Business
ਪ੍ਰਧਾਨ ਬਿਨਾਂ ਚੋਣ ਮੈਦਾਨ ਵਿੱਚ ਵਿਰੋਧੀ ਸਲੇਟ, ਦਵਿੰਦਰ ਸਿੰਘ ਬੋਪਾਰਾਏ ਜਿੱਤ ਵੱਲ !
ਗੁਰਦਵਾਰਾ ਸਿੱਖ ਕਲਚਰਲ ਸੋਸਾਇਟੀ ਦੀਆਂ ਚੋਣਾਂ
NRI ਪੰਜਾਬੀ ਮੁਨੀਸ਼ ਬਿਆਲਾ
ਅਮਰੀਕਾ ਦੇ ਨਿਊਯਾਰਕ ਸਤਿਥ ਗੁਰਦਵਾਰਾ ਸਿੱਖ ਕਲਚਰਲ ਸੋਸਾਇਟੀ ਦੀਆਂ ਚੋਣਾਂ ਨੂੰ ਲੈ ਅਜੀਬੋ ਗਰੀਬ ਹਾਲਤ ਬਣ ਗਏ ਹਨ। ਗੁਰਦੇਵ ਸਿੰਘ ਕੰਗ ਅਤੇ ਹਰਬੰਸ ਸਿੰਘ ਢਿੱਲੋਂ ਦੇ ਸਾਂਝੇ ਗਰੁੱਪ ਵੱਲੋਂ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ ਦੀ ਸਲੇਟ ਨੂੰ ਦੁਬਾਰਾ ਚੋਣ ਮੈਦਾਨ ਵਿੱਚ ਉਤਰਾਇਆ ਗਿਆ ਹੈ , ਪਰ ਇਸ ਸਲੇਟ ਦੇ ਵਿਰੁੱਧ ਮਜੂਦਾ ਪ੍ਰਧਾਨ ਭੂਪਿੰਦਰ ਸਿੰਘ ਬੋਪਾਰਾਏ ਦੀ ਹਮਾਇਤ ਪ੍ਰਾਪਤ ਚੋਣ ਮੈਦਾਨ ਵਿੱਚ ਆਈ ਸਲੇਟ ਦੇ ਪ੍ਰਧਾਨਗੀ ਦੇ ਉਮੀਦਵਾਰ ਰਾਜਿੰਦਰ ਸਿੰਘ ਲਾਲੀ ਅਤੇ ਕਵਰਿੰਗ ਉਮੀਦਵਾਰ ਕੁਲਵੰਤ ਸਿੰਘ ਮਿਆਣੀ ਸਮੇਤ ਕਈ ਉਮੀਦਵਾਰਾਂ ਵੱਲੋਂ ਅਚਾਨਕ ਆਪਣੇ ਨਾਮਕਰਨ ਕਾਗਜ਼ ਵਾਪਿਸ ਲੈਣ ਤੋਂ ਬਾਅਦ ਵਿਰੋਧੀ ਸਲੇਟ ਦੇ ਮੇਂਬਰ ਜਿੱਥੇ ਪਰੇਸ਼ਾਨ ਹਨ ਉੱਥੇ ਹੀ ਉਹ ਇਸ ਘਟਨਾਂ ਕਰਮ ਤੋਂ ਉਬਰਨ ਲਈ ਭਾਰੀ ਜਦੋਂ ਜਹਿਦ ਕਰ ਰਹੇ ਹਨ।
ਗੁਰਦਵਾਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਪ੍ਰਧਾਨਗੀ ਦੇ ਉਮੀਦਵਾਰ ਰਾਜਿੰਦਰ ਸਿੰਘ ਲਾਲੀ ਅਤੇ ਕਵਰਿੰਗ ਉਮੀਦਵਾਰ ਕੁਲਵੰਤ ਸਿੰਘ ਮਿਆਣੀ ਨਾਮਕਰਨ ਕਾਗਜ਼ ਵਾਪਿਸ ਲੈਣ ਦੇ ਲਿਖਤੀ ਪੈਪਰ ਦਿਖਾਉਂਦੇ ਹੋਏ।
ਪ੍ਰਧਾਨ ਭੂਪਿੰਦਰ ਸਿੰਘ ਬੋਪਾਰਾਏ ਦੀ ਹਮਾਇਤ ਪ੍ਰਾਪਤ ਚੋਣ ਮੈਦਾਨ ਆਈ ਸਲੇਟ ਹੋਣ ਨਵੇਂ ਸਿਰੇ ਤੋਂ ਪ੍ਰਧਾਨਗੀ ਦਾ ਨਵਾਂ ਉਮੀਦਵਾਰ ਚੇਤਨ ਸਿੰਘ ਅਕਾਲਾ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੀ ਹੈ ਪਰ ਗੁਰਦਵਾਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਵੱਲੋਂ ਨੌਮੀਨੇਸ਼ਨ ਤਾਰੀਕ ਲੰਘ ਜਾਣ ਤੋਂ ਬਾਅਦ ਹੋਈ ਇਸ ਤਬਦੀਲੀ ਨੂੰ ਟੈਕਨੀਕਲ ਗਰਾਉਂਡ ਤੇ ਰੱਧ ਕਰਦੇ ਹੋਏ ਚੇਤਨ ਸਿੰਘ ਅਕਾਲਾ ਨੂੰ ਪ੍ਰਧਾਨਗੀ ਦਾ ਉਮੀਦਵਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਮਜੂਦਾ ਪ੍ਰਧਾਨ ਭੂਪਿੰਦਰ ਸਿੰਘ ਬੋਪਾਰਾਏ ਦੀ ਹਮਾਇਤ ਪ੍ਰਾਪਤ ਚੋਣ ਮੈਦਾਨ ਵਿੱਚ ਆਈ ਸਲੇਟ
ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਵੱਲੋਂ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਜਿਹਨਾਂ ਵੀ ਉਮੀਦਵਾਰਾਂ ਨੇ ਲਿਖ਼ਤੀ, ਸੰਦੇਸ਼ ਰਾਹੀਂ ਜਾ ਈ-ਮੇਲ ਰਾਹੀਂ ਆਪਣੇ ਕਾਗਜ਼ ਵਾਪਿਸ ਲਾਏ ਹਨ ਉਹਨਾਂ ਨੂੰ ਛੱਡ ਬਾਕੀ ਸਾਰੀ ਸਲੇਟ ਚੋਣ ਲੜ ਸੱਕਦੀ ਹੈ ਅਤੇ ਜਿਹਨਾਂ ਨੇ ਆਪਣੇ ਕਾਗਜ਼ ਵਾਪਿਸ ਲੈ ਲਏ ਸਨ ਉਹਨਾਂ ਦੀ ਥਾਂ ਹੋਣ ਕਿਸੇ ਹੋਰ ਨੂੰ ਉਮੀਦਵਾਰ ਨਹੀਂ ਬਣਾਇਆ ਜਾ ਸੱਕਦਾ।
ਭਾਵੇਂ ਵਿਰੋਧੀ ਸਲੇਟ ਇਸ ਫ਼ੈਸਲੇ ਦੇ ਖਿਲਾਫ਼ ਦੁਬਾਰਾ ਅਦਾਲਤ ਵਿੱਚ ਜਾਣ ਦੀ ਗੱਲ ਕਰ ਰਹੀ ਹੈ ਪਰ ਕਾਨੂੰਨੀ ਤੌਰ ਤੇ ਵੀ ਇਸਦਾ ਕੋਈ ਹੱਲ ਹੋਣ ਦੀ ਆਸ ਨਜ਼ਰ ਨਹੀਂ ਆਉਂਦੀ। ਜਿਸ ਦਾ ਕਾਰਨ ਰਾਜਿੰਦਰ ਸਿੰਘ ਲਾਲੀ ਅਤੇ ਕੁਲਵੰਤ ਸਿੰਘ ਮਿਆਣੀ ਦਾ ਨੌਮੀਨੇਸ਼ਨ ਤਾਰੀਕ ਤੋਂ ਅੰਤਿਮ ਸਮੇਂ ਤੋਂ ਬਾਅਦ ਲਿਆ ਗਿਆ ਫ਼ੈਸਲਾ ਹੈ ਜਿਸ ਨੇ ਪੂਰੀ ਵਿਰੋਧੀ ਸਲੇਟ ਦੀਆਂ ਉਮੀਦਾਂ ਉੱਤੇ ਪਾਣੀ ਫ਼ੇਰ ਦਿੱਤਾ।
ਇਸ ਚੱਲਦੇ ਘਟਨਾਂ ਕ੍ਰਮ ਵਿੱਚ ਭਾਵੇਂ ਵਿਰੋਧੀ ਧਿਰ ਦੀ ਵੀਰਵਾਰ ਸ਼ਾਮ ਗੁਰਦਵਾਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਦੇ ਨਾਲ ਤਲਖ਼ ਭਰੇ ਮਾਹੌਲ ਵਿੱਚ ਬਹਿਸ ਵੀ ਹੋਈ ਪਰ ਫਿਰ ਵੀ ਸਾਂਝੇ ਲੋਕਾਂ ਵੱਲੋਂ ਦੋਵਾਂ ਧਿਰਾਂ ਨੂੰ ਸੂਝ-ਬੂਝ ਨਾਲ਼ ਇਸ ਚੋਣ ਨੂੰ ਪੂਰਾ ਕਰਨ ਦੀ ਅਪੀਲ਼ ਕੀਤੀ ਗਈ ਹੈ।