Connect with us
http://nripanjabi.com/wp-content/uploads/2023/07/realestate-97090.jpg

CRIME

ਹੋਮ ਗਾਰਡ ਸਿਪਾਹੀ ਮੁਲਾਜ਼ਿਮ ਦੀ ਮੌਤ, ਮੁਆਵੱਜੇ ਦੇ ਦੋ ਕਰੋੜ।

Published

on

By Avneet Kumar Byala

ਸੁਲਤਾਨਪੁਰ ਲੋਧੀ: ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਨਿਹੰਗ ਸਿੰਘਾਂ ਦੇ ਵਲੋਂ ਗੁਰਦਵਾਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਆਈ ਪੁਲਿਸ ਅਤੇ ਨਿਹੰਗਾਂ ਦਰਮਿਆਨ ਗੋਲੀਬਾਰੀ ਵਿੱਚ ਇੱਕ ਹੋਮ ਗਾਰਡ ਸਿਪਾਹੀ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ । ਪੰਜਾਬ ਸਰਕਾਰ ਵੱਲੋਂ ਅੱਜ ਡਿਊਟੀ ਦੌਰਾਨ ਸ਼ਹੀਦ ਹੋਏ ਜਸਪਾਲ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਪੰਜਾਬ ਸਰਕਾਰ ਵਲੋਂ ਅਤੇ ਇੱਕ ਕਰੋੜ ਰੁਪਏ ਐਚਡੀਐਫਸੀ ਬੈਂਕ ਦੀ ਬੀਮਾ ਨੀਤੀ ਤਹਿਤ ਦਿੱਤੇ ਜਾਣ ਦਾ ਐਲਾਨ ਕੀਤਾ ਹੈ।

Bhagwant Maan

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੇ ਐਕ੍ਸ ਸ਼ੋਸ਼ਲ ਮੀਡਿਆ ਤੇ ਜਾਣਕਾਰੀ ਦੇਂਦੇ ਹੋਏ ਲਿਖਿਆ

“ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੌਰਾਨ ਪੰਜਾਬ ਪੁਲਸ ਦੇ ਹੋਮਗਾਰਡ ਜਸਪਾਲ ਸਿੰਘ ਜੀ ਦੀ ਮੌਤ ਹੋ ਗਈ…ਦੁਖਦਾਈ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ…ਪੁਲਸ ਜਵਾਨ ਨੇ ਆਪਣਾ ਫ਼ਰਜ਼ ਨਿਭਾਇਆ….ਸਰਕਾਰ ਵੱਲੋਂ ਮਾਲੀ ਸਹਾਇਤਾ ਦੇ ਤੌਰ ‘ਤੇ 1 ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ …ਬਾਕੀ ਦੇ 1 ਕਰੋੜ ਰੁਪਏ ਬੀਮੇ ਅਧੀਨ HDFC ਵੱਲੋ ਦਿੱਤੇ ਜਾਣਗੇ…

ਭਵਿੱਖ ‘ਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਵਚਨਬੱਧ ਹੈ…ਜਸਪਾਲ ਸਿੰਘ ਦੀ ਬਹਾਦਰੀ ਤੇ ਸਿਦਕ ਨੂੰ ਦਿਲੋਂ ਸਲਾਮ….”

ਇਸ ਸ਼ੋਸ਼ਲ ਮੀਡੀਆ ਪੋਸਟ ਦੇ ਵਿੱਚ ਕਈ ਲੋਕਾਂ ਨੇ ਕੰਮੈਂਟ ਲਿਖਦੇ ਹੋਏ ਸਰਕਾਰ ਨੂੰ ਪੰਜਾਬ ਹੋਮ ਗਾਰਡ ਦੇ ਮੁਲਾਜ਼ਮਾਂ ਨਾਲ ਰੋਜ਼ਗਾਰ ਅਤੇ ਮਾਣ ਭੱਤੇ ਦੇ ਭੇਦ ਭਾਵ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।

America

ਅਮਰੀਕਾ, ਕੈਨੇਡਾ ਸਰਹੱਦ ਨੇੜੇ ਐਕਸੀਡੈਂਟ ਤੋਂ ਬਾਅਦ ਕਾਰ ਵਿੱਚ ਧਮਾਕਾ, ਦੋ ਲੋਕਾਂ ਦੀ ਮੌਤ, ਅਧਿਕਾਰੀਆਂ ਨੇ ਕਿਹਾ ਅੱਤਵਾਦੀ ਘਟਨਾਂ ਦਾ ਕੋਈ ਸਬੂਤ ਨਹੀਂ

Published

on

By

Munish Byala/NRINEWSNETWORK/NRIpanjabi

ਅਮਰੀਕਾ ਅਤੇ ਕੈਨੇਡਾ ਵਿਚਕਾਰ ਰੇਨਬੋ ਬ੍ਰਿਜ ਬਾਰਡਰ ਕ੍ਰਾਸਿੰਗ ਤੋਂ ਇਕ ਕਾਰ ਅਮਰੀਕਾ ਤੋਂ ਕੈਨੇਡਾ ਵੱਲ ਤੇਜ ਗਤੀ ਵਿੱਚ ਜਾਂਦੇ ਸਮੇਂ ਸੜਕ ਦੇ ਕੰਡੇ ਨਾਲ ਟਕਰਾ ਕੇ ਹਵਾ ਵਿੱਚ ਉਡਦੀ ਹੋਈ ਇਕ ਸੁਰੱਖਿਆ ਪੋਸਟ ਨੇੜੇ ਦੁਰਘਟਨਾਂ ਗ੍ਰਸਤ ਹੋ ਗਈ। ਕਾਰ ਜ਼ਮੀਨ ਉੱਤੇ ਡਿੱਗਦੇ ਹੀ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਕੇ ਕਈ ਹਿਸਿਆਂ ਵਿੱਚ ਵੰਡੀ ਗਈ। ਸੂਚਨਾਂ ਮੁਤਾਬਿਕ ਇਸ ਹਾਦਸੇ ਸਮੇਂ ਵਿੱਚ ਕਾਰ ਵਿੱਚ ਸਵਾਰ ਦੋ ਲੋਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

https://x.com/5aabNowTV/status/1727476508602630324?s=20

ਐਫਬੀਆਈ ਇਸ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਘਟਨਾਂ ਸਮੇਂ ਇਹ ਕਾਰ ਤੇਜ਼ੀ ਨਾਲ ਸਰਹੱਦੀ ਸੁਰੱਖਿਆ ਕਰਮੀਆਂ ਦੀ ਇਮਾਰਤ ਵੱਲ ਜਾ ਰਹੀ ਸੀ।

ਇਸ ਘਟਨਾਂ ਦੇ ਤਰੁੰਤ ਬਾਅਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਆਵਾਜ਼ਾਈ ਲਈ ਵਰਤੇ ਜਾਂਦੇ ਚਾਰ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਂ ਸਥਲ ਨੇੜੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾਂ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਹੋਚੁਲ ਨੇ ਕਿਹਾ ਕਿ ਹੋਣ ਤੱਕ ਇਸ ਘਟਨਾਂ ਵਿੱਚ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਥੇ ਜ਼ਿਕਰਯੋਗ ਹੈ ਇਸ ਖ਼ਬਰ ਦੇ ਨਸ਼ਰ ਹੁੰਦੇ ਸਾਰ ਹੀ ਕੁਸ਼ ਨਿਊਜ਼ ਚੈਨਲ ਇਸ ਘਟਨਾਂ ਪਿੱਛੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਾਹਿਰ ਕਰ ਰਹੇ ਸਨ।

ਯੂਐਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਇਸ ਕ੍ਰੈਸ਼ ਹੋਣ ਸਮੇਂ ਦੀ ਇੱਕ ਵੀਡੀਓ ਨੂੰ ਪਬਲਿਕ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਘਟਨਾਂ ਤੋਂ ਕੁਸ਼ ਸੈਕੰਡ ਪਹਿਲਾਂ ਇਹ ਕਾਰ ਤੇਜ਼ ਗਤੀ ਨਾਲ ਟਕਰਾਉਂਦੀ ਹੋਈ ਅਤੇ ਫਿਰ ਹਵਾਂ ਵਿੱਚ ਉਸ਼ਲਦੀ ਹੋਈ ਨਜ਼ਰ ਆਉਂਦੀ ਹੈ ।

ਥੈਂਕਸ ਗਿਵਿੰਗ ਦੀਆਂ ਆਗਾਮੀ ਛੁੱਟੀਆਂ ਤੋਂ ਤਰੁੰਤ ਪਹਿਲਾਂ ਵਾਪਰੀ ਇਸ ਘਟਨਾਂ ਦੇ ਕਾਰਨ ਨਿਊਯਾਰਕ ਅਤੇ ਕੈਨੇਡਾ ਦੇ ਟਰੋਂਟੋ ਸਹਿਤ ਕਈ ਇਲਾਕਿਆਂ ਨੂੰ ਉੱਚਿਤ ਅਲਰਟ ਤੇ ਰੱਖਿਆ ਗਿਆ ਹੈ। ਨਿਊਯਾਰਕ ਸਿਟੀ ਦੇ ਸਾਰੇ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਇਸ ਘਟਨਾਂ ਤੋਂ ਬਾਅਦ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਮੁੱਖ ਮਾਰਗਾਂ ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਭਾਵੇਂ ਮੁਖ ਜਾਂਚ ਐਫ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਇਸ ਕੈਨੇਡਾ ਦੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ, ਨਿਊਯਾਰਕ ਪੁਲਿਸ ਵਿਭਾਗ ਅਤੇ ਨਿਊਯਾਰਕ ਸਟੇਟ ਟਰੂਪਰ ਦੇ ਮਾਹਿਰ ਅਧਿਕਾਰੀ ਵੀ ਜਾਂਚ ਵਿਚ ਹਿੱਸਾ ਲੈ ਰਹੇ ਹਨ। ਅਧਿਕਾਰੀ ਇਸ ਘਟਨਾਂ ਦੀਆਂ ਪਰਤਾਂ ਜੋੜਣ ਵਿੱਚ ਲੱਗੇ ਹੋਏ ਹਨ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿਚ ਕਿ ਹੋਇਆ ਅਤੇ ਮਰਨ ਵਾਲੇ ਕੌਣ ਸਨ।

Continue Reading

Canada

ਕੈਨੇਡਾ ਦਾ ਗੁਰਪ੍ਰੀਤ ਹੇਅਰ ਟ੍ਰੈਫਿਕ ਨਿਜਮਾਂ ਦੀ ਉਲੰਘਣਾ ਦੇ ਵਿੱਚ ਗ੍ਰਿਫ਼ਤਾਰ।

Published

on

By

ਬਰੈਂਪਟਨ, ਕੈਨੇਡਾ : ਰੀਜਨ ਆਫ਼ ਪੀਲ ਵੱਲੋਂ ਮੇਜਰ ਕੋਲੀਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਸਿਟੀ ਆਫ਼ ਬਰੈਂਪਟਨ ਵਿੱਚ 3 ਅਗਸਤ ਨੂੰ ਸ਼ਾਮ 7:30 ਵਜੇ ਦੇ ਕਰੀਬ ਏਅਰਪੋਰਟ ਰੋਡ ਅਤੇ ਕਲਾਰਕ ਬੁਲੇਵਾਰਡ ਵਿਖੇ ਚਾਰ ਵਾਹਨਾਂ ਦੀ ਟੱਕਰ ਮਾਰਨ ਤੋਂ ਬਾਅਦ ਘਟਨਾ ਸਥਲ ਤੋਂ ਫ਼ਰਾਰ ਹੋਏ ਇੱਕ 40 ਸਾਲਾ ਪੰਜਾਬੀ ਵਿਅਕਤੀ ਗੁਰਪ੍ਰੀਤ ਹੇਅਰ ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਿਕ ਗੁਰਪ੍ਰੀਤ ਹੇਅਰ ਤੇ ਪਿੱਛਲੇ ਸਮੇਂ ਤੋਂ ਨਸ਼ੇ ਦੀ ਹਾਲਤ ਵਿੱਚ ਡ੍ਰਾਈਵਿੰਗ ਕਰਨ, ਪੁਲਿਸ ਅਧਿਕਾਰੀਆਂ ਦੇ ਰੋਕਣ ਦੇ ਹੁਕਮ ਤੋਂ ਬਾਅਦ ਨਾ ਮੰਨ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਦੇ ਕਾਰਨ ਉਸ ਉੱਤੇ ਡ੍ਰਾਈਵਿੰਗ ਕਰਨ ਉੱਤੇ ਪਾਬੰਦੀ ਲੱਗੀ ਸੀ ਪਰ ਉਸ ਸ਼ਾਮ ਉਹ ਇੱਕ ਚੋਰੀ ਹੋਏ ਕਾਲੇ ਰੰਗ ਦੇ 2016 ਡਾਜ ਰਾਮ ਪਿਕਅੱਪ ਨੂੰ ਚਲਾ ਰਿਹਾ ਸੀ ਅਤੇ ਗੁਰਪ੍ਰੀਤ ਹੇਅਰ ਦੁਰਘਟਨਾ ਹੋਣ ਤੋਂ ਬਾਅਦ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ। ਇਸ ਦੁਰਘਟਨਾਂ ਵਿੱਚ ਇੱਕ ਔਰਤ ਸਹਿਤ ਦੋ ਬੱਚਿਆਂ ਨੂੰ ਸੱਟਾਂ ਲੱਗੀਆਂ ਸਨ।

ਗੁਰਪ੍ਰੀਤ ਹੇਅਰ ਦੇ ਪਿੱਛਲੇ ਅਪਰਾਧਾਂ ਦੇ ਦੋਸ਼ਾਂ ਕਾਰਨ ਪੁਲਿਸ ਦੀ ਬਿਨਾਂ ਸਹਿਮਤੀ ਦੇ ਮੋਟਰ ਵਹੀਕਲ ਲੈਣ ਉੱਤੇ ਵੀ ਪਾਬੰਦੀ ਹੈ।

ਇਸ ਕੇਸ ਦੀ ਜਾਣਕਾਰੀ ਦੇਂਦੇ ਹੋਏ ਰੋਡ ਸੇਫਟੀ ਸਰਵਿਸਿਜ਼ ਦੇ ਇੰਸਪੈਕਟਰ ਵੈਂਡੀ ਸਿਮਸ ਨੇ ਕਿਹਾ ਕਿ, “ਇਹ ਕੇਸ ਇੱਕ ਵਾਹਨ ਚੋਰੀ ਤੋਂ ਸ਼ੁਰੂ ਹੋ ਕੇ ਸਾਡੀਆਂ ਸੜਕਾਂ ਉੱਤੇ ਆਮ ਲੋਕਾਂ ਦੀਆਂ ਕੀਮਤੀ ਜਾਨਾ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਹੈ ਅਤੇ ਉਸ ਰਾਤ ਇਹ ਗੰਭੀਰ ਮੰਦਭਾਗੀ ਸਥਿਤੀ ਦਾ ਕਾਰਨ ਬਣਿਆ “, । ਵੈਂਡੀ ਸਿਮਸ ਨੇ ਅੱਗੇ ਕਿਹਾ ਕਿ ,“ਇਸ ਘਟਨਾਂ ਵਿੱਚ ਦੋਸ਼ੀ ਵੱਲੋਂ ਕਾਨੂੰਨ ਦੀ ਪੂਰੀ ਅਣਦੇਖੀ ਕਰ ਉਸ ਨੇ ਸੜਕ ਤੇ ਹਰ ਵਿਅਕਤੀ ਦੀ ਜਾਨ ਨੂੰ ਖ਼ਤਰਾ ਪੈਦਾ ਕਰ ਦਿੱਤਾ ਸੀ। ਸਾਡੀ ਸੁਰੱਖਿਅਤ ਰੋਡਜ਼ ਟੀਮ ਸਾਡੀਆਂ ਸੜਕਾਂ ਨੂੰ ਸੁਰੱਖਿਅਤ ਰੱਖਣ ਦੇ ਯਤਨਾਂ ਵਿੱਚ ਖਤਰਨਾਕ ਡਰਾਈਵਰਾਂ ਅਤੇ ਆਪਣੀਆਂ ਗ਼ਲਤੀਆਂ ਨੂੰ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਰੋਕਣ ਲਈ ਵਚਨਬੱਧ ਹੈ”, ।

Continue Reading

America

ਕੈਲੀਫ਼ੋਰਨੀਆ ਵਿੱਚ ਸੈਕਸ ਤਸਕਰੀ ਦੇ ਦੋਸ਼ਾਂ ਹੇਠ 5 ਪੰਜਾਬੀਆਂ ਸਹਿਤ 23 ਗ੍ਰਿਫ਼ਤਾਰ।

Published

on

By

ਕੈਲੀਫ਼ੋਰਨੀਆ : ਅਮਰੀਕਾ ਦੀ ਕੇਰਨ ਕਾਉਂਟੀ ਨੇ ਮਨੁੱਖੀ ਤਸਕਰੀ ਅਤੇ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਦੇ ਖਿਲਾਫ ਜੰਗ ਵਿੱਚ ਇੱਕ ਵੱਡੀ ਜਿੱਤ ਦਰਜ ਕਰਦੇ ਹੋਏ ਚਾਰ ਦਿਨ ਲੰਬੇ ਚੱਲੇ ਸਪੈਸ਼ਲ ਅਪਰੇਸ਼ਨ “ਆਪ੍ਰੇਸ਼ਨ ਬੈਡ ਬਾਰਬੀ” ਦੋ ਔਰਤਾਂ ਸਹਿਤ 23 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਵਿੱਚੋ ਪੰਜ ਪੰਜਾਬੀ ਹਨ।

ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਹ ਅਸਲ ਵਿੱਚ ਦੋ ਓਪਰੇਸ਼ਨ ਸਨ। ਇੱਕ ਵਿੱਚ ਅਸੀਂ ਉਹਨਾਂ ਦੋਸ਼ੀਆਂ ਤੇ ਸਕੰਜਾ ਕਸ ਰਹੇ ਸੀ ਜੋ ਬੱਚੇ ਨਾਲ ਔਨਲਾਈਨ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹਨਾਂ ਨੂੰ ਅਸ਼ਲੀਲ ਹਰਕਤਾਂ ਜਾਂ ਜਿਨਸੀ ਭੁੱਖ ਨੂੰ ਮਿਟਾਉਣ ਦੇ ਇਰਾਦੇ ਲਈ ਮਿਲਣ ਦੀ ਕੋਸ਼ਿਸ਼ ਕਰਦਾ ਹੈ। ਦੂਸਰਾ ਓਪਰੇਸ਼ਨ ਮਨੁੱਖੀ ਤਸਕਰੀ ਦਾ ਸੀ ਜਿਸ ਵਿੱਚ ਦੋਸ਼ੀ ਕਿਸੇ ਵਿਅਕਤੀ ਦੀ ਤਸਕਰੀ ਉਸ ਵਿਅਕਤੀ ਨੂੰ ਸੈਕਸ ਲਈ ਵੇਚਣ ਲਈ ਕਰਦਾ ਹੈ ਜਿਸ ਵਿੱਚ ਪੀੜਤ ਦਾ ਨਾਬਾਲਿਗ ਹੋਣਾ ਜ਼ਰੂਰੀ ਨਹੀਂ ਹੈ।

ਇਸ ਸਟਿੰਗ ਅਪਰੇਸ਼ਨ ਵਿੱਚ ਜੋ 9 ਅਗਸਤ ਤੋਂ 12 ਅਗਸਤ ਤੱਕ ਚੱਲਿਆ ਵਿੱਚ ਹੋਮਲੈਂਡ ਸਕਿਓਰਿਟੀ, ਐਫਬੀਆਈ ਅਤੇ ਸੀਕ੍ਰੇਟ ਸਰਵਿਸ ਸਮੇਤ ਸਥਾਨਕ, ਰਾਜ ਅਤੇ ਸੰਘੀ ਏਜੰਸੀਆਂ ਦੇ ਦਰਜਨਾਂ ਅਧਿਕਾਰੀ ਸ਼ਾਮਲ ਸਨ। ਇਸ ਓਪਰੇਸ਼ਨ ਵਿੱਚ ਪੁਲਿਸ ਅਧਿਕਾਰੀ ਅੰਡਰਕਵਰ ਬਣ ਕੇ ਸ਼ਾਮਲ ਹੋਏ ਅਤੇ ਅਪਰਾਧੀਆਂ ਨਾਲ ਸੋਸ਼ਲ ਮੀਡੀਆ ਵੈਬਸਾਈਟਾਂ ਅਤੇ ਡੇਟਿੰਗ ਐਪਸ ‘ਤੇ ਗੱਲਬਾਤ ਕਰਦੇ ਰਹੇ ਅਤੇ ਜਾਂਚ ਟੀਮ ਨੂੰ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਸੈਕਸ ਅਪਰਾਧ ਦੇ ਹੇਠ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਹਨਾਂ ਵਿੱਚੋਂ 21 ਪੁਰਸ਼ ਅਤੇ ਦੋ ਔਰਤਾਂ ਸੈਕਸ ਵਰਕਰ ਹਨ ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚੋ ਪੰਜ ਪੰਜਾਬੀ ਹਨ ਜਿਹਨਾਂ ਦੇ ਨਾਮ ਜਸਵਿੰਦਰ ਸਿੰਘ 35, ਜੋਗਿੰਦਰ ਸਿੰਘ 54, ਰਜਿੰਦਰ ਪਾਲ ਸਿੰਘ 54, ਨਿਸ਼ਾਨ ਸਿੰਘ 33 ਅਤੇ ਕਰਨੈਲ ਸਿੰਘ 44 ਹਨ।

ਬੱਚਿਆਂ ਵਿਰੁੱਧ ਹੋਣ ਵਾਲੇ ਇਹਨਾਂ ਜੁਰਮਾਂ ਨੂੰ ਸਖ਼ਤੀ ਨਾਲ ਰੋਕਣ ਲਈ ਬੁੱਧਵਾਰ ਨੂੰ ਰਿਪਬਲਿਕਨ ਪਾਰਟੀ ਦੀ ਬੇਕਰਸਫੀਲਡ ਤੋਂ ਸੈਨੇਟਰ ਸ਼ੈਨਨ ਗਰੋਵ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਉਸਦੇ ਵੱਲੋਂ ਲਿਆਂਦਾ ਗਿਆ ਇਹ ਬਿੱਲ ਐਸ ਬੀ 14 ਅਸੈਂਬਲੀ ਐਪਰੋਪ੍ਰੀਏਸ਼ਨ ਕਮੇਟੀ ਦੀ ਸਸਪੈਂਸ ਫਾਈਲ ਵਿੱਚ ਭੇਜਿਆ ਗਿਆ ਹੈ ਅਤੇ SB 14 ਕਾਨੂੰਨ ਬਣਨ ਤੋਂ ਬਾਅਦ ਇਹ ਨਾਬਾਲਗਾਂ ਦੀ ਸੈਕਸ ਤਸਕਰੀ ਕੈਲੀਫੋਰਨੀਆ ਦੇ ਕਾਨੂੰਨ ਦੇ ਤਹਿਤ ਗੰਭੀਰ ਅਪਰਾਧਾਂ ਦੀ ਸੂਚੀ ਵਿੱਚ ਸ਼ਾਮਲ ਹੋਵੇਗੀ।

Continue Reading

Trending