Connect with us
http://nripanjabi.com/wp-content/uploads/2023/07/realestate-97090.jpg

America

ਅਮਰੀਕਾ-ਕੈਨੇਡਾ ਸਰਹੱਦ ‘ਤੇ 4 ਭਾਰਤੀਆਂ ਦੀਆਂ ਲਾਸ਼ਾਂ ਮਿਲੀਆਂ

Published

on

ਫਲੋਰੀਡਾ ਦੇ 47 ਸਾਲਾ ਸਟੀਵ ਸ਼ੈਂਡ ‘ਤੇ ਮਨੁੱਖੀ ਤਸਕਰੀ ਦਾ ਦੋਸ਼

ਵਿਨੀਪੈਗ, ਮੈਨੀਟੋਬਾ (NRI ਪੰਜਾਬੀ ਬਿਊਰੋ ) ਅਮਰੀਕਾ ਦੀ ਸਰਹੱਦ ਦੇ ਨੇੜੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਇੱਕ ਨਵਜੰਮੇ ਬੱਚੇ ਅਤੇ ਇੱਕ ਨਾਬਾਲਿਗ ਬੱਚੇ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਫਲੋਰੀਡਾ ਦੇ ਇੱਕ ਵਿਅਕਤੀ ਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਸਮੇਂ ਮਨਫ਼ੀ ਤੋਂ -35 ਡਿਗਰੀ ਤੋਂ ਘੱਟ ਤਾਪਮਾਨ ਅਤੇ ਬਰਫੀਲੇ ਤੂਫ਼ਾਨ ਨੇ ਇਸ ਪਰਿਵਾਰ ਨੂੰ ਸਰਹੱਦ ਤੋਂ ਤਕਰੀਬਨ ਦੱਸ ਮੀਟਰ ਦੂਰ ਇਕ ਦਰਦਨਾਕ ਮੌਤ ਦਿੱਤੀ।

ਕੈਨੇਡੀਅਨ ਪੁਲਿਸ ਅਧਿਕਾਰੀ ਘਟਨਾਂ ਬਾਰੇ ਜਾਣਕਾਰੀ ਦੇਂਦੇ ਹੋਏ

ਸਰਕਾਰੀ ਦਸਤਾਵੇਜ਼ਾਂ ਦੇ ਅਨੁਸਾਰ ਉੱਤਰੀ ਡਕੋਟਾ ਵਿੱਚ ਇੱਕ ਅਮਰੀਕੀ ਬਾਰਡਰ ਗਸ਼ਤੀ ਦੱਲ ਨੇ ਬੁੱਧਵਾਰ ਨੂੰ ਕੈਨੇਡੀਅਨ ਸਰਹੱਦ ਦੇ ਬਿਲਕੁਲ ਦੱਖਣ ਵਿੱਚ ਇੱਕ 15 ਯਾਤਰੀ ਵੈਨ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ। ਦੋਸ਼ੀ ਸ਼ੈਂਡ ਉਸ ਵੈਨ ਨੂੰ ਚਲਾ ਰਿਹਾ ਸੀ ਅਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਦੋਸ਼ ਹੈ ਕਿ ਉਸ ਵੇਲੇ ਉਸ ਨਾਲ ਵੈਨ ਵਿੱਚ ਦੋ ਭਾਰਤੀ ਨਾਗਰਿਕ ਵੀ ਸਨ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਨੇੜੇ ਦੇ ਇਲਾਕੇ ਵਿੱਚ ਭਾਰੀ ਬਰਫ਼ ਵਿੱਚ ਪੰਜ ਹੋਰ ਲੋਕਾਂ ਨੂੰ ਦੇਖਿਆ ਅਤੇ ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਉਹ ਵੀ ਭਾਰਤੀ ਨਾਗਰਿਕ ਹਨ ਅਤੇ ਪਿੱਛਲੇ 11 ਘੰਟਿਆਂ ਤੋਂ ਵੱਧ ਸਮੇਂ ਤੋਂ ਪੈਦਲ ਕੈਨੇਡਾ ਤੋਂ ਅਮਰੀਕੀ ਸਰਹੱਦ ਪਾਰ ਕਰਨ ਲਈ ਆ ਰਹੇ ਸਨ ।

ਅਧਿਕਾਰੀਆਂ ਵੱਲੋਂ ਲਈ ਗਈ ਤਲਾਸ਼ੀ ਤੋਂ ਬਾਅਦ ਇਹਨਾਂ ਪੰਜ ਲੋਕਾਂ ਵਿਚੋਂ ਇੱਕ ਆਦਮੀ ਦੇ ਬੈਕਪੈਕ ਵਿੱਚੋ ਛੋਟੇ ਬੱਚਿਆਂ ਦਾ ਸਮਾਨ ਬਰਾਮਦ ਹੋਇਆ ਪੁੱਛ ਪੜਤਾਲ ਕਰਨ ਤੇ ਵਿਅਕਤੀ ਨੇ ਅਧਕਾਰੀਆਂ ਨੂੰ ਦੱਸਿਆ ਕਿ ਇਹ ਇੱਕ ਦੂਸਰੇ ਪਰਿਵਾਰ ਦਾ ਹੈ ਜੋ ਰਾਤ ਦੇ ਹਨ੍ਹੇਰੇ ਵਿੱਚ ਇਸ ਗਰੁੱਪ ਨਾਲੋਂ ਵੱਖ ਹੋ ਗਿਆ ਸੀ। ਅਧਿਕਾਰੀਆਂ ਨੇ ਮਾਮਲੇ ਦੀ ਘਮਬੀਰਤਾ ਨੂੰ ਸੱਮਝਦੇ ਹੋਏ ਤੁਰੰਤ ਖੇਤਰ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਸ਼ਕਲ ਖੋਜ ਤੋਂ ਬਾਅਦ ਅਧਿਕਾਰੀਆਂ ਨੂੰ ਐਮਰਸਨ, ਮੈਨੀਟੋਬਾ ਦੇ ਨੇੜੇ ਸਰਹੱਦ ਤੋਂ ਸਿਰਫ 10 ਮੀਟਰ (33 ਫੁੱਟ) ਦੀ ਦੂਰੀ ‘ਤੇ ਤਿੰਨ ਲਾਸ਼ਾਂ ਮਿਲੀਆਂ ਜਿਹਨਾਂ ਇੱਕ ਆਦਮੀ, ਇੱਕ ਔਰਤ ਅਤੇ ਇੱਕ ਬੱਚਾ ਸੀ ਇਹ ਤਿੰਨੇ ਲਾਸ਼ਾਂ ਇਕ ਦੂਜੇ ਦੇ ਨੇੜੇ ਮਿਲੀਆਂ। ਹੋਰ ਖੋਜ ਤੋਂ ਬਾਅਦ ਥੋੜ੍ਹੀ ਦੂਰੀ ਤੇ ਇੱਕ ਨੌਜਵਾਨ ਲੜਕੇ ਦੀ ਲਾਸ਼ ਮਿਲੀ। ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਇਸ ਪਰਿਵਾਰ ਦੀ ਮੌਤ ਬਰਫ਼ੀਲੇ ਤੂਫ਼ਾਨ ਅਤੇ ਹੱਦ ਤੋਂ ਵੱਧ ਠੰਡ ਵਿੱਚ ਲੰਬਾ ਸਮਾਂ ਰਹਿਣ ਕਾਰਨ ਹੋਈ।

ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਦੇ ਵਿਸ਼ੇਸ਼ ਏਜੰਟ ਜੌਹਨ ਸਟੈਨਲੀ ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਕਿਹਾ, “ਕੈਨੇਡਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਦੀ ਜਾਂਚ ਦੇ ਨਾਲ-ਨਾਲ ਇੱਕ ਵੱਡੇ ਮਨੁੱਖੀ ਤਸਕਰੀ ਦੇ ਆਪ੍ਰੇਸ਼ਨ ਦੀ ਜਾਂਚ ਜਾਰੀ ਹੈ ਜਿਸ ਵਿੱਚ ਸ਼ੈਂਡ ਦਾ ਹਿੱਸਾ ਹੋਣ ਦਾ ਸ਼ੱਕ ਹੈ। ਲਾਸ਼ਾਂ ਦੀ ਖੋਜ ਤੋਂ ਬਾਅਦ ਵੀਰਵਾਰ ਨੂੰ ਦੋਸ਼ੀ ਸਟੀਵ ਸ਼ੈਂਡ ਨੂੰ ਸੱਤ ਭਾਰਤੀ ਨਾਗਰਿਕਾਂ ਦੇ ਨਾਲ ਅਮਰੀਕਾ ਵਿੱਚ ਜਾਂਚ ਦਾ ਹਿਸਾ ਬਣਿਆ ਗਿਆ ਸੀ ਅਤੇ ਉਸ ਉੱਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ।

ਸ਼ੈਂਡ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਵਿੱਚ ਦਾਇਰ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇੱਕ ਵਿਅਕਤੀ ਨੇ ਦੋਸ਼ੀ ਦੀ ਮੱਦਦ ਨਾਲ ਧੋਖਾਧੜੀ ਨਾਲ ਵਿਦਿਆਰਥੀ ਵੀਜ਼ਾ ਲੈ ਕੇ ਕੈਨੇਡਾ ਆਉਣ ਲਈ ਕਾਫ਼ੀ ਰਕਮ ਖਰਚ ਕੀਤੀ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਓਟਾਵਾ ਵਿੱਚ ਮੀਡਿਆ ਨਾਲ ਗੱਲ ਕਰਦੇ ਹੋਏ ਕਿਹਾ, “ਇਹ ਬਿਲਕੁਲ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਹੈ। ਤਸਕਰਾਂ ਨੇ ਲੋਕਾਂ ਦੀ ਬਿਹਤਰ ਜ਼ਿੰਦਗੀ ਬਣਾਉਣ ਦੀ ਉਨ੍ਹਾਂ ਦੀ ਇੱਛਾ ਦਾ ਫਾਇਦਾ ਉਠਾਇਆ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਇਸੇ ਲਈ ਅਸੀਂ ਉਹ ਸਭ ਕੁਝ ਕਰ ਰਹੇ ਹਾਂ ਜੋ ਅਸੀਂ ਲੋਕਾਂ ਨੂੰ ਅਨਿਯਮਿਤ ਜਾਂ ਗੈਰ-ਕਾਨੂੰਨੀ ਤਰੀਕਿਆਂ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਤੋਂ ਰੋਕਣ ਲਈ ਕਰ ਸਕਦੇ ਹਾਂ।”

America

ਪੈਨਸਿਲਵੇਨੀਆ ਦੇ ਵਿੱਚ ਗੋਲੀਬਾਰੀ, ਤਿੰਨ ਦੀ ਮੌਤ, ਦੋਸ਼ੀ ਗ੍ਰਿਫ਼ਤਾਰ।

Published

on

By

ਫਾਲਸ ਟਾਊਨਸ਼ਿਪ, ਪੈਨਸਿਲਵੇਨੀਆ : ਸ਼ਨੀਵਾਰ ਸਵੇਰੇ ਪੈਨਸਿਲਵੇਨੀਆ ਦੇ ਫਾਲਸ ਟਾਊਨਸ਼ਿਪ ਦੇ ਵਿੱਚ ਇੱਕ ਦੋਸ਼ੀ ਨੇ ਆਪਣੇ ਹੀ ਪਰਿਵਾਰ ਦੇ ਜੀਆਂ ਦੇ ਨਾਲ ਖ਼ੂਨ ਦੀ ਹੋਲੀ ਖੇਡੀ ਅਤੇ ਆਪਣੀ ਮਤਰੇਈ ਮਾਂ, ਆਪਣੀ ਨਾਬਾਲਿਗ ਭੈਣ ਅਤੇ ਆਪਣੇ ਦੋ ਬੱਚਿਆਂ ਦੀ ਮਾਂ ਨੂੰ ਗੋਲੀਆਂ ਦੇ ਨਾਲ ਭਨ ਸੁੱਟਿਆ। ਦੋਸ਼ੀ ਨੇ ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਇੱਕ ਕਾਰ ਖੋਹ ਕੇ ਫ਼ਰਾਰ ਹੋ ਗਿਆ। ਲੰਬੀ ਕੋਸ਼ਿਸ਼ ਤੋਂ ਬਾਅਦ 26 ਸਾਲਾ ਦੋਸ਼ੀ ਆਂਦਰੇ ਗੋਰਡਨ ਨੂੰ ਪੁਲਿਸ ਨੇ ਨਿਊ ਜਰਸੀ ਸਟੇਟ ਦੇ ਵਿੱਚੋ ਗ੍ਰਿਫ਼ਤਾਰ ਕਰ ਲਿਆ।

ਇਸ ਘਟਨਾਂ ਦੇ ਤਰੁੰਤ ਬਾਅਦ ਪੁਲਿਸ ਨੇ ਤੁਰੰਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਆਮ ਲੋਕਾਂ ਨੂੰ ਸੁਚੇਤ ਰਹਿਣ ਦਾ ਅਲਰਟ ਭੇਜ ਦਿੱਤਾ। ਦੋਸ਼ੀ ਪੁਲਿਸ ਤੋਂ ਭੱਜਦਾ ਹੋਇਆ ਨਿਊ ਜਰਸੀ ਦੇ ਟਰੈਂਟਨ ਟਾਊਨ ਦੇ ਇੱਕ ਘਰ ਵਿੱਚ ਵੜ ਗਿਆ ਜਿੱਥੇ ਉਸ ਨੇ ਲੋਕਾਂ ਨੂੰ ਬੰਦਕ ਬਣਾ ਲਿਆ। ਪੁਲਿਸ ਨੇ ਲੰਬੀ ਕੋਸ਼ਿਸ਼ ਤੋਂ ਬਾਅਦ ਦੋਬਾਰਾ ਮੌਕੇ ਤੋਂ ਫ਼ਰਾਰ ਹੋਣ ਦੋ ਕੋਸ਼ਿਸ਼ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੇ “ਏਆਰ-15 ਸਟਾਈਲ ਅਸਾਲਟ ਰਾਈਫਲ” ਨਾਲ ਆਪਣੇ ਪਰਿਵਾਰਕ ਜੀਆਂ ਤੇ ਹਮਲਾ ਕੀਤਾ। ਪਰ ਪੁਲਿਸ ਉਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਆਖਿਰ ਦੋਸ਼ੀ ਨੇ ਕਿਹਨਾਂ ਕਰਨਾ ਦੇ ਕਰਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਹੀ ਮੌਤ ਦੀ ਘਾਟ ਉਤਾਰ ਦਿੱਤਾ।

Continue Reading

America

ਅਮਰੀਕਾ, ਕੈਨੇਡਾ ਸਰਹੱਦ ਨੇੜੇ ਐਕਸੀਡੈਂਟ ਤੋਂ ਬਾਅਦ ਕਾਰ ਵਿੱਚ ਧਮਾਕਾ, ਦੋ ਲੋਕਾਂ ਦੀ ਮੌਤ, ਅਧਿਕਾਰੀਆਂ ਨੇ ਕਿਹਾ ਅੱਤਵਾਦੀ ਘਟਨਾਂ ਦਾ ਕੋਈ ਸਬੂਤ ਨਹੀਂ

Published

on

By

Munish Byala/NRINEWSNETWORK/NRIpanjabi

ਅਮਰੀਕਾ ਅਤੇ ਕੈਨੇਡਾ ਵਿਚਕਾਰ ਰੇਨਬੋ ਬ੍ਰਿਜ ਬਾਰਡਰ ਕ੍ਰਾਸਿੰਗ ਤੋਂ ਇਕ ਕਾਰ ਅਮਰੀਕਾ ਤੋਂ ਕੈਨੇਡਾ ਵੱਲ ਤੇਜ ਗਤੀ ਵਿੱਚ ਜਾਂਦੇ ਸਮੇਂ ਸੜਕ ਦੇ ਕੰਡੇ ਨਾਲ ਟਕਰਾ ਕੇ ਹਵਾ ਵਿੱਚ ਉਡਦੀ ਹੋਈ ਇਕ ਸੁਰੱਖਿਆ ਪੋਸਟ ਨੇੜੇ ਦੁਰਘਟਨਾਂ ਗ੍ਰਸਤ ਹੋ ਗਈ। ਕਾਰ ਜ਼ਮੀਨ ਉੱਤੇ ਡਿੱਗਦੇ ਹੀ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਕੇ ਕਈ ਹਿਸਿਆਂ ਵਿੱਚ ਵੰਡੀ ਗਈ। ਸੂਚਨਾਂ ਮੁਤਾਬਿਕ ਇਸ ਹਾਦਸੇ ਸਮੇਂ ਵਿੱਚ ਕਾਰ ਵਿੱਚ ਸਵਾਰ ਦੋ ਲੋਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

https://x.com/5aabNowTV/status/1727476508602630324?s=20

ਐਫਬੀਆਈ ਇਸ ਕਾਰ ਧਮਾਕੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਅਨੁਸਾਰ ਘਟਨਾਂ ਸਮੇਂ ਇਹ ਕਾਰ ਤੇਜ਼ੀ ਨਾਲ ਸਰਹੱਦੀ ਸੁਰੱਖਿਆ ਕਰਮੀਆਂ ਦੀ ਇਮਾਰਤ ਵੱਲ ਜਾ ਰਹੀ ਸੀ।

ਇਸ ਘਟਨਾਂ ਦੇ ਤਰੁੰਤ ਬਾਅਦ ਅਮਰੀਕਾ ਅਤੇ ਕੈਨੇਡਾ ਵਿਚਕਾਰ ਆਵਾਜ਼ਾਈ ਲਈ ਵਰਤੇ ਜਾਂਦੇ ਚਾਰ ਪੁਲ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਂ ਸਥਲ ਨੇੜੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਘਟਨਾਂ ਤੋਂ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਜਿਸ ਵਿੱਚ ਹੋਚੁਲ ਨੇ ਕਿਹਾ ਕਿ ਹੋਣ ਤੱਕ ਇਸ ਘਟਨਾਂ ਵਿੱਚ ਅੱਤਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਥੇ ਜ਼ਿਕਰਯੋਗ ਹੈ ਇਸ ਖ਼ਬਰ ਦੇ ਨਸ਼ਰ ਹੁੰਦੇ ਸਾਰ ਹੀ ਕੁਸ਼ ਨਿਊਜ਼ ਚੈਨਲ ਇਸ ਘਟਨਾਂ ਪਿੱਛੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਜਾਹਿਰ ਕਰ ਰਹੇ ਸਨ।

ਯੂਐਸ ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਇਸ ਕ੍ਰੈਸ਼ ਹੋਣ ਸਮੇਂ ਦੀ ਇੱਕ ਵੀਡੀਓ ਨੂੰ ਪਬਲਿਕ ਵਿੱਚ ਜਾਰੀ ਕੀਤਾ ਹੈ ਜਿਸ ਵਿੱਚ ਘਟਨਾਂ ਤੋਂ ਕੁਸ਼ ਸੈਕੰਡ ਪਹਿਲਾਂ ਇਹ ਕਾਰ ਤੇਜ਼ ਗਤੀ ਨਾਲ ਟਕਰਾਉਂਦੀ ਹੋਈ ਅਤੇ ਫਿਰ ਹਵਾਂ ਵਿੱਚ ਉਸ਼ਲਦੀ ਹੋਈ ਨਜ਼ਰ ਆਉਂਦੀ ਹੈ ।

ਥੈਂਕਸ ਗਿਵਿੰਗ ਦੀਆਂ ਆਗਾਮੀ ਛੁੱਟੀਆਂ ਤੋਂ ਤਰੁੰਤ ਪਹਿਲਾਂ ਵਾਪਰੀ ਇਸ ਘਟਨਾਂ ਦੇ ਕਾਰਨ ਨਿਊਯਾਰਕ ਅਤੇ ਕੈਨੇਡਾ ਦੇ ਟਰੋਂਟੋ ਸਹਿਤ ਕਈ ਇਲਾਕਿਆਂ ਨੂੰ ਉੱਚਿਤ ਅਲਰਟ ਤੇ ਰੱਖਿਆ ਗਿਆ ਹੈ। ਨਿਊਯਾਰਕ ਸਿਟੀ ਦੇ ਸਾਰੇ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਇਸ ਘਟਨਾਂ ਤੋਂ ਬਾਅਦ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਮੁੱਖ ਮਾਰਗਾਂ ਤੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।

ਇਸ ਘਟਨਾਂ ਤੋਂ ਬਾਅਦ ਭਾਵੇਂ ਮੁਖ ਜਾਂਚ ਐਫ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਜਾਂਚ ਇਸ ਕੈਨੇਡਾ ਦੀਆਂ ਵੱਖ ਵੱਖ ਸੁਰੱਖਿਆ ਏਜੰਸੀਆਂ, ਨਿਊਯਾਰਕ ਪੁਲਿਸ ਵਿਭਾਗ ਅਤੇ ਨਿਊਯਾਰਕ ਸਟੇਟ ਟਰੂਪਰ ਦੇ ਮਾਹਿਰ ਅਧਿਕਾਰੀ ਵੀ ਜਾਂਚ ਵਿਚ ਹਿੱਸਾ ਲੈ ਰਹੇ ਹਨ। ਅਧਿਕਾਰੀ ਇਸ ਘਟਨਾਂ ਦੀਆਂ ਪਰਤਾਂ ਜੋੜਣ ਵਿੱਚ ਲੱਗੇ ਹੋਏ ਹਨ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿਚ ਕਿ ਹੋਇਆ ਅਤੇ ਮਰਨ ਵਾਲੇ ਕੌਣ ਸਨ।

Continue Reading

America

ਭਾਰਤੀ ਮੂਲ ਦੀ ਮਨਮੀਤ ਕੋਲਨ ਅਮਰੀਕਾ ਦੇ ਕਨੈਕਟੀਕਟ ਸੂਬੇ ਵਿੱਚ ਸਹਾਇਕ ਪੁਲਿਸ ਮੁਖੀ ਬਣੀ

Published

on

By

ਨਿਊਯਾਰਕ: ਭਾਰਤੀ ਮੂਲ ਦੀ 37 ਸਾਲਾ ਸਿੱਖ ਮਹਿਲਾ ਅਧਿਕਾਰੀ ਲੈਫਟੀਨੈਂਟ ਮਨਮੀਤ ਕੋਲਨ ਨੇ ਅਮਰੀਕਾ ਦੇ ਕਨੈਕਟੀਕਟ ਸੂਬੇ ਵਿੱਚ ਸਹਾਇਕ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ ਅਤੇ ਉਹ ਏਸ਼ੀਆਈ ਮੂਲ ਦੀ ਪਹਿਲੀ ਸੈਕਿੰਡ-ਇਨ-ਕਮਾਂਡ ਬਣ ਗਈ ਹੈ।

ਰਿਪੋਰਟ ਅਨੁਸਾਰ ਮਨਮੀਤ ਕੋਲਨ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਨਿਊ ਹੈਵਨ ਪੁਲਿਸ ਵਿਭਾਗ (NHPD) ਦੇ ਵਿੱਚ ਭਾਰਤੀ ਹੋਈ ਸੀ ਅਤੇ ਪਟਰੋਲਿੰਗ ਅਫ਼ਸਰ ਤੋਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਪੂਰਾ ਕਰਦੇ ਹੋਏ ਪਿੱਛਲੇ ਦਿਨੀ ਨਿਊ ਹੈਵਨ ਪੁਲਿਸ ਵਿਭਾਗ ਦੇ ਤੀਜੇ ਸਹਾਇਕ ਪੁਲਿਸ ਮੁਖੀ ਵਜੋਂ ਸਹੁੰ ਚੁੱਕੀ।

ਇਸ ਖ਼ਾਸ ਸਮਾਗਮ ਵਿਚ ਬੋਲਦੇ ਹੋਏ ਬੋਰਡ ਆਫ਼ ਪੁਲਿਸ ਕਮਿਸ਼ਨਰਾਂ ਦੇ ਚੇਅਰਮੈਨ ਐਵੇਲੀਸ ਰਿਬੇਰੋ ਨੇ ਕਿਹਾ ਭਾਰਤ ਦੇ ਮੁੰਬਈ ਦੀ ਰਹਿਣ ਵਾਲੀ ਮਨਮੀਤ ਦੀ ਇਸ ਪ੍ਰਾਪਤੀ ਨੇ ਵਿਭਾਗ ਦੇ ਦੂਸਰੇ ਅਫ਼ਸਰਾਂ ਨੂੰ ਅੱਗੇ ਵੱਧਣ ਦੀ ਚੇਤਨਾ ਦਿੱਤੀ ਹੈ। ਇੱਥੇ ਇਹ ਦੱਸਣਾ ਵਾਜਿਬ ਹੈ ਕਿ ਮਨਮੀਤ ਵਿਭਾਗ ਦੀ ਜਿੱਥੇ ਪਹਿਲੀ ਭਾਰਤੀ ਮੂਲ ਦੀ ਸਹਾਇਕ ਮੁਖੀ ਹੈ ਉਥੇ ਹੀ ਉਹ ਦੂਜੀ ਮਹਿਲਾ ਸਹਾਇਕ ਮੁਖੀ ਬਣੀ ਹੈ ਜੋ ਗੈਰ ਅਮਰੀਕੀ ਮੂਲ ਦੀ ਹੈ।

Continue Reading

Trending