Business
ਬੋਇੰਗ ਦੇ 33000 ਕਾਮਿਆਂ ਵੱਲੋਂ ਹੜਤਾਲ, ਕੰਪਨੀ ਦੇ ਹਾਲਤ ਮਾੜੇ।
NRI ਪੰਜਾਬੀ : ਮੁਨੀਸ਼ ਬਿਆਲਾ
ਦੁਨੀਆਂ ਦੀ ਵੱਡੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ 33000 ਕਾਮਿਆਂ ਵੱਲੋਂ ਚੱਲਦੀ ਹੜਤਾਲ ਵਿੱਚ ਕੰਪਨੀ ਵੱਲੋਂ ਪੇਸ਼ ਕੀਤੇ ਗਏ ਨਵੇਂ ਲੇਬਰ ਕੰਟਰੈਕਟ ਪ੍ਰਸਤਾਵ ਨੂੰ ਅਸਵੀਕਾਰ ਕਰ ਕਈ ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਨਾਲ਼ ਬੋਇੰਗ ਕੰਪਨੀ ਦੇ ਉੱਚ-ਵਿਕਣ ਵਾਲੇ ਜਹਾਜ਼ਾਂ ਦੇ ਉਤਪਾਦਨ ਨੂੰ ਬ੍ਰੇਕ ਲੱਗ ਗਈ ਹੈ। ਦੂਸਰੇ ਪਾਸੇ ਬੋਇੰਗ ਕੰਪਨੀ ਵੱਲੋਂ ਸਖ਼ਤੀ ਕਰਦੇ ਹੋਏ ਇਸ ਹੜਤਾਲ ਦੇ ਚਲਦੇ ਪੈ ਰਹੇ ਘਾਟੇ ਨੂੰ ਪੂਰਾ ਕਰਨ ਲਈ ਕਾਮਿਆਂ ਦੀ ਛਾਂਟੀ ਦੀ ਘੋਸ਼ਣਾ ਕੀਤੀ ਹੈ।
ਇਸ ਹੜਤਾਲ ਦੇ ਚੱਲਦੇ ਹਰ ਦਿਨ 10 ਮਿਲੀਅਨ ਡਾਲਰ ਦਾ ਘਾਟਾ ਚੁੱਕ ਰਹੀ ਜਹਾਜ਼ ਨਿਰਮਾਤਾ ਕੰਪਨੀ ਨੇ ਹੋਣ ਆਪਣੇ ਬੋਇੰਗ 737 ਅਤੇ ਵੱਡੇ ਬੋਇੰਗ 767 ਅਤੇ ਬੋਇੰਗ 777 ਏਅਰਲਾਈਨਰ ਮਾਡਲਾਂ ਤੇ ਕੰਮ ਨੂੰ ਮੁਅੱਤਲ ਕਰ ਦਿੱਤਾ ਹੈ।
ਇੰਟਰਨੈਸ਼ਨਲ ਐਸੋਸੀਏਸ਼ਨ ਆਫ ਮਸ਼ੀਨਿਸਟ ਐਂਡ ਏਰੋਸਪੇਸ ਵਰਕਰਜ਼ ਨੇ ਸੋਸ਼ਲ ਮੀਡੀਆ ‘ਤੇ ਘੋਸ਼ਣਾ ਕੀਤੀ ਕਿ 64% ਮੈਂਬਰਾਂ ਨੇ ਸਮਝੌਤੇ ਨੂੰ ਅਸਵੀਕਾਰ ਕਰਨ ਲਈ ਵੋਟ ਦਿੱਤਾ ਅਤੇ ਇਹ ਕਿ “ਹੜਤਾਲ ਸਾਰੇ ਮਨੋਨੀਤ ਸਥਾਨਾਂ ਤੇ ਜਾਰੀ ਰਹੇਗੀ।”
ਬੋਇੰਗ ਦੇ ਕਾਮੇ ਆਪਣੀ ਤਨਖਾਹ ਵਿੱਚ 40% ਦਾ ਵਾਧਾ ਅਤੇ ਕਾਮਿਆਂ ਦੇ ਹੱਕ ਵਾਲੇ ਚੰਗੇ ਸੇਵਾਮੁਕਤੀ ਪ੍ਰੋਗਰਾਮ ਦੀ ਮੰਗ ਨੂੰ ਲੈ ਕੇ ਹੜਤਾਲ ਉੱਤੇ ਹਨ। ਕਾਮਿਆਂ ਦਾ ਇਲਜ਼ਾਮ ਹੈ ਕਿ ਪਿੱਛਲੇ ਸਮੇਂ ਕੰਪਨੀ ਦਾ ਸਾਰਾ ਮੁਨਾਫ਼ਾ ਉੱਚ ਅਹੁਦੇ ਤੇ ਬੈਠੇ ਲੋਕ ਹੀ ਖਾਂ ਗਏ ਅਤੇ ਕਾਮਿਆਂ ਦਾ ਧਿਆਨ ਨਹੀਂ ਰੱਖਿਆ ਗਿਆ।
ਇਸ ਹੜਤਾਲ਼ ਦੇ ਚੱਲਦੇ ਹਵਾਈ ਜਹਾਜਾਂ ਦੀ ਸਪਲਾਈ ਲਾਈਨ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਵੇਗੀ ਅਤੇ ਜਿਹੜੀਆਂ ਕੰਪਨੀਆਂ ਲੰਬੇ ਸਮੇਂ ਆਪਣੀ ਫਲੀਟ ਵਿੱਚ ਨਵੇਂ ਜਹਾਜ਼ ਸ਼ਾਮਿਲ ਕਰਨ ਦਾ ਇੰਤਜ਼ਾਰ ਕੇ ਰਹੀਆਂ ਸਨ ਉਹਨਾਂ ਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।