Business
ਅਮਰੀਕਾ ਵਿੱਚ ਚੋਣਾਂ, ਗੈਰ-ਕਾਨੂੰਨੀ ਪ੍ਰਵਾਸ ਇੱਕ ਮੁੱਖ ਮੁੱਦਾ।
NRI ਪੰਜਾਬੀ ਮੁਨੀਸ਼ ਬਿਆਲਾ
ਅਮਰੀਕਾ ਦੀਆਂ ਇਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਗੈਰ-ਕਾਨੂੰਨੀ ਪ੍ਰਵਾਸ ਇੱਕ ਮੁੱਖ ਮੁੱਦਾ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਯੂ.ਐੱਸ.-ਸੀ.ਬੀ.ਪੀ.) ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਦੇ ਅਕਤੂਬਰ 2023 ਤੋਂ ਸਤੰਬਰ 2024 ਤੱਕ ਅਮਰੀਕਾ ਦੀਆਂ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਲੱਗਦੀਆਂ ਸਰਹੱਦਾਂ ਤੋਂ ਤਕਰੀਬਨ 2.9 ਮਿਲੀਅਨ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਗਿਆ ਹੈ ।
ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਜਾਰੀ ਹੋਏ ਅੰਕੜੇ ਮੁਤਾਬਿਕ ਇਸ ਸਾਲ ਹਰ ਘੰਟੇ ਕਰੀਬ 10 ਭਾਰਤੀਆਂ ਨੂੰ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਖਾਸ ਤੌਰ ਤੇ 43,764 ਭਾਰਤੀ ਮੂਲ ਦੇ ਪ੍ਰਵਾਸੀਆਂ ਨੂੰ ਅਮਰੀਕਾ-ਕੈਨੇਡਾ ਸਰਹੱਦ ਨੂੰ ਗੈਰ ਕਾਨੂੰਨੀ ਤੋਰ ਤੇ ਅਮਰੀਕਾ ਵਿੱਚ ਦਾਖਿਲ ਹੁੰਦੇ ਗ੍ਰਿਫਤਾਰ ਕੀਤਾ ਗਿਆ। ਅਮਰੀਕਾ – ਕੈਨੇਡਾ ਸਰਹੱਦ ਉੱਤੇ ਭਾਰਤੀ ਨਾਗਰਿਕਾਂ ਦਾ ਪਿੱਛਲੇ ਸਾਲਾਂ ਦੇ ਮੁਕਾਬਲੇ ਇਹ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ ਅੰਕੜਾ ਹੈ।
ਇਸ ਦੇ ਉਲਟ ਅੰਕੜੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਅਮਰੀਕਾ ਵਿੱਚ ਕੁੱਲ ਗੈਰ-ਕਾਨੂੰਨੀ ਪ੍ਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਮਾਮੂਲੀ ਕਮੀ ਦਿਖਾਈ ਦੇਂਦੀ ਹੈ। 2022-2023 ਦੇ ਵਿੱਚ ਕੁੱਲ 3.2 ਮਿਲੀਅਨ ਪ੍ਰਵਾਸੀ ਸਰਹੱਦ ਉੱਤੇ ਗ੍ਰਿਫ਼ਤਾਰ ਕੀਤੇ ਗਏ ਸਨ। ਖਾਸ ਤੌਰ ‘ਤੇ ਜੇਕਰ ਭਾਰਤੀ ਪ੍ਰਵਾਸੀਆਂ ਦੀ ਗੱਲ ਕੀਤੀ ਜਾਵੇ ਤਾ ਇਸ ਸਾਲ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਵਾਲੇ ਭਾਰਤੀ ਮੂਲ ਦੇ ਪ੍ਰਵਾਸੀ 25,616 ਸਨ, ਪਰ ਪਿੱਛਲੇ ਸਾਲ ਮੈਕਸੀਕੋ ਸਰਹੱਦ ਤੋਂ 41,770 ਭਾਰਤੀ ਮੂਲ ਦੇ ਪ੍ਰਵਾਸੀ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ ।
ਜਾਣਕਾਰੀ ਮੁਤਾਬਿਕ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵਿੱਚ ਦਾਖਿਲ ਹੋਣ ਨਾਲੋਂ ਕੈਨੇਡਾ ਦੀ ਸਰਹੱਦ ਘੱਟ ਜੋਖ਼ਮ ਹੈ ਅਤੇ ਮਨੁੱਖੀ ਤਸਕਰ ਵੀ ਅਮਰੀਕੀ ਅਧਿਕਾਰੀਆਂ ਦੀ ਸਖ਼ਤੀ ਤੋਂ ਬਾਅਦ ਕੈਨੇਡਾ ਦਾ ਰੁੱਖ ਆਪਣਾ ਰਹੇ ਹਨ। ਭਾਰਤੀਆਂ ਮੂਲ ਦੇ ਲੋਕਾਂ ਵਿੱਚ ਬਹੁਤਾਤ ਵਿੱਚ ਗੁਜਰਾਤੀ, [ਪੰਜਾਬੀ ਅਤੇ ਹਰਿਆਣਵੀ ਮੂਲ ਦੇ ਲੋਕ ਕੈਨੇਡਾ ਰਾਹੀਂ ਅਮਰੀਕਾ ਵਿੱਚ ਦਾਖਲਾ ਹਾਸਲ ਕਰਨ ਲਈ ਕੈਨੇਡੀਅਨ ਵਿਜ਼ਟਰ ਵੀਜ਼ਾ ਦੀ ਵਰਤੋਂ ਕਰਦੇ ਹਨ।
ਹਾਲਾਂਕਿ, ਅਮਰੀਕੀ ਅਧਿਕਾਰੀਆਂ ਨੇ ਹਾਲ ਹੀ ਵਿੱਚ ਇਸ ਸਰਹੱਦ ‘ਤੇ ਵੀ ਨਿਗਰਾਨੀ ਵਧਾ ਦਿੱਤੀ ਹੈ। ਦੂਸਰੇ ਪਾਸੇ ਹੋਣ ਕੈਨੇਡਾ ਨੇ ਵੀ ਕਾਨੂੰਨੀ ਅਤੇ ਗੈਰ ਕਾਨੂੰਨੀ ਪਰਵਾਸ ਉੱਤੇ ਸਖ਼ਤ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ ਹੈ।