Connect with us
http://nripanjabi.com/wp-content/uploads/2023/07/realestate-97090.jpg

America

ਉਮੀਦਵਾਰਾ ਦੀ ਦਾਵੇਦਾਰੀ ਭਾਈਚਾਰੇ ਦੀ ਉਮੀਦ ਨੂੰ ਇਕ ਵਾਰ ਫ਼ੇਰ ਲੈ ਡੁੱਬੀ।

Published

on

“ਹਮ ਨਹੀਂ ਹੈ ਤੋਂ ਨਹੀਂ ਹੈ, ਹਮ ਹੈ ਸਬਭੀ ਹੈ”।

ਨਿਊਯਾਰਕ (ਮੁਨੀਸ਼ ਬਿਆਲਾ NRIਪੰਜਾਬੀ ) ਕੈਨੇਡਾ ਦੀ ਤਰਜ਼ ਤੇ ਅਮਰੀਕਾ ਦੀ ਸਿਆਸਤ ਵਿੱਚ ਡੁੱਬਕੀ ਮਾਰਨ ਉੱਤਰੇ ਪੰਜਾਬੀ ਆਪਣੇ ਆਪਣੇ ਭਾਰ ਨਾਲ ਇੱਕ ਦੂੱਜੇ ਨੂੰ ਹੀ ਲੈ ਡੁੱਬੇ। ਨਿਊਯਾਰਕ ਦੇ ਕੁਈਨਜ਼ ਬੋਰੋ ਵਿਚ ਇਸ ਵਾਰ ਕਈ ਪੰਜਾਬੀਆਂ ਨੇ ਸਿਟੀ ਕੌਂਸਲ ਦੀ ਚੋਣ ਲਈ ਕਿਸਮਤ ਅਜ਼ਮਾਈ ਕੀਤੀ ਪਰ ਆਪਸੀ ਧੜੇ ਬੰਦੀ, ਬਿਨਾਂ ਕੋਈ ਵਿਚਾਰ ਅਤੇ ਇੱਕ ਤੋਂ ਵੱਧ ਉਮੀਦਵਾਰਾ ਦੀ ਦਾਵੇਦਾਰੀ ਭਾਈਚਾਰੇ ਦੀ ਉਮੀਦ ਨੂੰ ਇਕ ਵਾਰ ਫ਼ੇਰ ਲੈ ਡੁੱਬੀ। ਭਾਵੇਂ ਕੀ ਅੱਜੇ ਫ਼ਾਈਨਲ ਨਤੀਜ਼ੇ ਦੂਰ ਹਨ ਪਰ ਘਰ ਦੇ ਹਾਲ ਵੇਹੜੇ ਤੋਂ ਲਾ ਲਏ ਜਾਂਦੇ ਹਨ।

ਇਸ ਵਾਰ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਲਈ ਪੰਜ ਪੰਜਾਬੀ ਮੂਲ ਦੇ ਉਮੀਦਵਾਰ ਕਿਸਮਤ ਅਜ਼ਮਾਈ ਵਾਸਤੇ ਆਏ ਸਨ । ਪਰ ਗੱਲ ਨਹੀਂ ਬਣੀ। ਸੱਬ ਤੋਂ ਵੱਧ ਚਰਚਾ ਦਾ ਵਿਸ਼ਾ ਨਿਊਯਾਰਕ ਦੀ ਡਿਸਟ੍ਰਿਕਟ 23 ਸੀ ਜਿਥੋਂ ਇਕ ਨਹੀਂ ਦੋ ਨਹੀਂ ਬਲਕਿ ਤਿੰਨ ਪੰਜਾਬੀ ਉਮੀਦਵਾਰ ਹਰਪ੍ਰੀਤ ਸਿੰਘ ਤੂਰ, ਸੰਜੀਵ ਜਿੰਦਲ ਅਤੇ ਜਸਲੀਨ ਕੌਰ ਇਕ ਦੂੱਜੇ ਨੂੰ ਠਿੱਬੀ ਦੇ ਅੱਗੇ ਵੱਧਣ ਵਿੱਚ ਰੁਜ ਚੁੱਕੇ ਸਨ। ਪਰ ਸ਼ਇਦ ਉਹ ਇਹ ਭੁੱਲ ਚੁੱਕੇ ਸਨ ਕਿ ਸਿਆਸਤ ਦੀ ਇਸ ਦੌੜ ਵਿੱਚ ਸਿਰਫ ਉਹ ਤਿੰਨ ਨਹੀਂ ਬਲਕਿ ਸੱਤ ਉਮੀਦਵਾਰ ਸਨ ।

ਜੇਕਰ ਇਹਨਾਂ ਤਿੰਨਾਂ ਉਮੀਦਵਾਰਾਂ ਨੂੰ ਮਿਲੇ ਵੋਟਾਂ ਤੇ ਧਿਆਨ ਮਾਰਿਆ ਜਾਵੇ ਤਾ ਇਹ ਸਾਫ਼ ਹੋ ਜਾਂਦਾ ਹੈ ਕਿ ਜੇਕਰ ਤਿੰਨ ਦੀ ਥਾਂ ਇੱਕ ਹੁੰਦੇ ਤਾਂ ਜਿੱਤ ਪੱਕੀ ਸੀ। ਪਰ ਸਾਡੀ ਸਿਆਸਤ ਤੋਂ ਆਪਣੇ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਹੋਣ ਤੱਕ ਦੇ ਗੈਰ-ਸਰਕਾਰੀ ਅੰਕੜੈ ਮੁਤਾਬਿਕ ਪੰਜਾਬੀ ਭਾਈਚਾਰੇ ਦੇ ਇਹਨਾ ਤਿੰਨਾਂ ਉਮੀਦਵਾਰ ਵਿੱਚੋ ਜਸਲੀਨ ਕੌਰ ਨੂੰ ਸਬ ਤੋਂ ਵੱਧ ਵੋਟਾਂ ਮਿਲੀਆਂ ਜਿਸਲੀਨ ਕੌਰ ਨੂੰ ਕੁੱਲ ਗਿਣੀਆਂ ਗਈਆਂ ਵੋਟਾਂ ਵਿੱਚੋ (3234) 26.37% ਵੋਟਾਂ ਹਾਸਿਲ ਹੋਈਆਂ ਜਦਕਿ ਸੰਜੀਵ ਕੁਮਾਰ ਜਿੰਦਲ 1146 ਵੋਟਾਂ ਨਾਲ ਪੰਜਾਬੀਆਂ ਦੀ ਚੋਣ ਵਿਚੋਂ ਦੁਸਰੇ ਅਤੇ ਹਰਪ੍ਰੀਤ ਸਿੰਘ ਤੂਰ ਤੀਸਰੇ ਨੰਬਰ ਤੇ ਰਹੇ। ਇਸ ਡਿਸਟ੍ਰਿਕਟ ਦੀ ਚੋਣ ਵਿੱਚ ਭਾਰਤੀ ਅਮਰੀਕੀ ਮੂਲ ਦੇ ਕੋਸ਼ੀ ਥਾਮਸ ਵੀ ਸਨ ਜਿਹਨਾਂ ਨੂੰ 642 ਵੋਟਾਂ ਮਿਲੀਆਂ। ਵੋਟਾਂ ਦੀ ਖਿੱਚ ਧੂ ਵਿੱਚ ਹੋਣ ਤੱਕ ਬਾਜ਼ੀ ਲਿੰਡਾ ਲੀ ਦੀ ਝੋਲੀ ਵਿੱਚ ਹੈ ਜਿਸਨੂੰ 3829 ਵੋਟਾਂ ਹਾਸਿਲ ਹੋਈਆਂ ਜੋ ਕੀ ਜਸਲੀਨ ਕੌਰ ਨਾਲੋਂ ਸਿਰਫ 592 ਜਾਂਦਾ ਹਨ ।

Jasleen Kaur Sanjeev Jindal Harpreet Singh Toor

ਅਗਰ ਇਹਨਾਂ ਤਿੰਨਾਂ ਪੰਜਾਬੀ ਮੂਲ ਦੇ ਉਮੀਦਵਾਰਾ ਹਰਪ੍ਰੀਤ ਸਿੰਘ ਤੂਰ, ਸੰਜੀਵ ਕੁਮਾਰ ਜਿੰਦਲ ਅਤੇ ਜਸਲੀਨ ਕੌਰ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਨੂੰ ਆਪਸ ਵਿੱਚ ਮਿਲਾ ਲਿਆ ਜਾਵੇ ਤਾਂ ਇਹ ਗਿਣਤੀ ਲਿੰਡਾ ਲੀ ਨੂੰ ਮਿਲੀਆਂ ਵੋਟਾਂ ਨੂੰ ਪਿੱਛੇ ਛੱਡ ਦੇਂਦੀ ਹੈ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਜੇਕਰ ਸਾਡਾ ਭਾਈਚਾਰਾ ਇਸ ਵਾਰ ਵੋਟਾਂ ਪਾਉਣ ਲਈ ਜੇਕਰ ਥੋੜਾ ਬਹੁਤਾ ਬਾਹਰ ਆਇਆ ਵੀ ਸੀ ਤਾਂ ਉਹ ਵੀ ਇਕ ਤੋਂ ਜਾਂਦਾ ਉਮੀਦਵਾਰਾਂ ਦੀ ਆਪਸੀ ਲੜਾਈ ਵਿੱਚ ਵੰਡਿਆ ਗਿਆ।

ਡਿਸਟ੍ਰਿਕਟ 23 ਤੋਂ ਬਾਅਦ ਡਿਸਟ੍ਰਿਕਟ 28 ਵਿਚੋਂ ਜਪਨੀਤ ਸਿੰਘ ਨੇ ਆਪਣੀ ਕਿਸਮਤ ਅਜਮਾਈ ਕੀਤੀ ਪਰ ਹੋਣ ਤੱਕ ਪ੍ਰਾਪਤ ਅੰਕੜਿਆਂ ਮੁਤਾਬਿਕ ਉਹਨਾਂ ਨੂੰ ਤੀਸਰਾ ਆਖਰੀ ਸਥਾਨ ਹਾਸਿਲ ਹੋਇਆ। ਡਿਸਟ੍ਰਿਕਟ 26 ਤੋਂ ਚੋਣ ਲੜ ਰਹੇ ਅਮਿਤ ਸਿੰਘ ਬੱਗਾ 15 ਉਮੀਦਵਾਰਾਂ ਵਿੱਚੋ ਦੂਸਰਾ ਸਥਾਨ ਹਾਸਿਲ ਹੋਇਆ ਅਤੇ ਉਹ ਸਿਰਫ਼ 125 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਪਰ ਲੋਕਾਂ ਦੀ ਜਾਣਕਾਰੀ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਨਤੀਜ਼ੇ ਫ਼ਾਈਨਲ ਨਹੀਂ ਹਨ ਅਤੇ ਅਜੇ ਅਬਸੇਂਟ ਵਲ੍ਹੇਟ (ਚਿੱਠੀ ਰਾਹੀਂ ਆਈਆਂ ਵੋਟਾਂ) ਦੀ ਗਿਣਤੀ ਹੋਣੀ ਬਾਕੀ ਹੈ ਜੋ ਜੁਲਾਈ 6 ਨੂੰ ਹੋਵੇਗੀ। ਬਹੁਤ ਸਾਰੇ ਉਮੀਦਵਾਰ ਅਜੇ ਵੀ ਆਸ ਵਿੱਚ ਹਨ ਕਿ ਸ਼ਇਦ ਕਿਸਮਤ ਪਲਟਾ ਖਾ ਜਾਵੇ ਅਤੇ ਚਿੱਠੀ ਦੇ ਰੂਪ ਵਿੱਚ ਪਈਆਂ ਵੋਟਾਂ ਉਹਨਾਂ ਨੂੰ ਖੰਭ ਲਾ ਦੇਵੇ।

America

ਪੈਨਸਿਲਵੇਨੀਆ ਦੇ ਵਿੱਚ ਗੋਲੀਬਾਰੀ, ਤਿੰਨ ਦੀ ਮੌਤ, ਦੋਸ਼ੀ ਗ੍ਰਿਫ਼ਤਾਰ।

Published

on

By

ਫਾਲਸ ਟਾਊਨਸ਼ਿਪ, ਪੈਨਸਿਲਵੇਨੀਆ : ਸ਼ਨੀਵਾਰ ਸਵੇਰੇ ਪੈਨਸਿਲਵੇਨੀਆ ਦੇ ਫਾਲਸ ਟਾਊਨਸ਼ਿਪ ਦੇ ਵਿੱਚ ਇੱਕ ਦੋਸ਼ੀ ਨੇ ਆਪਣੇ ਹੀ ਪਰਿਵਾਰ ਦੇ ਜੀਆਂ ਦੇ ਨਾਲ ਖ਼ੂਨ ਦੀ ਹੋਲੀ ਖੇਡੀ ਅਤੇ ਆਪਣੀ ਮਤਰੇਈ ਮਾਂ, ਆਪਣੀ ਨਾਬਾਲਿਗ ਭੈਣ ਅਤੇ ਆਪਣੇ ਦੋ ਬੱਚਿਆਂ ਦੀ ਮਾਂ ਨੂੰ ਗੋਲੀਆਂ ਦੇ ਨਾਲ ਭਨ ਸੁੱਟਿਆ। ਦੋਸ਼ੀ ਨੇ ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਇੱਕ ਕਾਰ ਖੋਹ ਕੇ ਫ਼ਰਾਰ ਹੋ ਗਿਆ। ਲੰਬੀ ਕੋਸ਼ਿਸ਼ ਤੋਂ ਬਾਅਦ 26 ਸਾਲਾ ਦੋਸ਼ੀ ਆਂਦਰੇ ਗੋਰਡਨ ਨੂੰ ਪੁਲਿਸ ਨੇ ਨਿਊ ਜਰਸੀ ਸਟੇਟ ਦੇ ਵਿੱਚੋ ਗ੍ਰਿਫ਼ਤਾਰ ਕਰ ਲਿਆ।

ਇਸ ਘਟਨਾਂ ਦੇ ਤਰੁੰਤ ਬਾਅਦ ਪੁਲਿਸ ਨੇ ਤੁਰੰਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਆਮ ਲੋਕਾਂ ਨੂੰ ਸੁਚੇਤ ਰਹਿਣ ਦਾ ਅਲਰਟ ਭੇਜ ਦਿੱਤਾ। ਦੋਸ਼ੀ ਪੁਲਿਸ ਤੋਂ ਭੱਜਦਾ ਹੋਇਆ ਨਿਊ ਜਰਸੀ ਦੇ ਟਰੈਂਟਨ ਟਾਊਨ ਦੇ ਇੱਕ ਘਰ ਵਿੱਚ ਵੜ ਗਿਆ ਜਿੱਥੇ ਉਸ ਨੇ ਲੋਕਾਂ ਨੂੰ ਬੰਦਕ ਬਣਾ ਲਿਆ। ਪੁਲਿਸ ਨੇ ਲੰਬੀ ਕੋਸ਼ਿਸ਼ ਤੋਂ ਬਾਅਦ ਦੋਬਾਰਾ ਮੌਕੇ ਤੋਂ ਫ਼ਰਾਰ ਹੋਣ ਦੋ ਕੋਸ਼ਿਸ਼ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੇ “ਏਆਰ-15 ਸਟਾਈਲ ਅਸਾਲਟ ਰਾਈਫਲ” ਨਾਲ ਆਪਣੇ ਪਰਿਵਾਰਕ ਜੀਆਂ ਤੇ ਹਮਲਾ ਕੀਤਾ। ਪਰ ਪੁਲਿਸ ਉਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਆਖਿਰ ਦੋਸ਼ੀ ਨੇ ਕਿਹਨਾਂ ਕਰਨਾ ਦੇ ਕਰਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਹੀ ਮੌਤ ਦੀ ਘਾਟ ਉਤਾਰ ਦਿੱਤਾ।

Continue Reading

America

ਅਮਰੀਕਾ, ਕੈਨੇਡਾ ਸਰਹੱਦ ਨੇੜੇ ਐਕਸੀਡੈਂਟ ਤੋਂ ਬਾਅਦ ਕਾਰ ਵਿੱਚ ਧਮਾਕਾ, ਦੋ ਲੋਕਾਂ ਦੀ ਮੌਤ, ਅਧਿਕਾਰੀਆਂ ਨੇ ਕਿਹਾ ਅੱਤਵਾਦੀ ਘਟਨਾਂ ਦਾ ਕੋਈ ਸਬੂਤ ਨਹੀਂ

Published

on

By

Munish Byala/NRINEWSNETWORK/NRIpanjabi

ਅਮਰੀਕਾ ਅਤੇ ਕੈਨੇਡਾ ਵਿਚਕਾਰ ਰੇਨਬੋ ਬ੍ਰਿਜ ਬਾਰਡਰ ਕ੍ਰਾਸਿੰਗ ਤੋਂ ਇਕ ਕਾਰ ਅਮਰੀਕਾ ਤੋਂ ਕੈਨੇਡਾ ਵੱਲ ਤੇਜ ਗਤੀ ਵਿੱਚ ਜਾਂਦੇ ਸਮੇਂ ਸੜਕ ਦੇ ਕੰਡੇ ਨਾਲ ਟਕਰਾ ਕੇ ਹਵਾ ਵਿੱਚ ਉਡਦੀ ਹੋਈ ਇਕ ਸੁਰੱਖਿਆ ਪੋਸਟ ਨੇੜੇ ਦੁਰਘਟਨਾਂ ਗ੍ਰਸਤ ਹੋ ਗਈ। ਕਾਰ ਜ਼ਮੀਨ ਉੱਤੇ ਡਿੱਗਦੇ ਹੀ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਕੇ ਕਈ ਹਿਸਿਆਂ ਵਿੱਚ ਵੰਡੀ ਗਈ। ਸੂਚਨਾਂ ਮੁਤਾਬਿਕ ਇਸ ਹਾਦਸੇ ਸਮੇਂ ਵਿੱਚ ਕਾਰ ਵਿੱਚ ਸਵਾਰ ਦੋ ਲੋਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

https://x.com/5aabNowTV/status/1727476508602630324?s=20

ਐਫਬੀਆਈ ਇਸ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਘਟਨਾਂ ਸਮੇਂ ਇਹ ਕਾਰ ਤੇਜ਼ੀ ਨਾਲ ਸਰਹੱਦੀ ਸੁਰੱਖਿਆ ਕਰਮੀਆਂ ਦੀ ਇਮਾਰਤ ਵੱਲ ਜਾ ਰਹੀ ਸੀ।

ਇਸ ਘਟਨਾਂ ਦੇ ਤਰੁੰਤ ਬਾਅਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਆਵਾਜ਼ਾਈ ਲਈ ਵਰਤੇ ਜਾਂਦੇ ਚਾਰ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਂ ਸਥਲ ਨੇੜੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾਂ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਹੋਚੁਲ ਨੇ ਕਿਹਾ ਕਿ ਹੋਣ ਤੱਕ ਇਸ ਘਟਨਾਂ ਵਿੱਚ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਥੇ ਜ਼ਿਕਰਯੋਗ ਹੈ ਇਸ ਖ਼ਬਰ ਦੇ ਨਸ਼ਰ ਹੁੰਦੇ ਸਾਰ ਹੀ ਕੁਸ਼ ਨਿਊਜ਼ ਚੈਨਲ ਇਸ ਘਟਨਾਂ ਪਿੱਛੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਾਹਿਰ ਕਰ ਰਹੇ ਸਨ।

ਯੂਐਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਇਸ ਕ੍ਰੈਸ਼ ਹੋਣ ਸਮੇਂ ਦੀ ਇੱਕ ਵੀਡੀਓ ਨੂੰ ਪਬਲਿਕ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਘਟਨਾਂ ਤੋਂ ਕੁਸ਼ ਸੈਕੰਡ ਪਹਿਲਾਂ ਇਹ ਕਾਰ ਤੇਜ਼ ਗਤੀ ਨਾਲ ਟਕਰਾਉਂਦੀ ਹੋਈ ਅਤੇ ਫਿਰ ਹਵਾਂ ਵਿੱਚ ਉਸ਼ਲਦੀ ਹੋਈ ਨਜ਼ਰ ਆਉਂਦੀ ਹੈ ।

ਥੈਂਕਸ ਗਿਵਿੰਗ ਦੀਆਂ ਆਗਾਮੀ ਛੁੱਟੀਆਂ ਤੋਂ ਤਰੁੰਤ ਪਹਿਲਾਂ ਵਾਪਰੀ ਇਸ ਘਟਨਾਂ ਦੇ ਕਾਰਨ ਨਿਊਯਾਰਕ ਅਤੇ ਕੈਨੇਡਾ ਦੇ ਟਰੋਂਟੋ ਸਹਿਤ ਕਈ ਇਲਾਕਿਆਂ ਨੂੰ ਉੱਚਿਤ ਅਲਰਟ ਤੇ ਰੱਖਿਆ ਗਿਆ ਹੈ। ਨਿਊਯਾਰਕ ਸਿਟੀ ਦੇ ਸਾਰੇ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਇਸ ਘਟਨਾਂ ਤੋਂ ਬਾਅਦ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਮੁੱਖ ਮਾਰਗਾਂ ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਭਾਵੇਂ ਮੁਖ ਜਾਂਚ ਐਫ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਇਸ ਕੈਨੇਡਾ ਦੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ, ਨਿਊਯਾਰਕ ਪੁਲਿਸ ਵਿਭਾਗ ਅਤੇ ਨਿਊਯਾਰਕ ਸਟੇਟ ਟਰੂਪਰ ਦੇ ਮਾਹਿਰ ਅਧਿਕਾਰੀ ਵੀ ਜਾਂਚ ਵਿਚ ਹਿੱਸਾ ਲੈ ਰਹੇ ਹਨ। ਅਧਿਕਾਰੀ ਇਸ ਘਟਨਾਂ ਦੀਆਂ ਪਰਤਾਂ ਜੋੜਣ ਵਿੱਚ ਲੱਗੇ ਹੋਏ ਹਨ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿਚ ਕਿ ਹੋਇਆ ਅਤੇ ਮਰਨ ਵਾਲੇ ਕੌਣ ਸਨ।

Continue Reading

America

ਭਾਰਤੀ ਮੂਲ ਦੀ ਮਨਮੀਤ ਕੋਲਨ ਅਮਰੀਕਾ ਦੇ ਕਨੈਕਟੀਕਟ ਸੂਬੇ ਵਿੱਚ ਸਹਾਇਕ ਪੁਲਿਸ ਮੁਖੀ ਬਣੀ

Published

on

By

ਨਿਊਯਾਰਕ: ਭਾਰਤੀ ਮੂਲ ਦੀ 37 ਸਾਲਾ ਸਿੱਖ ਮਹਿਲਾ ਅਧਿਕਾਰੀ ਲੈਫਟੀਨੈਂਟ ਮਨਮੀਤ ਕੋਲਨ ਨੇ ਅਮਰੀਕਾ ਦੇ ਕਨੈਕਟੀਕਟ ਸੂਬੇ ਵਿੱਚ ਸਹਾਇਕ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਉਹ ਏਸ਼ੀਆਈ ਮੂਲ ਦੀ ਪਹਿਲੀ ਸੈਕਿੰਡ-ਇਨ-ਕਮਾਂਡ ਬਣ ਗਈ ਹੈ।

ਰਿਪੋਰਟ ਅਨੁਸਾਰ ਮਨਮੀਤ ਕੋਲਨ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਨਿਊ ਹੈਵਨ ਪੁਲਿਸ ਵਿਭਾਗ (NHPD) ਦੇ ਵਿੱਚ ਭਾਰਤੀ ਹੋਈ ਸੀ ਅਤੇ ਪਟਰੋਲਿੰਗ ਅਫ਼ਸਰ ਤੋਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਪੂਰਾ ਕਰਦੇ ਹੋਏ ਪਿੱਛਲੇ ਦਿਨੀ ਨਿਊ ਹੈਵਨ ਪੁਲਿਸ ਵਿਭਾਗ ਦੇ ਤੀਜੇ ਸਹਾਇਕ ਪੁਲਿਸ ਮੁਖੀ ਵਜੋਂ ਸਹੁੰ ਚੁੱਕੀ।

ਇਸ ਖ਼ਾਸ ਸਮਾਗਮ ਵਿਚ ਬੋਲਦੇ ਹੋਏ ਬੋਰਡ ਆਫ਼ ਪੁਲਿਸ ਕਮਿਸ਼ਨਰਾਂ ਦੇ ਚੇਅਰਮੈਨ ਐਵੇਲੀਸ ਰਿਬੇਰੋ ਨੇ ਕਿਹਾ ਭਾਰਤ ਦੇ ਮੁੰਬਈ ਦੀ ਰਹਿਣ ਵਾਲੀ ਮਨਮੀਤ ਦੀ ਇਸ ਪ੍ਰਾਪਤੀ ਨੇ ਵਿਭਾਗ ਦੇ ਦੂਸਰੇ ਅਫ਼ਸਰਾਂ ਨੂੰ ਅੱਗੇ ਵੱਧਣ ਦੀ ਚੇਤਨਾ ਦਿੱਤੀ ਹੈ। ਇੱਥੇ ਇਹ ਦੱਸਣਾ ਵਾਜਿਬ ਹੈ ਕਿ ਮਨਮੀਤ ਵਿਭਾਗ ਦੀ ਜਿੱਥੇ ਪਹਿਲੀ ਭਾਰਤੀ ਮੂਲ ਦੀ ਸਹਾਇਕ ਮੁਖੀ ਹੈ ਉਥੇ ਹੀ ਉਹ ਦੂਜੀ ਮਹਿਲਾ ਸਹਾਇਕ ਮੁਖੀ ਬਣੀ ਹੈ ਜੋ ਗੈਰ ਅਮਰੀਕੀ ਮੂਲ ਦੀ ਹੈ।

Continue Reading

Trending