Connect with us
http://nripanjabi.com/wp-content/uploads/2023/07/realestate-97090.jpg

CRIME

ਬਠਿੰਡਾ ਛਾਉਣੀ ਵਿੱਚ ਗੋਲੀ ਕਾਂਡ, 4 ਫ਼ੌਜੀ ਜਵਾਨ ਸ਼ਹੀਦ।

Published

on

ਬਠਿੰਡਾ ਛਾਉਣੀ, ਪੰਜਾਬ

ਬੁੱਧਵਾਰ ਨੂੰ ਸਵੇਰੇ ਤੜਕੇ ਏਸ਼ੀਆ ਦੀਆਂ ਸਬ ਤੋਂ ਵੱਡੀਆਂ ਫ਼ੌਜੀ ਛਾਉਣੀ ਵਿੱਚੋਂ ਇੱਕ ਬਠਿੰਡਾ ਛਾਉਣੀ ਵਿੱਚ ਹੋਈ ਗੋਲੀਬਾਰੀ ਨਾਲ ਚਾਰ ਫੌਜ਼ੀ ਜਵਾਨ ਸ਼ਹੀਦ ਹੋ ਗਏ। ਇਸ ਘਟਨਾਂ ਦੇ ਪਿੱਛੇ ਕੌਣ ਹੈ, ਕਿਸ ਕਾਰਨ ਇਹ ਘਟਨਾਂ ਹੋਈ ਇਹਨਾਂ ਸਾਰੇ ਸਵਾਲਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲ ਸਕਿਆ।

ਘਟਨਾਂ ਤੋਂ ਫੌਜ ਵੱਲੋਂ ਚੌਕਸੀ ਵਿੱਚ ਵਾਧਾ

ਇਸ ਘਟਨਾਂ ਨੇ ਵੱਡੇ ਸਵਾਲ ਪੈਦਾ ਕਰ ਦਿੱਤੇ ਹਨ ਕਿਉਕਿ ਛਾਉਣੀ ਦੇ ਵੱਡੇ ਅਫਸਰਾਂ ਵੱਲੋਂ ਦਰਜ਼ ਕਰਵਾਈ ਗਈ ਐਫ ਆਈ ਆਰ ਮੁਤਾਬਿਕ ਇਸ ਘਟਨਾਂ ਨੂੰ ਸਫੈਦ ਕੁੜਤਾ ਪਜਾਮਾ ਪਹਿਨੇ ਦੋ ਅਣਪਛਾਤੇ ਵਿਅਕਤੀਆਂ ਨੇ ਅੰਜ਼ਾਮ ਦਿੱਤਾ ਜਿਹਨਾਂ ਦੇ ਹੱਥ ਵਿੱਚ ਇੱਕ ਕੋਹਾੜੀ ਅਤੇ ਇੰਨਸਾਸ ਰਾਇਫਲ ਸੀ। ਮੌਕੇ ਤੇ ਇਕ ਚਸ਼ਮਦੀਦ ਫ਼ੌਜੀ ਜਵਾਨ ਦੇ ਦੱਸੇ ਮੁਤਾਬਿਕ ਬਾਅਦ ਵਿੱਚ ਉਹ ਦੋਵੇਂ ਹਮਲਾਵਰ ਨਾਲ ਲੱਗਦੇ ਜੰਗਲ਼ ਵਿੱਚ ਵੜ ਗਏ ਅਤੇ ਫ਼ਰਾਰ ਹੋ ਗਏ। ਪੰਜਾਬ ਪੁਲਿਸ ਅਤੇ ਫੌਜ ਵੱਲੋਂ ਸਾਂਝੇ ਤੌਰ ਤੇ ਇਲਾਕ਼ੇ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਬਠਿੰਡਾ ਛਾਉਣੀ ਵਿੱਚ ਵਾਪਰੀ ਇਸ ਘਟਨਾਂ ਬਾਰੇ ਜਾਣਕਾਰੀ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾਂ ਬਾਰੇ ਅਗਾਮੀ ਦਿਨਾਂ ਵਿੱਚ ਪੂਰੀ ਰਿਪੋਰਟ ਮੰਗੀ ਹੈ।

ਜਾਣਕਾਰੀ ਮੁਤਾਬਕ ਪਿੱਛਲੇ ਦਿਨਾਂ ਵਿੱਚ ਬਠਿੰਡਾ ਛਾਉਣੀ ਵਿੱਚ ਤਾਇਨਾਤ ਇੱਕ ਫੌਜ਼ੀ ਜਵਾਨ ਨੂੰ ਅਲਾਟ ਹੋਈ ਇੰਨਸਾਸ ਰਾਇਫਲ 28 ਕਾਰਤੂਸਾਂ ਸਮੇਤ ਚੋਰੀ ਹੋ ਗਈ ਸੀ। ਜਿਸਦੀ ਰਿਪੋਰਟ ਫੌਜ ਦੇ ਅਫਸਰਾਂ ਵੱਲੋਂ ਪੰਜਾਬ ਪੁਲਿਸ ਨੂੰ ਦੋ ਦਿਨ ਪਹਿਲਾਂ ਹੀ ਦਿੱਤੀ ਗਈ। ਅੱਜ ਦੀ ਘਟਨਾਂ ਤੋਂ ਬਾਅਦ ਮਾਰੇ ਗਏ ਫੌਜੀਆਂ ਦੇ ਨੇੜੇ ਉਹ ਹੀ ਇੰਨਸਾਸ ਰਾਇਫਲ ਬਰਾਮਦ ਹੋਈ ਹੈ ਅਤੇ 16 ਤੋਂ ਵੱਧ ਚੱਲੇ ਹੋਏ ਕਾਰਤੂਸ ਮਿਲੇ ਹਨ। ਇਸ ਹਥਿਆਰ ਨੂੰ ਕਬਜ਼ੇ ਵਿੱਚ ਲੇ ਕੇ ਜਾਂਚ ਲਈ ਅੱਗੇ ਭੇਜ ਦਿੱਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਕੁਸ਼ ਵੱਡੇ ਅਫਸਰਾਂ ਨੂੰ ਹੀ ਘਟਨਾਂ ਸਥਲ ਤੱਕ ਜਾਣ ਦਿੱਤਾ ਗਿਆ। ਪੰਜਾਬ ਪੁਲਿਸ ਨੇ ਇਸ ਘਟਨਾਂ ਦਾ ਅੱਤਵਾਦੀ ਗਤੀਵਿਧੀਆਂ ਦੇ ਨਾਲ਼ ਲਿੰਕ ਹੋਣ ਤੋਂ ਇੰਨਕਾਰ ਕਰਦੇ ਹੋਏ ਸਾਫ਼ ਕੀਤਾ ਹੈ ਕਿ ਮੁਡਲੀ ਜਾਂਚ ਲੱਗਦਾ ਹੈ ਕਿ ਇਸ ਘਟਨਾਂ ਨੂੰ ਬਠਿੰਡਾ ਛਾਉਣੀ ਦੇ ਅੰਦਰੋਂ ਹੀ ਕਿਸੇ ਵਿਅਕਤੀ ਵੱਲੋਂ ਅੰਜ਼ਾਮ ਦਿੱਤਾ ਹੈ ਪਰ ਅੱਜੇ ਪੁਖ਼ਤਾ ਸਬੂਤ ਨਹੀਂ ਹਨ।

ਐੱਸ.ਪੀ.ਡੀ. ਅਜੇ ਗਾਂਧੀ ਨੇ ਦੱਸਿਆ ਕਿ ਮੇਜਰ ਸ਼ੁਕਲਾ ਦੇ ਬਿਆਨ ਤੇ ਪੰਜਾਬ ਪੁਲਿਸ ਨੇ 2 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗੋਲ਼ੀਆਂ ਦੇ ਖੋਲ ਬਰਾਮਦ ਕਰ ਲਏ ਹਨ। ਜਾਣਕਾਰੀ ਮੁਤਾਬਕ ਵਾਰਡ ਦੇ ਜਵਾਨਾਂ ਨੇ ਫੌਜ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਵੇਂ ਜਵਾਨ ਨੂੰ ਵੀ ਮਾਰਨਾ ਚਾਹੁੰਦੇ ਹਨ, ਜਿਸ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਕਾਰਨ ਹਮਲਾਵਰ ਕਾਮਯਾਬ ਨਹੀਂ ਹੋ ਸਕੇ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਘਟਨਾ ਆਪਸੀ ਰੰਜਿਸ਼ ਦਾ ਮਾਮਲਾ ਹੈ, ਜਿਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੋਵੇਗਾ।

ਚਾਰੇ ਮ੍ਰਿਤਕ ਤਾਮਿਲਨਾਡੂ ਅਤੇ ਕੇਰਲ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜੋ 80 ਮੀਡੀਅਮ ਰੈਜੀਮੈਂਟ ਨਾਲ ਸਬੰਧਤ ਸਨ। ਮਾਰੇ ਗਏ ਫੌਜੀਆਂ ਦੀਆਂ ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ ਪਰ ਉਥੇ ਫੌਜ ਦੇ ਜਵਾਨ ਦਾ ਪਹਿਰਾ ਲੱਗਾ ਹੋਇਆ ਹੈ।

America

ਪੈਨਸਿਲਵੇਨੀਆ ਦੇ ਵਿੱਚ ਗੋਲੀਬਾਰੀ, ਤਿੰਨ ਦੀ ਮੌਤ, ਦੋਸ਼ੀ ਗ੍ਰਿਫ਼ਤਾਰ।

Published

on

By

ਫਾਲਸ ਟਾਊਨਸ਼ਿਪ, ਪੈਨਸਿਲਵੇਨੀਆ : ਸ਼ਨੀਵਾਰ ਸਵੇਰੇ ਪੈਨਸਿਲਵੇਨੀਆ ਦੇ ਫਾਲਸ ਟਾਊਨਸ਼ਿਪ ਦੇ ਵਿੱਚ ਇੱਕ ਦੋਸ਼ੀ ਨੇ ਆਪਣੇ ਹੀ ਪਰਿਵਾਰ ਦੇ ਜੀਆਂ ਦੇ ਨਾਲ ਖ਼ੂਨ ਦੀ ਹੋਲੀ ਖੇਡੀ ਅਤੇ ਆਪਣੀ ਮਤਰੇਈ ਮਾਂ, ਆਪਣੀ ਨਾਬਾਲਿਗ ਭੈਣ ਅਤੇ ਆਪਣੇ ਦੋ ਬੱਚਿਆਂ ਦੀ ਮਾਂ ਨੂੰ ਗੋਲੀਆਂ ਦੇ ਨਾਲ ਭਨ ਸੁੱਟਿਆ। ਦੋਸ਼ੀ ਨੇ ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਇੱਕ ਕਾਰ ਖੋਹ ਕੇ ਫ਼ਰਾਰ ਹੋ ਗਿਆ। ਲੰਬੀ ਕੋਸ਼ਿਸ਼ ਤੋਂ ਬਾਅਦ 26 ਸਾਲਾ ਦੋਸ਼ੀ ਆਂਦਰੇ ਗੋਰਡਨ ਨੂੰ ਪੁਲਿਸ ਨੇ ਨਿਊ ਜਰਸੀ ਸਟੇਟ ਦੇ ਵਿੱਚੋ ਗ੍ਰਿਫ਼ਤਾਰ ਕਰ ਲਿਆ।

ਇਸ ਘਟਨਾਂ ਦੇ ਤਰੁੰਤ ਬਾਅਦ ਪੁਲਿਸ ਨੇ ਤੁਰੰਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਆਮ ਲੋਕਾਂ ਨੂੰ ਸੁਚੇਤ ਰਹਿਣ ਦਾ ਅਲਰਟ ਭੇਜ ਦਿੱਤਾ। ਦੋਸ਼ੀ ਪੁਲਿਸ ਤੋਂ ਭੱਜਦਾ ਹੋਇਆ ਨਿਊ ਜਰਸੀ ਦੇ ਟਰੈਂਟਨ ਟਾਊਨ ਦੇ ਇੱਕ ਘਰ ਵਿੱਚ ਵੜ ਗਿਆ ਜਿੱਥੇ ਉਸ ਨੇ ਲੋਕਾਂ ਨੂੰ ਬੰਦਕ ਬਣਾ ਲਿਆ। ਪੁਲਿਸ ਨੇ ਲੰਬੀ ਕੋਸ਼ਿਸ਼ ਤੋਂ ਬਾਅਦ ਦੋਬਾਰਾ ਮੌਕੇ ਤੋਂ ਫ਼ਰਾਰ ਹੋਣ ਦੋ ਕੋਸ਼ਿਸ਼ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੇ “ਏਆਰ-15 ਸਟਾਈਲ ਅਸਾਲਟ ਰਾਈਫਲ” ਨਾਲ ਆਪਣੇ ਪਰਿਵਾਰਕ ਜੀਆਂ ਤੇ ਹਮਲਾ ਕੀਤਾ। ਪਰ ਪੁਲਿਸ ਉਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਆਖਿਰ ਦੋਸ਼ੀ ਨੇ ਕਿਹਨਾਂ ਕਰਨਾ ਦੇ ਕਰਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਹੀ ਮੌਤ ਦੀ ਘਾਟ ਉਤਾਰ ਦਿੱਤਾ।

Continue Reading

CRIME

ਗੁਰਦੁਆਰੇ ਦੇ ਕਬਜ਼ੇ ਨੂੰ ਰੋਕਣ ਆਈ ਪੁਲਿਸ ਤੇ ਨਿਹੰਗ ਸਿੰਘਾਂ ਵੱਲੋਂ ਫ਼ਾਇਰਿੰਗ ਇੱਕ ਮੁਲਾਜ਼ਿਮ ਦੀ ਮੌਤ।

Published

on

By

ਸੁਲਤਾਨਪੁਰ ਲੋਧੀ: ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਨਿਹੰਗ ਸਿੰਘਾਂ ਦੇ ਵਲੋਂ ਗੁਰਦਵਾਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਆਈ ਪੁਲਿਸ ਅਤੇ ਨਿਹੰਗਾਂ ਦਰਮਿਆਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਹੋਮ ਗਾਰਡ ਸਿਪਾਹੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਦਾ ਮਾਹੌਲ ਤਣਾਅਪੂਰਨ ਹੈ ਅਤੇ ਭਾਰੀ ਪੁਲਿਸ ਫੋਰਸ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਦਰਅਸਲ, ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਜਿਸ ਲਈ ਬੁੱਧਵਾਰ ਰਾਤ ਨੂੰ 10 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਗੁੱਸੇ ‘ਚ ਆਏ ਨਿਹੰਗਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।

ਸੁਲਤਾਨਪੁਰ ਲੋਧੀ ਦੇ ਐਸਐਚਓ ਲਖਵਿੰਦਰ ਸਿੰਘ ਅਨੁਸਾਰ ਗੋਲੀਬਾਰੀ ਦੌਰਾਨ ਹੋਮਗਾਰਡ ਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ। ਇੱਕ ਹੋਰ ਕਰਮਚਾਰੀ ਜ਼ਖਮੀ ਹੋ ਗਿਆ। ਇਸ ਵਿਵਾਦ ਦੌਰਾਨ 6 ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਿਤੀ ਵਿਗੜਦੀ ਦੇਖ ਪੁਲਿਸ ਨੇ ਦੰਗੇ ਰੋਕਣ ਵਾਲੀਆਂ ਗੱਡੀਆਂ ਦਾ ਸਹਾਰਾ ਲੈ ਕੇ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।

ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਅਨੁਸਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ 96 ਕਰੋੜੀ ਬਾਬਾ ਬੁੱਢਾ ਦਲ ਸੰਤ ਬਲਬੀਰ ਸਿੰਘ ਦਾ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਹੈ। ਉਨ੍ਹਾਂ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਵਿਖੇ ਆਪਣੇ ਦੋ ਸੇਵਾਦਾਰ ਬੈਠਾਏ ਹੋਏ ਸਨ ਜੋ ਲੰਬੇ ਸਮੇ ਤੋਂ ਉਸਦਾ ਪ੍ਰਬੰਧ ਵੇਖਦੇ ਸਨ । 21 ਨਵੰਬਰ ਨੂੰ ਸਵੇਰੇ ਮੁੱਖੀ ਸੰਤ ਬਾਬਾ ਮਾਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਸੰਤ ਬਲਬੀਰ ਸਿੰਘ ਦੇ ਵੱਲੋਂ ਬੈਠਾਏ ਹੋਏ ਦੋਵੇ ਸੇਵਾਦਾਰਾਂ ਵਿੱਚੋ ਨਿਰਵੈਰ ਸਿੰਘ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਜਗਜੀਤ ਸਿੰਘ ਤੇ ਘਾਤਕ ਹਥਿਆਰਾਂ ਨਾਲ ਹਮਲਾ ਕਰਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰ ਲਿਆ। ਜਿਸ ਸਬੰਧੀ ਜਗਜੀਤ ਸਿੰਘ ਦੀ ਦਰਖ਼ਾਸਤ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਾਬਾ ਮਾਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਖਿਲਾਫ 307, 323, 324, 342, 427, 448, 511, 436, 148, 149, 379B ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਬੁੱਧਵਾਰ ਨੂੰ ਨਿਹੰਗ ਸਿੰਘ ਮਾਨ ਸਿੰਘ ਦੇ ਸੇਵਾਦਾਰ ਨਿਹੰਗ ਸਿੰਘਾਂ ਨੇ ਬਾਬਾ ਬਲਬੀਰ ਸਿੰਘ ਦੇ ਪੀਰ ਗੈਬ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਨਿਹੰਗਾਂ ਨੇ ਗੁੱਸੇ ‘ਚ ਆ ਕੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ।

Continue Reading

America

ਅਮਰੀਕਾ, ਕੈਨੇਡਾ ਸਰਹੱਦ ਨੇੜੇ ਐਕਸੀਡੈਂਟ ਤੋਂ ਬਾਅਦ ਕਾਰ ਵਿੱਚ ਧਮਾਕਾ, ਦੋ ਲੋਕਾਂ ਦੀ ਮੌਤ, ਅਧਿਕਾਰੀਆਂ ਨੇ ਕਿਹਾ ਅੱਤਵਾਦੀ ਘਟਨਾਂ ਦਾ ਕੋਈ ਸਬੂਤ ਨਹੀਂ

Published

on

By

Munish Byala/NRINEWSNETWORK/NRIpanjabi

ਅਮਰੀਕਾ ਅਤੇ ਕੈਨੇਡਾ ਵਿਚਕਾਰ ਰੇਨਬੋ ਬ੍ਰਿਜ ਬਾਰਡਰ ਕ੍ਰਾਸਿੰਗ ਤੋਂ ਇਕ ਕਾਰ ਅਮਰੀਕਾ ਤੋਂ ਕੈਨੇਡਾ ਵੱਲ ਤੇਜ ਗਤੀ ਵਿੱਚ ਜਾਂਦੇ ਸਮੇਂ ਸੜਕ ਦੇ ਕੰਡੇ ਨਾਲ ਟਕਰਾ ਕੇ ਹਵਾ ਵਿੱਚ ਉਡਦੀ ਹੋਈ ਇਕ ਸੁਰੱਖਿਆ ਪੋਸਟ ਨੇੜੇ ਦੁਰਘਟਨਾਂ ਗ੍ਰਸਤ ਹੋ ਗਈ। ਕਾਰ ਜ਼ਮੀਨ ਉੱਤੇ ਡਿੱਗਦੇ ਹੀ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਕੇ ਕਈ ਹਿਸਿਆਂ ਵਿੱਚ ਵੰਡੀ ਗਈ। ਸੂਚਨਾਂ ਮੁਤਾਬਿਕ ਇਸ ਹਾਦਸੇ ਸਮੇਂ ਵਿੱਚ ਕਾਰ ਵਿੱਚ ਸਵਾਰ ਦੋ ਲੋਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

https://x.com/5aabNowTV/status/1727476508602630324?s=20

ਐਫਬੀਆਈ ਇਸ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਘਟਨਾਂ ਸਮੇਂ ਇਹ ਕਾਰ ਤੇਜ਼ੀ ਨਾਲ ਸਰਹੱਦੀ ਸੁਰੱਖਿਆ ਕਰਮੀਆਂ ਦੀ ਇਮਾਰਤ ਵੱਲ ਜਾ ਰਹੀ ਸੀ।

ਇਸ ਘਟਨਾਂ ਦੇ ਤਰੁੰਤ ਬਾਅਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਆਵਾਜ਼ਾਈ ਲਈ ਵਰਤੇ ਜਾਂਦੇ ਚਾਰ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਂ ਸਥਲ ਨੇੜੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾਂ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਹੋਚੁਲ ਨੇ ਕਿਹਾ ਕਿ ਹੋਣ ਤੱਕ ਇਸ ਘਟਨਾਂ ਵਿੱਚ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਥੇ ਜ਼ਿਕਰਯੋਗ ਹੈ ਇਸ ਖ਼ਬਰ ਦੇ ਨਸ਼ਰ ਹੁੰਦੇ ਸਾਰ ਹੀ ਕੁਸ਼ ਨਿਊਜ਼ ਚੈਨਲ ਇਸ ਘਟਨਾਂ ਪਿੱਛੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਾਹਿਰ ਕਰ ਰਹੇ ਸਨ।

ਯੂਐਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਇਸ ਕ੍ਰੈਸ਼ ਹੋਣ ਸਮੇਂ ਦੀ ਇੱਕ ਵੀਡੀਓ ਨੂੰ ਪਬਲਿਕ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਘਟਨਾਂ ਤੋਂ ਕੁਸ਼ ਸੈਕੰਡ ਪਹਿਲਾਂ ਇਹ ਕਾਰ ਤੇਜ਼ ਗਤੀ ਨਾਲ ਟਕਰਾਉਂਦੀ ਹੋਈ ਅਤੇ ਫਿਰ ਹਵਾਂ ਵਿੱਚ ਉਸ਼ਲਦੀ ਹੋਈ ਨਜ਼ਰ ਆਉਂਦੀ ਹੈ ।

ਥੈਂਕਸ ਗਿਵਿੰਗ ਦੀਆਂ ਆਗਾਮੀ ਛੁੱਟੀਆਂ ਤੋਂ ਤਰੁੰਤ ਪਹਿਲਾਂ ਵਾਪਰੀ ਇਸ ਘਟਨਾਂ ਦੇ ਕਾਰਨ ਨਿਊਯਾਰਕ ਅਤੇ ਕੈਨੇਡਾ ਦੇ ਟਰੋਂਟੋ ਸਹਿਤ ਕਈ ਇਲਾਕਿਆਂ ਨੂੰ ਉੱਚਿਤ ਅਲਰਟ ਤੇ ਰੱਖਿਆ ਗਿਆ ਹੈ। ਨਿਊਯਾਰਕ ਸਿਟੀ ਦੇ ਸਾਰੇ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਇਸ ਘਟਨਾਂ ਤੋਂ ਬਾਅਦ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਮੁੱਖ ਮਾਰਗਾਂ ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਭਾਵੇਂ ਮੁਖ ਜਾਂਚ ਐਫ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਇਸ ਕੈਨੇਡਾ ਦੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ, ਨਿਊਯਾਰਕ ਪੁਲਿਸ ਵਿਭਾਗ ਅਤੇ ਨਿਊਯਾਰਕ ਸਟੇਟ ਟਰੂਪਰ ਦੇ ਮਾਹਿਰ ਅਧਿਕਾਰੀ ਵੀ ਜਾਂਚ ਵਿਚ ਹਿੱਸਾ ਲੈ ਰਹੇ ਹਨ। ਅਧਿਕਾਰੀ ਇਸ ਘਟਨਾਂ ਦੀਆਂ ਪਰਤਾਂ ਜੋੜਣ ਵਿੱਚ ਲੱਗੇ ਹੋਏ ਹਨ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿਚ ਕਿ ਹੋਇਆ ਅਤੇ ਮਰਨ ਵਾਲੇ ਕੌਣ ਸਨ।

Continue Reading

Trending