕਾ, ਕੈਨੇਡਾ ਸਰਹੱਦ ਨੇੜੇ ਐਕਸੀਡੈਂਟ ਤੋਂ ਬਾਅਦ ਕਾਰ ਵਿੱਚ ਧਮਾਕਾ, ਦੋ ਲੋਕਾਂ ਦੀ ਮੌਤ, ਅਧਿਕਾਰੀਆਂ ਨੇ ਕਿਹਾ ਅੱਤਵਾਦੀ ਘਟਨਾਂ ਦਾ ਕੋਈ ਸਬੂਤ ਨਹੀਂ

Published

on

By

Munish Byala/NRINEWSNETWORK/NRIpanjabi

ਅਮਰੀਕਾ ਅਤੇ ਕੈਨੇਡਾ ਵਿਚਕਾਰ ਰੇਨਬੋ ਬ੍ਰਿਜ ਬਾਰਡਰ ਕ੍ਰਾਸਿੰਗ ਤੋਂ ਇਕ ਕਾਰ ਅਮਰੀਕਾ ਤੋਂ ਕੈਨੇਡਾ ਵੱਲ ਤੇਜ ਗਤੀ ਵਿੱਚ ਜਾਂਦੇ ਸਮੇਂ ਸੜਕ ਦੇ ਕੰਡੇ ਨਾਲ ਟਕਰਾ ਕੇ ਹਵਾ ਵਿੱਚ ਉਡਦੀ ਹੋਈ ਇਕ ਸੁਰੱਖਿਆ ਪੋਸਟ ਨੇੜੇ ਦੁਰਘਟਨਾਂ ਗ੍ਰਸਤ ਹੋ ਗਈ। ਕਾਰ ਜ਼ਮੀਨ ਉੱਤੇ ਡਿੱਗਦੇ ਹੀ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਕੇ ਕਈ ਹਿਸਿਆਂ ਵਿੱਚ ਵੰਡੀ ਗਈ। ਸੂਚਨਾਂ ਮੁਤਾਬਿਕ ਇਸ ਹਾਦਸੇ ਸਮੇਂ ਵਿੱਚ ਕਾਰ ਵਿੱਚ ਸਵਾਰ ਦੋ ਲੋਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

https://x.com/5aabNowTV/status/1727476508602630324?s=20

ਐਫਬੀਆਈ ਇਸ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਘਟਨਾਂ ਸਮੇਂ ਇਹ ਕਾਰ ਤੇਜ਼ੀ ਨਾਲ ਸਰਹੱਦੀ ਸੁਰੱਖਿਆ ਕਰਮੀਆਂ ਦੀ ਇਮਾਰਤ ਵੱਲ ਜਾ ਰਹੀ ਸੀ।

ਇਸ ਘਟਨਾਂ ਦੇ ਤਰੁੰਤ ਬਾਅਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਆਵਾਜ਼ਾਈ ਲਈ ਵਰਤੇ ਜਾਂਦੇ ਚਾਰ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਂ ਸਥਲ ਨੇੜੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾਂ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਹੋਚੁਲ ਨੇ ਕਿਹਾ ਕਿ ਹੋਣ ਤੱਕ ਇਸ ਘਟਨਾਂ ਵਿੱਚ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਥੇ ਜ਼ਿਕਰਯੋਗ ਹੈ ਇਸ ਖ਼ਬਰ ਦੇ ਨਸ਼ਰ ਹੁੰਦੇ ਸਾਰ ਹੀ ਕੁਸ਼ ਨਿਊਜ਼ ਚੈਨਲ ਇਸ ਘਟਨਾਂ ਪਿੱਛੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਾਹਿਰ ਕਰ ਰਹੇ ਸਨ।

ਯੂਐਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਇਸ ਕ੍ਰੈਸ਼ ਹੋਣ ਸਮੇਂ ਦੀ ਇੱਕ ਵੀਡੀਓ ਨੂੰ ਪਬਲਿਕ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਘਟਨਾਂ ਤੋਂ ਕੁਸ਼ ਸੈਕੰਡ ਪਹਿਲਾਂ ਇਹ ਕਾਰ ਤੇਜ਼ ਗਤੀ ਨਾਲ ਟਕਰਾਉਂਦੀ ਹੋਈ ਅਤੇ ਫਿਰ ਹਵਾਂ ਵਿੱਚ ਉਸ਼ਲਦੀ ਹੋਈ ਨਜ਼ਰ ਆਉਂਦੀ ਹੈ ।

ਥੈਂਕਸ ਗਿਵਿੰਗ ਦੀਆਂ ਆਗਾਮੀ ਛੁੱਟੀਆਂ ਤੋਂ ਤਰੁੰਤ ਪਹਿਲਾਂ ਵਾਪਰੀ ਇਸ ਘਟਨਾਂ ਦੇ ਕਾਰਨ ਨਿਊਯਾਰਕ ਅਤੇ ਕੈਨੇਡਾ ਦੇ ਟਰੋਂਟੋ ਸਹਿਤ ਕਈ ਇਲਾਕਿਆਂ ਨੂੰ ਉੱਚਿਤ ਅਲਰਟ ਤੇ ਰੱਖਿਆ ਗਿਆ ਹੈ। ਨਿਊਯਾਰਕ ਸਿਟੀ ਦੇ ਸਾਰੇ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਇਸ ਘਟਨਾਂ ਤੋਂ ਬਾਅਦ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਮੁੱਖ ਮਾਰਗਾਂ ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਭਾਵੇਂ ਮੁਖ ਜਾਂਚ ਐਫ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਇਸ ਕੈਨੇਡਾ ਦੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ, ਨਿਊਯਾਰਕ ਪੁਲਿਸ ਵਿਭਾਗ ਅਤੇ ਨਿਊਯਾਰਕ ਸਟੇਟ ਟਰੂਪਰ ਦੇ ਮਾਹਿਰ ਅਧਿਕਾਰੀ ਵੀ ਜਾਂਚ ਵਿਚ ਹਿੱਸਾ ਲੈ ਰਹੇ ਹਨ। ਅਧਿਕਾਰੀ ਇਸ ਘਟਨਾਂ ਦੀਆਂ ਪਰਤਾਂ ਜੋੜਣ ਵਿੱਚ ਲੱਗੇ ਹੋਏ ਹਨ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿਚ ਕਿ ਹੋਇਆ ਅਤੇ ਮਰਨ ਵਾਲੇ ਕੌਣ ਸਨ।

Continue Reading

Trending