Business
ਜਰਮਨੀ ਵੱਲੋਂ ਅਗਾਮੀ ਸਾਲ ਵਿੱਚ ਭਾਰਤੀ ਹੁਨਰਮੰਦਾ ਨੂੰ 90,000 ਵੀਜ਼ੇ
NRI ਪੰਜਾਬੀ ਮੁਨੀਸ਼ ਬਿਆਲਾ
ਜਰਮਨੀ ਵੱਲੋਂ ਅਗਾਮੀ ਸਾਲ ਵਿੱਚ ਭਾਰਤੀ ਹੁਨਰਮੰਦ ਪੇਸ਼ੇਵਰਾਂ ਵੱਧ ਵੀਜ਼ੇ ਜਾਰੀ ਕਰਨ ਦੀ ਵਿਆਉਂਤ ਬਣਾਈ ਹੈ। ਸਾਲਾਨਾ ਵੀਜ਼ਾ ਸੀਮਾ ਨੂੰ 20,000 ਤੋਂ ਵਧਾ ਕੇ 90,000 ਕਰ ਦਿੱਤੀ ਜਾਵੇਗੀ, ਜੋ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਪੇਸ਼ੇਵਰ ਸਬੰਧਾਂ ਨੂੰ ਮਜ਼ਬੂਤ ਕਰੇਗੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਰਮਨ ਵਪਾਰ ਦੀ 18ਵੀਂ ਏਸ਼ੀਆ ਪੈਸੀਫਿਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਸ ਦਾ ਐਲਾਨ ਕੀਤਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ “ਅਸੀਂ ਆਉਣ ਵਾਲੇ 25 ਸਾਲਾਂ ਵਿੱਚ ਵਿਕਸ਼ਿਤ ਭਾਰਤ ਦਾ ਇੱਕ ਰੋਡਮੈਪ ਬਣਾਇਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਸ ਮਹੱਤਵਪੂਰਨ ਸਮੇਂ ਵਿੱਚ, ਜਰਮਨ ਮੰਤਰੀ ਮੰਡਲ ਨੇ ‘ਭਾਰਤ ਉੱਤੇ ਫੋਕਸ’ ਦਸਤਾਵੇਜ਼ ਜਾਰੀ ਕੀਤਾ ਹੈ”। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਆਖਿਆ ਕਿ “ਜਰਮਨੀ ਨੇ ਸਾਡੇ ਹੁਨਰਮੰਦ ਲੋਕਾਂ ਨੂੰ ਵੱਧ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਹੁਨਰਮੰਦ ਭਾਰਤੀ ਕਰਮਚਾਰੀ ਜਰਮਨੀ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੇ।”