Connect with us
http://nripanjabi.com/wp-content/uploads/2023/07/realestate-97090.jpg

America

ਖੂਬਸੂਰਤ ਇਮਾਰਤ ਵਿੱਚ ਗੁਰਦੁਆਰਾ ਸ਼ਹੀਦਾਂ ਦਾ ਹੋਇਆ ਰਸਮੀ ਉਦਘਾਟਨ।

Published

on

By Munish Byala

ਨਿਊਯਾਰਕ (NRI ਪੰਜਾਬੀ ਬਿਊਰੋ) ਅਮਰੀਕਾ ਦੀ ਨਿਊਯਾਰਕ ਸਟੇਟ ਦੇ ਸ਼ਹਿਰ ਹੀਕਸਵਿੱਲ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਵਿੱਤਰ ਨਾਮ ਉੱਤੇ ਨਵੇਂ ਬਣੇ ਅਸਥਾਨ ਗੁਰਦੁਆਰਾ ਸ਼ਹੀਦਾਂ ਦਾ ਰਸਮੀ ਉਦਘਾਟਨ ਗੁਰਮਤਿ ਅਨੁਸਾਰ ਜੁਲਾਈ 25 ਨੂੰ ਹੋਇਆ ।

ਗੁਰੂਘਰ ਦੀ ਅੰਦਰੂਨੀ ਦਿੱਖ
ਗੁਰੂਘਰ ਦੀ ਬਾਹਰੀ ਦਿੱਖ

ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਨੂੰ ਸਮੁੱਚੇ ਸਿੱਖ ਭਾਈਚਾਰੇ, ਜਥੇਦਬੰਦੀਆ, ਗੁਰੂਘਰਾਂ ਦੀਆਂ ਕਮੇਟੀਆਂ ਅਤੇ ਅਮਰੀਕਨ ਰਾਜਨੇਤਾਵਾਂ ਅਤੇ ਵਿਭਾਗਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ ।

ਪਿੱਛਲੇ ਸਾਲ ਗਿਆਨੀ ਭੁਪਿੰਦਰ ਸਿੰਘ ਦੇ ਜਤਨਾਂ ਸਦਕਾ ਹਿਕਸਵਿੱਲ ਦੇ ਨੇੜਲੇ ਸ਼ਹਿਰ ਲੇਵੀਟਾਊਨ ਵਿੱਚ ਗੁਰਦਵਾਰਾ ਸ਼ਹੀਦਾਂ ਦੀ ਸ਼ੁਰੂਵਾਤ ਕੀਤੀ ਗਈ ਸੀ। ਪਰ ਕੋਵਿਡ ਦੇ ਕਾਰਨ ਜ਼ਰੂਰੀ ਮਨਜ਼ੂਰੀਆਂ ਲੈਣ ਵਿੱਚ ਆ ਰਹੀ ਮੁਸ਼ਿਕਲ ਅਤੇ ਲਗਾਤਾਰ ਗੁਰੂਘਰ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਇਸ ਨਵੀਂ ਇਮਾਰਤ ਦੀ ਚੋਣ ਕੀਤੀ ਗਈ। ਪੁਰਾਣੇ ਸਮੇਂ ਵਿੱਚ ਇਸ ਖ਼ੂਬਸੂਰਤ ਚਰਚ ਦੀ ਇਮਾਰਤ ਨੂੰ ਹੋਣ ਗੁਰੂਘਰ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਇਮਾਰਤ ਦੀ ਅੰਦੂਰਨੀ ਸੁੰਦਰਤਾ ਨੂੰ ਦੇਖ ਕੇ ਹਰ ਕੋਈ ਇਹ ਕਹਿਣ ਲਈ ਮਜ਼ਬੂਰ ਹੋ ਜਾਂਦਾ ਹੈ ਕੀ ਵਾਹਿਗੁਰੂ ਨੇ ਆਪਣੇ ਸੁੰਦਰ ਘਰ ਦੀ ਚੋਣ ਆਪ ਕੀਤੀ ਹੈ।

ਇੱਥੇ ਜਿਕਰਯੋਗ ਹੈ ਕਿ ਗਿਆਨੀ ਭੁਪਿੰਦਰ ਸਿੰਘ ਵਲੋਂ ਲੰਬਾ ਸਮਾਂ ਨਿਊਯਾਰਕ ਸਟੇਟ ਦੇ ਵੱਖ ਵੱਖ ਗੁਰੂਘਰਾਂ ਵਿੱਚ ਹੈਡ ਗ੍ਰੰਥੀ ਸਿੰਘ ਦੀ ਸੇਵਾ ਬੜੇ ਪਿਆਰ ਦੇ ਸਤਿਕਾਰ ਨਾਲ ਨਿਭਾਈ ਗਈ ਹੈ। ਗਿਆਨੀ ਭੁਪਿੰਦਰ ਸਿੰਘ ਜੀ ਦੀ ਗੁਰਬਾਣੀ ਨੂੰ ਲੈ ਕੇ ਸਮਝ ਅਤੇ ਸ਼ਬਦ ਚੋਣ ਦੀ ਮੁਹਾਰਤ ਨੂੰ ਲੈ ਕੇ ਸੰਗਤਾਂ ਉਹਨਾਂ  ਨੂੰ ਸਹਿਰਾਉਂਦੇ ਨਹੀਂ ਥੱਕ ਦੀਆਂ।

ਗੁਰੂਘਰ ਵਿੱਚ ਸੇਵਾਦਾਰ ਬੀਬੀਆਂ ਲੋਰਾ ਕਰਨ ਨੂੰ ਸਨਮਾਨਿਤ ਕਰਦੇ ਹੋਏ
ਗੁਰੂਘਰ ਦੇ ਸੇਵਾਦਾਰ ਕਾਂਗਰਸਮੈਨ ਟਾਮ ਸਵਾਜ਼ਜ਼ੀ ਨੂੰ ਸਨਮਾਨਿਤ ਕਰਦੇ ਹੋਏ

ਅੱਜ ਦੇ ਉਦਘਾਟਨ ਸਮਾਰੋਹ ਵਿੱਚ ਵੱਖ ਵੱਖ ਪ੍ਰਸਿੱਧ ਗੁਰੂ ਘਰ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਇਸ ਮੌਕੇ ਵਿਸ਼ੇਸ਼ ਤੌਰ ਡਾਕਟਰ ਗੁਰਨਾਮ ਸਿੰਘ ਜੀ ਦੇ ਜੱਥੇ ਵੱਲੋਂ ਰਾਗਾਂ ਦੇ ਅਧਾਰ ਤੇ ਕੀਰਤਨ ਕਰ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਡਾਕਟਰ ਗੁਰਨਾਮ ਸਿੰਘ ਜੀ ਤੋਂ ਪਹਿਲਾਂ ਛੋਟੇ ਬੱਚਿਆਂ ਵੱਲੋਂ ਰਾਗ ਮਲਹਾਰ ਦੇ ਅਧਾਰ ਤੇ ਕੀਤੇ ਗੁਰਬਾਣੀਂ ਗਾਇਨ ਤੋਂ ਖੁਸ਼ ਹੋ ਕੇ ਡਾਕਟਰ ਸਾਹਿਬ ਨੇ ਭਾਈ ਭੁਪਿੰਦਰ ਸਿੰਘ ਨੂੰ ਤਜ਼ਵੀਜ਼ ਦਿੱਤੀ ਕਿ ਜੇਕਰ ਹੋ ਸਕੇ ਤਾਂ ਉਹ ਇਸ ਪ੍ਰਥਾ ਨੂੰ ਹੋਰ ਅੱਗੇ ਲੈ ਕੇ ਜਾਣ ਜਿਸ ਨੂੰ ਆਪਣੀ ਪਨੀਰੀ ਨੂੰ ਹੋਰ ਰਾਗਾਂ ਦੇ ਅਧਾਰ ਤੇ ਕੀਰਤਨ ਕਰਨ ਲਈ ਤਿਆਰ ਕੀਤਾ ਜਾਵੇ। ਪਿੱਛਲੇ ਤਿੰਨ ਸਾਲ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਬੱਚਿਆ ਨੂੰ ਰਾਗਾਂ ਦੇ ਅਧਾਰ ਤੇ ਗੁਰਬਾਣੀ ਕੀਰਤਨ ਗਾਇਨ ਦੀ ਸਿੱਖਿਆ ਦੇ ਰਹੇ ਡਾਕਟਰ ਗੁਰਨਾਮ ਸਿੰਘ ਹੋਣਾ ਨੇ ਆਪਣੇ ਵੱਲੋਂ ਸੇਵਾਵਾਂ ਪ੍ਰਦਾਨ ਕਰਨ ਦੀ ਹਾਮੀ ਭਰਦੇ ਹੋਏ ਇਹ ਸੇਵਾ ਲੈਣ ਦੀ ਗੱਲ ਕੀਤੀ।

ਅਮਰੀਕਨ ਰਾਜਨੇਤਾਵਾਂ ਵਿਚੋਂ ਮੁੱਖ ਤੌਰ ਤੇ ਕਾਂਗਰਸਮੈਨ ਟਾਮ ਸੋਵਾਜ਼ਜ਼ੀ, ਨਾਸਾ ਕਾਉਂਟੀ ਦੀ ਅਗਜ਼ੀਕੁਟੀਵ ਲੋਰਾ ਕਰਨ, ਆਫੀਸ ਆਫ਼ ਏਸ਼ੀਆਈ ਅਮੈਰੀਕਨ ਆਫੇਅਰ ਫਾਰਹਾ ਮੌਜਾਵਾਲਾ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ ਅਤੇ ਜੁੜੀਆਂ ਹੋਈਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂਘਰ ਨੂੰ ਯਾਦਗਾਰੀ ਸਾਈਟੇਸ਼ਨ ਭੇਟ ਕੀਤੀਆਂ।

ਵੱਖ ਵੱਖ ਬੁਲਾਰਿਆਂ ਨੇ ਮੰਚ ਤੋਂ ਬੋਲਦੇ ਹੋਏ ਆਪਣੇ ਆਪਣੇ ਤੋਰ ਤੇ ਭਾਈ ਭੁਪਿੰਦਰ ਸਿੰਘ ਦਾ ਸਿੱਖੀ ਦੇ ਪ੍ਰਚਾਰ ਵਿੱਚ ਪਾਏ ਯੋਗਦਾਨ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਭਾਈ ਸਾਹਿਬ ਨੂੰ ਵਿਰਸੇ ਵਿਚੋਂ ਮਿਲੀ ਇਸ ਬਖਸ਼ਿਸ ਲਈ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ।

ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਦੀ ਸੇਵਾ ਕਰਨ ਲਈ ਸੇਵਾਦਾਰਾਂ ਵੱਲੋਂ ਭਾਂਤ ਭਾਂਤ ਦੇ ਪਕਵਾਨ ਤਿਆਰ ਕਰਵਾਏ ਗਏ ਸਨ। ਜਿਸ ਦੇ ਨਾਲ ਇਹ ਉਦਘਾਟਨ ਸਮਰੋਹ ਇਕ ਮੇਲੇ ਦਾ ਰੂਪ ਅਖ਼ਤਿਆਰ ਕਰ ਗਿਆ।

ਰਿਪੋਰਟ ਮੁਨੀਸ਼ ਬਿਆਲਾ (mb@munishbyala.com)

America

ਪੈਨਸਿਲਵੇਨੀਆ ਦੇ ਵਿੱਚ ਗੋਲੀਬਾਰੀ, ਤਿੰਨ ਦੀ ਮੌਤ, ਦੋਸ਼ੀ ਗ੍ਰਿਫ਼ਤਾਰ।

Published

on

By

ਫਾਲਸ ਟਾਊਨਸ਼ਿਪ, ਪੈਨਸਿਲਵੇਨੀਆ : ਸ਼ਨੀਵਾਰ ਸਵੇਰੇ ਪੈਨਸਿਲਵੇਨੀਆ ਦੇ ਫਾਲਸ ਟਾਊਨਸ਼ਿਪ ਦੇ ਵਿੱਚ ਇੱਕ ਦੋਸ਼ੀ ਨੇ ਆਪਣੇ ਹੀ ਪਰਿਵਾਰ ਦੇ ਜੀਆਂ ਦੇ ਨਾਲ ਖ਼ੂਨ ਦੀ ਹੋਲੀ ਖੇਡੀ ਅਤੇ ਆਪਣੀ ਮਤਰੇਈ ਮਾਂ, ਆਪਣੀ ਨਾਬਾਲਿਗ ਭੈਣ ਅਤੇ ਆਪਣੇ ਦੋ ਬੱਚਿਆਂ ਦੀ ਮਾਂ ਨੂੰ ਗੋਲੀਆਂ ਦੇ ਨਾਲ ਭਨ ਸੁੱਟਿਆ। ਦੋਸ਼ੀ ਨੇ ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਇੱਕ ਕਾਰ ਖੋਹ ਕੇ ਫ਼ਰਾਰ ਹੋ ਗਿਆ। ਲੰਬੀ ਕੋਸ਼ਿਸ਼ ਤੋਂ ਬਾਅਦ 26 ਸਾਲਾ ਦੋਸ਼ੀ ਆਂਦਰੇ ਗੋਰਡਨ ਨੂੰ ਪੁਲਿਸ ਨੇ ਨਿਊ ਜਰਸੀ ਸਟੇਟ ਦੇ ਵਿੱਚੋ ਗ੍ਰਿਫ਼ਤਾਰ ਕਰ ਲਿਆ।

ਇਸ ਘਟਨਾਂ ਦੇ ਤਰੁੰਤ ਬਾਅਦ ਪੁਲਿਸ ਨੇ ਤੁਰੰਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਆਮ ਲੋਕਾਂ ਨੂੰ ਸੁਚੇਤ ਰਹਿਣ ਦਾ ਅਲਰਟ ਭੇਜ ਦਿੱਤਾ। ਦੋਸ਼ੀ ਪੁਲਿਸ ਤੋਂ ਭੱਜਦਾ ਹੋਇਆ ਨਿਊ ਜਰਸੀ ਦੇ ਟਰੈਂਟਨ ਟਾਊਨ ਦੇ ਇੱਕ ਘਰ ਵਿੱਚ ਵੜ ਗਿਆ ਜਿੱਥੇ ਉਸ ਨੇ ਲੋਕਾਂ ਨੂੰ ਬੰਦਕ ਬਣਾ ਲਿਆ। ਪੁਲਿਸ ਨੇ ਲੰਬੀ ਕੋਸ਼ਿਸ਼ ਤੋਂ ਬਾਅਦ ਦੋਬਾਰਾ ਮੌਕੇ ਤੋਂ ਫ਼ਰਾਰ ਹੋਣ ਦੋ ਕੋਸ਼ਿਸ਼ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੇ “ਏਆਰ-15 ਸਟਾਈਲ ਅਸਾਲਟ ਰਾਈਫਲ” ਨਾਲ ਆਪਣੇ ਪਰਿਵਾਰਕ ਜੀਆਂ ਤੇ ਹਮਲਾ ਕੀਤਾ। ਪਰ ਪੁਲਿਸ ਉਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਆਖਿਰ ਦੋਸ਼ੀ ਨੇ ਕਿਹਨਾਂ ਕਰਨਾ ਦੇ ਕਰਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਹੀ ਮੌਤ ਦੀ ਘਾਟ ਉਤਾਰ ਦਿੱਤਾ।

Continue Reading

America

ਅਮਰੀਕਾ, ਕੈਨੇਡਾ ਸਰਹੱਦ ਨੇੜੇ ਐਕਸੀਡੈਂਟ ਤੋਂ ਬਾਅਦ ਕਾਰ ਵਿੱਚ ਧਮਾਕਾ, ਦੋ ਲੋਕਾਂ ਦੀ ਮੌਤ, ਅਧਿਕਾਰੀਆਂ ਨੇ ਕਿਹਾ ਅੱਤਵਾਦੀ ਘਟਨਾਂ ਦਾ ਕੋਈ ਸਬੂਤ ਨਹੀਂ

Published

on

By

Munish Byala/NRINEWSNETWORK/NRIpanjabi

ਅਮਰੀਕਾ ਅਤੇ ਕੈਨੇਡਾ ਵਿਚਕਾਰ ਰੇਨਬੋ ਬ੍ਰਿਜ ਬਾਰਡਰ ਕ੍ਰਾਸਿੰਗ ਤੋਂ ਇਕ ਕਾਰ ਅਮਰੀਕਾ ਤੋਂ ਕੈਨੇਡਾ ਵੱਲ ਤੇਜ ਗਤੀ ਵਿੱਚ ਜਾਂਦੇ ਸਮੇਂ ਸੜਕ ਦੇ ਕੰਡੇ ਨਾਲ ਟਕਰਾ ਕੇ ਹਵਾ ਵਿੱਚ ਉਡਦੀ ਹੋਈ ਇਕ ਸੁਰੱਖਿਆ ਪੋਸਟ ਨੇੜੇ ਦੁਰਘਟਨਾਂ ਗ੍ਰਸਤ ਹੋ ਗਈ। ਕਾਰ ਜ਼ਮੀਨ ਉੱਤੇ ਡਿੱਗਦੇ ਹੀ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਕੇ ਕਈ ਹਿਸਿਆਂ ਵਿੱਚ ਵੰਡੀ ਗਈ। ਸੂਚਨਾਂ ਮੁਤਾਬਿਕ ਇਸ ਹਾਦਸੇ ਸਮੇਂ ਵਿੱਚ ਕਾਰ ਵਿੱਚ ਸਵਾਰ ਦੋ ਲੋਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

https://x.com/5aabNowTV/status/1727476508602630324?s=20

ਐਫਬੀਆਈ ਇਸ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਘਟਨਾਂ ਸਮੇਂ ਇਹ ਕਾਰ ਤੇਜ਼ੀ ਨਾਲ ਸਰਹੱਦੀ ਸੁਰੱਖਿਆ ਕਰਮੀਆਂ ਦੀ ਇਮਾਰਤ ਵੱਲ ਜਾ ਰਹੀ ਸੀ।

ਇਸ ਘਟਨਾਂ ਦੇ ਤਰੁੰਤ ਬਾਅਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਆਵਾਜ਼ਾਈ ਲਈ ਵਰਤੇ ਜਾਂਦੇ ਚਾਰ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਂ ਸਥਲ ਨੇੜੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾਂ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਹੋਚੁਲ ਨੇ ਕਿਹਾ ਕਿ ਹੋਣ ਤੱਕ ਇਸ ਘਟਨਾਂ ਵਿੱਚ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਥੇ ਜ਼ਿਕਰਯੋਗ ਹੈ ਇਸ ਖ਼ਬਰ ਦੇ ਨਸ਼ਰ ਹੁੰਦੇ ਸਾਰ ਹੀ ਕੁਸ਼ ਨਿਊਜ਼ ਚੈਨਲ ਇਸ ਘਟਨਾਂ ਪਿੱਛੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਾਹਿਰ ਕਰ ਰਹੇ ਸਨ।

ਯੂਐਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਇਸ ਕ੍ਰੈਸ਼ ਹੋਣ ਸਮੇਂ ਦੀ ਇੱਕ ਵੀਡੀਓ ਨੂੰ ਪਬਲਿਕ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਘਟਨਾਂ ਤੋਂ ਕੁਸ਼ ਸੈਕੰਡ ਪਹਿਲਾਂ ਇਹ ਕਾਰ ਤੇਜ਼ ਗਤੀ ਨਾਲ ਟਕਰਾਉਂਦੀ ਹੋਈ ਅਤੇ ਫਿਰ ਹਵਾਂ ਵਿੱਚ ਉਸ਼ਲਦੀ ਹੋਈ ਨਜ਼ਰ ਆਉਂਦੀ ਹੈ ।

ਥੈਂਕਸ ਗਿਵਿੰਗ ਦੀਆਂ ਆਗਾਮੀ ਛੁੱਟੀਆਂ ਤੋਂ ਤਰੁੰਤ ਪਹਿਲਾਂ ਵਾਪਰੀ ਇਸ ਘਟਨਾਂ ਦੇ ਕਾਰਨ ਨਿਊਯਾਰਕ ਅਤੇ ਕੈਨੇਡਾ ਦੇ ਟਰੋਂਟੋ ਸਹਿਤ ਕਈ ਇਲਾਕਿਆਂ ਨੂੰ ਉੱਚਿਤ ਅਲਰਟ ਤੇ ਰੱਖਿਆ ਗਿਆ ਹੈ। ਨਿਊਯਾਰਕ ਸਿਟੀ ਦੇ ਸਾਰੇ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਇਸ ਘਟਨਾਂ ਤੋਂ ਬਾਅਦ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਮੁੱਖ ਮਾਰਗਾਂ ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਭਾਵੇਂ ਮੁਖ ਜਾਂਚ ਐਫ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਇਸ ਕੈਨੇਡਾ ਦੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ, ਨਿਊਯਾਰਕ ਪੁਲਿਸ ਵਿਭਾਗ ਅਤੇ ਨਿਊਯਾਰਕ ਸਟੇਟ ਟਰੂਪਰ ਦੇ ਮਾਹਿਰ ਅਧਿਕਾਰੀ ਵੀ ਜਾਂਚ ਵਿਚ ਹਿੱਸਾ ਲੈ ਰਹੇ ਹਨ। ਅਧਿਕਾਰੀ ਇਸ ਘਟਨਾਂ ਦੀਆਂ ਪਰਤਾਂ ਜੋੜਣ ਵਿੱਚ ਲੱਗੇ ਹੋਏ ਹਨ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿਚ ਕਿ ਹੋਇਆ ਅਤੇ ਮਰਨ ਵਾਲੇ ਕੌਣ ਸਨ।

Continue Reading

America

ਭਾਰਤੀ ਮੂਲ ਦੀ ਮਨਮੀਤ ਕੋਲਨ ਅਮਰੀਕਾ ਦੇ ਕਨੈਕਟੀਕਟ ਸੂਬੇ ਵਿੱਚ ਸਹਾਇਕ ਪੁਲਿਸ ਮੁਖੀ ਬਣੀ

Published

on

By

ਨਿਊਯਾਰਕ: ਭਾਰਤੀ ਮੂਲ ਦੀ 37 ਸਾਲਾ ਸਿੱਖ ਮਹਿਲਾ ਅਧਿਕਾਰੀ ਲੈਫਟੀਨੈਂਟ ਮਨਮੀਤ ਕੋਲਨ ਨੇ ਅਮਰੀਕਾ ਦੇ ਕਨੈਕਟੀਕਟ ਸੂਬੇ ਵਿੱਚ ਸਹਾਇਕ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਉਹ ਏਸ਼ੀਆਈ ਮੂਲ ਦੀ ਪਹਿਲੀ ਸੈਕਿੰਡ-ਇਨ-ਕਮਾਂਡ ਬਣ ਗਈ ਹੈ।

ਰਿਪੋਰਟ ਅਨੁਸਾਰ ਮਨਮੀਤ ਕੋਲਨ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਨਿਊ ਹੈਵਨ ਪੁਲਿਸ ਵਿਭਾਗ (NHPD) ਦੇ ਵਿੱਚ ਭਾਰਤੀ ਹੋਈ ਸੀ ਅਤੇ ਪਟਰੋਲਿੰਗ ਅਫ਼ਸਰ ਤੋਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਪੂਰਾ ਕਰਦੇ ਹੋਏ ਪਿੱਛਲੇ ਦਿਨੀ ਨਿਊ ਹੈਵਨ ਪੁਲਿਸ ਵਿਭਾਗ ਦੇ ਤੀਜੇ ਸਹਾਇਕ ਪੁਲਿਸ ਮੁਖੀ ਵਜੋਂ ਸਹੁੰ ਚੁੱਕੀ।

ਇਸ ਖ਼ਾਸ ਸਮਾਗਮ ਵਿਚ ਬੋਲਦੇ ਹੋਏ ਬੋਰਡ ਆਫ਼ ਪੁਲਿਸ ਕਮਿਸ਼ਨਰਾਂ ਦੇ ਚੇਅਰਮੈਨ ਐਵੇਲੀਸ ਰਿਬੇਰੋ ਨੇ ਕਿਹਾ ਭਾਰਤ ਦੇ ਮੁੰਬਈ ਦੀ ਰਹਿਣ ਵਾਲੀ ਮਨਮੀਤ ਦੀ ਇਸ ਪ੍ਰਾਪਤੀ ਨੇ ਵਿਭਾਗ ਦੇ ਦੂਸਰੇ ਅਫ਼ਸਰਾਂ ਨੂੰ ਅੱਗੇ ਵੱਧਣ ਦੀ ਚੇਤਨਾ ਦਿੱਤੀ ਹੈ। ਇੱਥੇ ਇਹ ਦੱਸਣਾ ਵਾਜਿਬ ਹੈ ਕਿ ਮਨਮੀਤ ਵਿਭਾਗ ਦੀ ਜਿੱਥੇ ਪਹਿਲੀ ਭਾਰਤੀ ਮੂਲ ਦੀ ਸਹਾਇਕ ਮੁਖੀ ਹੈ ਉਥੇ ਹੀ ਉਹ ਦੂਜੀ ਮਹਿਲਾ ਸਹਾਇਕ ਮੁਖੀ ਬਣੀ ਹੈ ਜੋ ਗੈਰ ਅਮਰੀਕੀ ਮੂਲ ਦੀ ਹੈ।

Continue Reading

Trending