Connect with us
http://nripanjabi.com/wp-content/uploads/2023/07/realestate-97090.jpg

Canada

ਕੈਨੇਡਾ ਦਾ ਗੁਰਪ੍ਰੀਤ ਹੇਅਰ ਟ੍ਰੈਫਿਕ ਨਿਜਮਾਂ ਦੀ ਉਲੰਘਣਾ ਦੇ ਵਿੱਚ ਗ੍ਰਿਫ਼ਤਾਰ।

Published

on

ਬਰੈਂਪਟਨ, ਕੈਨੇਡਾ : ਰੀਜਨ ਆਫ਼ ਪੀਲ ਵੱਲੋਂ ਮੇਜਰ ਕੋਲੀਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਸਿਟੀ ਆਫ਼ ਬਰੈਂਪਟਨ ਵਿੱਚ 3 ਅਗਸਤ ਨੂੰ ਸ਼ਾਮ 7:30 ਵਜੇ ਦੇ ਕਰੀਬ ਏਅਰਪੋਰਟ ਰੋਡ ਅਤੇ ਕਲਾਰਕ ਬੁਲੇਵਾਰਡ ਵਿਖੇ ਚਾਰ ਵਾਹਨਾਂ ਦੀ ਟੱਕਰ ਮਾਰਨ ਤੋਂ ਬਾਅਦ ਘਟਨਾ ਸਥਲ ਤੋਂ ਫ਼ਰਾਰ ਹੋਏ ਇੱਕ 40 ਸਾਲਾ ਪੰਜਾਬੀ ਵਿਅਕਤੀ ਗੁਰਪ੍ਰੀਤ ਹੇਅਰ ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਿਕ ਗੁਰਪ੍ਰੀਤ ਹੇਅਰ ਤੇ ਪਿੱਛਲੇ ਸਮੇਂ ਤੋਂ ਨਸ਼ੇ ਦੀ ਹਾਲਤ ਵਿੱਚ ਡ੍ਰਾਈਵਿੰਗ ਕਰਨ, ਪੁਲਿਸ ਅਧਿਕਾਰੀਆਂ ਦੇ ਰੋਕਣ ਦੇ ਹੁਕਮ ਤੋਂ ਬਾਅਦ ਨਾ ਮੰਨ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਦੇ ਕਾਰਨ ਉਸ ਉੱਤੇ ਡ੍ਰਾਈਵਿੰਗ ਕਰਨ ਉੱਤੇ ਪਾਬੰਦੀ ਲੱਗੀ ਸੀ ਪਰ ਉਸ ਸ਼ਾਮ ਉਹ ਇੱਕ ਚੋਰੀ ਹੋਏ ਕਾਲੇ ਰੰਗ ਦੇ 2016 ਡਾਜ ਰਾਮ ਪਿਕਅੱਪ ਨੂੰ ਚਲਾ ਰਿਹਾ ਸੀ ਅਤੇ ਗੁਰਪ੍ਰੀਤ ਹੇਅਰ ਦੁਰਘਟਨਾ ਹੋਣ ਤੋਂ ਬਾਅਦ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ। ਇਸ ਦੁਰਘਟਨਾਂ ਵਿੱਚ ਇੱਕ ਔਰਤ ਸਹਿਤ ਦੋ ਬੱਚਿਆਂ ਨੂੰ ਸੱਟਾਂ ਲੱਗੀਆਂ ਸਨ।

ਗੁਰਪ੍ਰੀਤ ਹੇਅਰ ਦੇ ਪਿੱਛਲੇ ਅਪਰਾਧਾਂ ਦੇ ਦੋਸ਼ਾਂ ਕਾਰਨ ਪੁਲਿਸ ਦੀ ਬਿਨਾਂ ਸਹਿਮਤੀ ਦੇ ਮੋਟਰ ਵਹੀਕਲ ਲੈਣ ਉੱਤੇ ਵੀ ਪਾਬੰਦੀ ਹੈ।

ਇਸ ਕੇਸ ਦੀ ਜਾਣਕਾਰੀ ਦੇਂਦੇ ਹੋਏ ਰੋਡ ਸੇਫਟੀ ਸਰਵਿਸਿਜ਼ ਦੇ ਇੰਸਪੈਕਟਰ ਵੈਂਡੀ ਸਿਮਸ ਨੇ ਕਿਹਾ ਕਿ, “ਇਹ ਕੇਸ ਇੱਕ ਵਾਹਨ ਚੋਰੀ ਤੋਂ ਸ਼ੁਰੂ ਹੋ ਕੇ ਸਾਡੀਆਂ ਸੜਕਾਂ ਉੱਤੇ ਆਮ ਲੋਕਾਂ ਦੀਆਂ ਕੀਮਤੀ ਜਾਨਾ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਹੈ ਅਤੇ ਉਸ ਰਾਤ ਇਹ ਗੰਭੀਰ ਮੰਦਭਾਗੀ ਸਥਿਤੀ ਦਾ ਕਾਰਨ ਬਣਿਆ “, । ਵੈਂਡੀ ਸਿਮਸ ਨੇ ਅੱਗੇ ਕਿਹਾ ਕਿ ,“ਇਸ ਘਟਨਾਂ ਵਿੱਚ ਦੋਸ਼ੀ ਵੱਲੋਂ ਕਾਨੂੰਨ ਦੀ ਪੂਰੀ ਅਣਦੇਖੀ ਕਰ ਉਸ ਨੇ ਸੜਕ ਤੇ ਹਰ ਵਿਅਕਤੀ ਦੀ ਜਾਨ ਨੂੰ ਖ਼ਤਰਾ ਪੈਦਾ ਕਰ ਦਿੱਤਾ ਸੀ। ਸਾਡੀ ਸੁਰੱਖਿਅਤ ਰੋਡਜ਼ ਟੀਮ ਸਾਡੀਆਂ ਸੜਕਾਂ ਨੂੰ ਸੁਰੱਖਿਅਤ ਰੱਖਣ ਦੇ ਯਤਨਾਂ ਵਿੱਚ ਖਤਰਨਾਕ ਡਰਾਈਵਰਾਂ ਅਤੇ ਆਪਣੀਆਂ ਗ਼ਲਤੀਆਂ ਨੂੰ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਰੋਕਣ ਲਈ ਵਚਨਬੱਧ ਹੈ”, ।

America

ਅਮਰੀਕਾ, ਕੈਨੇਡਾ ਸਰਹੱਦ ਨੇੜੇ ਐਕਸੀਡੈਂਟ ਤੋਂ ਬਾਅਦ ਕਾਰ ਵਿੱਚ ਧਮਾਕਾ, ਦੋ ਲੋਕਾਂ ਦੀ ਮੌਤ, ਅਧਿਕਾਰੀਆਂ ਨੇ ਕਿਹਾ ਅੱਤਵਾਦੀ ਘਟਨਾਂ ਦਾ ਕੋਈ ਸਬੂਤ ਨਹੀਂ

Published

on

By

Munish Byala/NRINEWSNETWORK/NRIpanjabi

ਅਮਰੀਕਾ ਅਤੇ ਕੈਨੇਡਾ ਵਿਚਕਾਰ ਰੇਨਬੋ ਬ੍ਰਿਜ ਬਾਰਡਰ ਕ੍ਰਾਸਿੰਗ ਤੋਂ ਇਕ ਕਾਰ ਅਮਰੀਕਾ ਤੋਂ ਕੈਨੇਡਾ ਵੱਲ ਤੇਜ ਗਤੀ ਵਿੱਚ ਜਾਂਦੇ ਸਮੇਂ ਸੜਕ ਦੇ ਕੰਡੇ ਨਾਲ ਟਕਰਾ ਕੇ ਹਵਾ ਵਿੱਚ ਉਡਦੀ ਹੋਈ ਇਕ ਸੁਰੱਖਿਆ ਪੋਸਟ ਨੇੜੇ ਦੁਰਘਟਨਾਂ ਗ੍ਰਸਤ ਹੋ ਗਈ। ਕਾਰ ਜ਼ਮੀਨ ਉੱਤੇ ਡਿੱਗਦੇ ਹੀ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਕੇ ਕਈ ਹਿਸਿਆਂ ਵਿੱਚ ਵੰਡੀ ਗਈ। ਸੂਚਨਾਂ ਮੁਤਾਬਿਕ ਇਸ ਹਾਦਸੇ ਸਮੇਂ ਵਿੱਚ ਕਾਰ ਵਿੱਚ ਸਵਾਰ ਦੋ ਲੋਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

https://x.com/5aabNowTV/status/1727476508602630324?s=20

ਐਫਬੀਆਈ ਇਸ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਘਟਨਾਂ ਸਮੇਂ ਇਹ ਕਾਰ ਤੇਜ਼ੀ ਨਾਲ ਸਰਹੱਦੀ ਸੁਰੱਖਿਆ ਕਰਮੀਆਂ ਦੀ ਇਮਾਰਤ ਵੱਲ ਜਾ ਰਹੀ ਸੀ।

ਇਸ ਘਟਨਾਂ ਦੇ ਤਰੁੰਤ ਬਾਅਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਆਵਾਜ਼ਾਈ ਲਈ ਵਰਤੇ ਜਾਂਦੇ ਚਾਰ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਂ ਸਥਲ ਨੇੜੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾਂ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਹੋਚੁਲ ਨੇ ਕਿਹਾ ਕਿ ਹੋਣ ਤੱਕ ਇਸ ਘਟਨਾਂ ਵਿੱਚ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਥੇ ਜ਼ਿਕਰਯੋਗ ਹੈ ਇਸ ਖ਼ਬਰ ਦੇ ਨਸ਼ਰ ਹੁੰਦੇ ਸਾਰ ਹੀ ਕੁਸ਼ ਨਿਊਜ਼ ਚੈਨਲ ਇਸ ਘਟਨਾਂ ਪਿੱਛੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਾਹਿਰ ਕਰ ਰਹੇ ਸਨ।

ਯੂਐਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਇਸ ਕ੍ਰੈਸ਼ ਹੋਣ ਸਮੇਂ ਦੀ ਇੱਕ ਵੀਡੀਓ ਨੂੰ ਪਬਲਿਕ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਘਟਨਾਂ ਤੋਂ ਕੁਸ਼ ਸੈਕੰਡ ਪਹਿਲਾਂ ਇਹ ਕਾਰ ਤੇਜ਼ ਗਤੀ ਨਾਲ ਟਕਰਾਉਂਦੀ ਹੋਈ ਅਤੇ ਫਿਰ ਹਵਾਂ ਵਿੱਚ ਉਸ਼ਲਦੀ ਹੋਈ ਨਜ਼ਰ ਆਉਂਦੀ ਹੈ ।

ਥੈਂਕਸ ਗਿਵਿੰਗ ਦੀਆਂ ਆਗਾਮੀ ਛੁੱਟੀਆਂ ਤੋਂ ਤਰੁੰਤ ਪਹਿਲਾਂ ਵਾਪਰੀ ਇਸ ਘਟਨਾਂ ਦੇ ਕਾਰਨ ਨਿਊਯਾਰਕ ਅਤੇ ਕੈਨੇਡਾ ਦੇ ਟਰੋਂਟੋ ਸਹਿਤ ਕਈ ਇਲਾਕਿਆਂ ਨੂੰ ਉੱਚਿਤ ਅਲਰਟ ਤੇ ਰੱਖਿਆ ਗਿਆ ਹੈ। ਨਿਊਯਾਰਕ ਸਿਟੀ ਦੇ ਸਾਰੇ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਇਸ ਘਟਨਾਂ ਤੋਂ ਬਾਅਦ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਮੁੱਖ ਮਾਰਗਾਂ ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਭਾਵੇਂ ਮੁਖ ਜਾਂਚ ਐਫ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਇਸ ਕੈਨੇਡਾ ਦੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ, ਨਿਊਯਾਰਕ ਪੁਲਿਸ ਵਿਭਾਗ ਅਤੇ ਨਿਊਯਾਰਕ ਸਟੇਟ ਟਰੂਪਰ ਦੇ ਮਾਹਿਰ ਅਧਿਕਾਰੀ ਵੀ ਜਾਂਚ ਵਿਚ ਹਿੱਸਾ ਲੈ ਰਹੇ ਹਨ। ਅਧਿਕਾਰੀ ਇਸ ਘਟਨਾਂ ਦੀਆਂ ਪਰਤਾਂ ਜੋੜਣ ਵਿੱਚ ਲੱਗੇ ਹੋਏ ਹਨ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿਚ ਕਿ ਹੋਇਆ ਅਤੇ ਮਰਨ ਵਾਲੇ ਕੌਣ ਸਨ।

Continue Reading

America

ਭਾਰਤ ਦੀ ਦੀਪਿਕਾ ਦੇਸ਼ਵਾਲ ਨੇ ਕਰਾਇਆ ਗਿਨੀਜ਼ ਬੁਕ ’ਚ ਨਾਂ ਦਰਜ

Published

on

By

ਨਿਊਯਾਰਕ : ਭਾਰਤੀ ਮੂਲ ਦੀ ਸਾਬਕਾ ਐਥਲੀਟ ਅਤੇ ਹਿਮਾਚਲ ਸਰਕਾਰ ਅਟਾਰਨੀ ਜਰਨਲ ਦੇ ਬਤੋਰ ਪ੍ਰਸਿੱਧ ਕਾਨੂੰਨ ਅਧਿਕਾਰੀ ਦੇ ਤੋਰ ਤੇ ਨਿਯੁਕਤ ਦੀਪਿਕਾ ਦੇਸ਼ਵਾਲ ਨੂੰ ਤੀਸਰੀ ਵਾਰ ਸੰਯੁਕਤ ਰਾਸ਼ਟਰ ਦੇ ਨਿਉਯਾਰਕ ਸਾਤਿੱਥ ਹੈਡ ਕਵਾਟਰ ਵਿੱਖੇ ਔਰਤਾਂ ਦੇ ਮਨੁੱਖੀ ਅਧਿਕਾਰਾਂ ਤੇ ਇਕ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਗਿਨੀਜ਼ ਬੁਕ ਵਿਚ ਨਾਂ ਦਰਜ ਕਰਵਾਇਆ ਗਿਆ ਹੈ। ਗਿਨੀਜ਼ ਬੁਕ ਵਿੱਚ ਦੀਪਿਕਾ ਦਾ ਨਾਮ ਆਉਣ ਦਾ ਕਾਰਨ ਸੰਯੁਕਤ ਰਾਸ਼ਟਰ ਦੇ ਹੋਣ ਤੱਕ ਦੇ ਇਤਿਹਾਸ ਦੇ ਅਨੁਸਾਰ ਉਸ ਦਾ ਸਭ ਤੋਂ ਘੱਟ ਉਮਰ ਦੀ ਭਾਰਤੀ ਹੋਣਾ ਤਿੰਨ ਵਾਰ ਭਾਰਤ ਵੱਲੋਂ ਨੁਮਾਇੰਦਗੀ ਕਰਦੇ ਹੋਏ ਯੂ.ਐਨ.ਓ. ਦੇ ਮੰਚ ਤੋਂ ਭਾਸ਼ਣ ਦੇਣਾ ਹੈ।

ਯੂ.ਐਨ.ਓ. ਵੱਲੋਂ ਦੀਪਿਕਾ ਨੂੰ ਤੀਜੀ ਵਾਰ ਸੱਦਾ ਦਿੱਤਾ ਸੀ । ਦੀਪਿਕਾ ਦੇਸ਼ਵਾਲ, ਸੁਪਰੀਮ ਕੋਰਟ ਵਿਚ ਇਕ ਵਧੀਆ ਕਾਨੂੰਨ ਅਧਿਕਾਰੀ, ਇਕ ਸਮਰਪਿਤ ਪੀ.ਐਚ.ਡੀ. ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਾਬਕਾ ਐਥਲੀਟ ਨੇ ਇਕ ਵਾਰ ਮੁੜ ਤੋਂ ਭਾਰਤ ਦਾ ਮਾਣ ਦੁਨੀਆਂ ਵਿਚ ਵਧਾਇਆ ਹੈ।

ਦੀਪਿਕਾ ਦੇਸ਼ਵਾਲ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮਾਂ ਵਿਚ ਮਨੁੱਖੀ ਅਧਿਕਾਰ ਅਤੇ ਮਹਿਲਾ ਅਧਿਕਾਰਾਂ ’ਤੇ ਕੇਂਦਰਿਤ ਦੋ ਭਾਸ਼ਣ ਦੇ ਚੁੱਕੀ ਹੈ। ਉਨ੍ਹਾਂ ਦੇ ਭਾਸ਼ਣਾਂ ਨੂੰ 150 ਤੋਂ ਵੱਧ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਨੁਮਾਇੰਦਿਆਂ ਤੋਂ ਸ਼ਲਾਘਾ ਮਿਲੀ ਹੈ। ਪ੍ਰੋਗਰਾਮ ਸਥਾਨ ਤਾੜੀਆਂ ਨਾਲ ਗੂੰਜਦਾ ਰਿਹਾ। ਮਨੁੱਖੀ ਅਧਿਕਾਰਾਂ ਦੇ ਲਈ ਇਕ ਅਥਕ ਵਕੀਲ, ਦੀਪਿਕਾ ਦੇਸ਼ਵਾਲ ਨੇ ਲਗਾਤਾਰ ਉਨ੍ਹਾਂ ਲੋਕਾਂ ਨੂੰ ਸਮਰਥਨ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਹੈ, ਜਿਨ੍ਹਾਂ ਨੂੰ ਸਿਸਟਮ ਨੇ ਹਮੇਸ਼ਾ ਅਣਗੌਲਿਆਂ ਕੀਤਾ ਹੈ ਜਾਂ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਹੈ।

ਕੋਵਿਡ-19 ਮਹਾਮਾਰੀ ਦੇ ਚੁਣੌਤੀਪੂਰਣ ਦੌਰ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਮੁੱਖ ਰੂਪ ਨਾਲ ਸ਼ਲਾਘਾਯੋਗ ਸਨ। ਦੀਪਿਕਾ ਵੱਖ-ਵੱਖ ਤਰ੍ਹਾਂ ਦੇ ਖੇਤਰਾਂ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਸਮਰਪਿਤ ਰਹਿੰਦੀ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾੀਆਂ ਨੇ ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਲਈ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਸਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਪੱਕੀ ਕਰਨ ਲਈ ਦੁਨੀਆਂ ਦੇ ਹਰ ਕੌਨੇ ਵਿਚ ਅਜਿਹੇ ਦਿਆਲੂ ਅਤੇ ਪ੍ਰੇਰਿਤ ਨੌਜਵਾਨਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ।

ਮਹਿਲਾਵਾਂ ਦੇ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਲਈ ਦੀਪਿਕਾ ਦੇਸ਼ਵਾਲ ਦੀ ਅਟੁਟ ਵਕਾਲਤ ਨੇ ਉਨ੍ਹਾਂ ਨੂੰ ਇਹ ਪਹਿਚਾਨ ਦਵਾਈ ਹੈ। ਦੀਪਿਕਾ ਦੀ ਯਾਤਰਾ ਸਕਾਰਾਤਮਕ ਬਦਲਾਅ ਲਾਉਣ ਅਤੇ ਸਮਾਨਤਾ, ਗਰਿਮਾ ਅਤੇ ਏਕਤਾ ਦੇ ਸਿੱਧਾਂਤਾਂ ਨੂੰ ਬਣਾਏ ਰੱਖਣ ਲਈ ਨੌਜਵਾਨਾਂ ਦੀ ਸ਼ਮਾ ਦਾ ਉਦਾਹਣ ਹੈ।

Continue Reading

America

ਸਤਿੰਦਰ ਸੱਤੀ ਨੇ ਪਾਇਆ ਕਾਲਾ ਕੋਟ

Published

on

By

By Avneet Kumar

ਸਤਿੰਦਰ ਸੱਤੀ ਦੀ ਦਿਲਾਂ ਨੂੰ ਛੂਹਣ ਵਾਲੀ ਆਵਾਜ਼ ਹੋਣ ਅਦਾਲਤ ਵਿੱਚ ਦਲੀਲਾਂ ਦੇਵੇਂਗੀ। ਜੀ ਹਾਂ, ਪੰਜਾਬੀਆਂ ਦੇ ਦਿਲਾਂ ਤੇ ਆਪਣੀ ਆਵਾਜ਼ ਅਤੇ ਵੱਖਰੇ ਅੰਦਾਜ਼ ਦੇ ਕਾਰਨ ਰਾਜ ਕਰਨ ਵਾਲੀ ਸਤਿੰਦਰ ਸੱਤੀ ਨੇ ਕੋਵਿਡ ਮਹਾਂਮਾਰੀ ਦੇ ਬੰਦ ਸਮੇਂ ਵਕਾਲਤ ਦੀ ਪੜਾਈ ਕਰਕੇ ਹੋਣ ਕੈਨੇਡਾ ਵਿੱਚ ਕਾਨੂੰਨੀ ਸੇਵਾਵਾਂ ਦੇਣ ਲਈ ਲੜਾਉਂਦਾ ਲਾਈਸੰਸ ਹਾਸਿਲ ਕਰ ਕੇ ਪੇਸ਼ਾਵਰ ਵਕੀਲ ਵਜੋਂ ਸੌਂਹ ਚੁੱਕ ਲਈ ਹੈ।

ਸਤਿੰਦਰ ਸੱਤੀ ਦਾ ਨਵਾਂ ਰੂਪ

ਪੰਜਾਬੀ ਫਿਲਮ ਇੰਡਸਟਰੀ ਵਿੱਚ ਸਰਵੋਤਮ ਐਂਕਰ, ਅਦਾਕਾਰਾ ਅਤੇ ਸਰਵੋਤਮ ਗਾਇਕਾ ਵਜੋਂ ਨਾਮਣਾ ਖੱਟ ਚੁੱਕੀ ਸੱਤੀ ਹੁਣ ਇਕ ਹੋਰ ਉਪਲੱਬਧੀ ਆਪਣੇ ਨਾਂ ਕਰ ਚੁੱਕੀ ਹੈ। ਉਸਨੇ ਅਲਬਰਟਾ, ਕੈਨੇਡਾ ਵਿੱਚ ਬੈਰਿਸਟਰ ਸਾਲਿਸਟਰ ਯਾਨੀ ਕੈਨੇਡੀਅਨ ਵਕੀਲ ਦਾ ਲਾਇਸੈਂਸ ਪ੍ਰਾਪਤ ਕੀਤਾ।

ਸਤਿੰਦਰ ਸੱਤੀ ਵੱਲੋਂ ਸਹੁੰ ਚੁੱਕ ਸਮਾਗਮ ਦੌਰਾਨ ਇੱਕ ਵਕੀਲ ਵਜੋਂ ਸਹੁੰ ਚੁੱਕਣ ਸਮੇਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਲੋਕ ਉਸ ਨੂੰ ਪੰਜਾਬੀ ਕਲਾਕਾਰ ਅਤੇ ਸਟੇਜ ਆਰਟਿਸਟ ਵਜੋਂ ਜਾਣਦੇ ਹੋਣਗੇ ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਉਸ ਨੇ ਮਾਸਟਰ ਆਫ਼ ਲਾਅ ਕੀਤਾ ਹੋਇਆ ਹੈ। ਸੱਤੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਂਮਾਰੀ ਦੇ ਡੇਢ ਸਾਲ ਦੇ ਅਰਸੇ ਦੌਰਾਨ, ਜਦੋਂ ਉਹ ਵੀ ਦੂਜਿਆਂ ਵਾਂਗ ‘ਕੈਨੇਡਾ’ ਵਿੱਚ ਫਸ ਗਈ ਸੀ, ਉਸਨੇ ਇਸ ਸਮੇਂ ਦੀ ਸਹੀ ਵਰਤੋਂ ਕਰਨ ਲਈ ਆਪਣੀ ਕਾਨੂੰਨ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ।

ਇਸ ਦੌਰਾਨ ਸੱਤੀ ਨੇ ਉਸਨੂੰ ਪੜ੍ਹਾਉਣ ਵਾਲੀ ਬੈਰਿਸਟਰ ਸਾਲਿਸਟਰ ਗੁਲਵੀਰਕ ਮੈਡਮ ਅਤੇ ਕੈਲਗਰੀ ਤੋਂ ਵਕੀਲ ਗੁਰਪ੍ਰੀਤ ਔਲਖ ਦਾ ਸੱਤੀ ਨੂੰ ਕਾਨੂੰਨ ਦੀਆਂ ਬਾਰੀਕੀਆਂ ਬਾਰੇ ਦੱਸਣ ਲਈ ਧੰਨਵਾਦ ਕੀਤਾ। ਸੌਂਹ ਚੁੱਕ ਸਮਾਗਮ ਵਿੱਚ ਮਾਜੂਦ ਬੈਰਿਸਟਰ ਸਾਲਿਸਟਰ ਗੁਲਵੀਰਕ ਨੇ ਦੱਸਿਆ ਨੇ ਸੱਤੀ ਬਹੁਤ ਹੀ ਮਿਹਨਤੀ ਲੜਕੀ ਹੈ। ਉਸਨੇ ਬੈਰਿਸਟਰ ਸਾਲਿਸਟਰ ਵਜੋਂ ਉਭਰ ਕੇ ਲੜਕੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

ਸੱਤੀ ਦੇ ਅਨੁਸਾਰ ਜਸਵੰਤ ਮਾਂਗਟ ਹੋਣਾ ਉਸਨੂੰ ਕੋਰੋਨਾ ਦੇ ਦੌਰ ਵਿੱਚ ਆਪਣਾ ਸਮਾਂ ਕਾਨੂੰਨ ਦੀ ਪੜਾਈ ਵਿੱਚ ਲਾਉਣ ਲਈ ਪ੍ਰੇਰਿਤ ਕੀਤਾ ਸੀ। ਪੰਜਾਬੀ ਇੰਡਸਟਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਕਲਾਕਾਰ ਨੇ ਪ੍ਰੋਫੈਸ਼ਨਲ ਕਲਾਕਾਰ ਵਜੋਂ ਇੰਨੇ ਲੰਬੇ ਕਰੀਅਰ ਤੋਂ ਬਾਅਦ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੈ। ਇਹ ਜਿੱਥੇ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ, ਉੱਥੇ ਹੀ ਸਾਰਿਆਂ ਲਈ ਪ੍ਰੇਰਨਾਦਾਇਕ ਵੀ ਹੈ।

Continue Reading

Trending