Business
ਪੰਜਾਬ ਦੀ ਧੀ ਬਣੇਗੀ ਐੱਚਐੱਸਬੀਸੀ ਦੀ ਸੀਐੱਫ਼ਓ
NRI ਪੰਜਾਬੀ Munish Byala
ਪੰਜਾਬ ਦੀ ਧੀ, ਚੰਡੀਗੜ੍ਹ ਪੜੀ ਲਿਖੀ ਅਤੇ ਵੱਡੀ ਹੋਈ, ਮਨਵੀਰ ਪੈਮ ਕੌਰ ਨੇ ਲੰਡਨ ਦੇ ਮਸ਼ਹੂਰ ਬੈਂਕ ਐੱਚਐੱਸਬੀਸੀ (ਹਾਂਗਕਾਂਗ ਅਤੇ ਸ਼ੰਗਾਈ ਬੈਂਕਿੰਗ ਕਾਰਪੋਰੇਸ਼ਨ) ਮੁੱਖ ਵਿੱਤੀ ਅਫ਼ਸਰ (ਸੀਐੱਫ਼ਓ) ਦੇ ਔਹਦੇ ਲਈ ਚੁਣੇ ਜਾਣ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।
ਪੰਜਾਬੀ ਮੂਲ ਦੇ ਮਨਵੀਰ ਪੈਮ ਕੌਰ ਦੁਨੀਆਂ ਦੇ ਪ੍ਰਸਿੱਧ ਬੈਂਕਾਂ ਚੋਂ ਇੱਕ ਬੈਂਕ ਐਚਐੱਸਬੀਸੀ ਦੇ ਮੁੱਖ ਵਿੱਤੀ ਅਫ਼ਸਰ ਵਜੋਂ 1 ਜਨਵਰੀ 2025 ਤੋਂ ਆਪਣਾ ਅਹੁਦਾ ਸੰਭਾਲਣਗੇ।
ਐੱਚਐੱਸਬੀਸੀ ਦੇ 159 ਸਾਲ ਪੁਰਾਣੇ ਇਤਿਹਾਸ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਕੋਈ ਮਹਿਲਾ ਐੱਚਐੱਸਬੀਸੀ ਬੈਂਕ ਦੀ ਮੁੱਖ ਵਿੱਤੀ ਅਫ਼ਸਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਪੈਮ ਕੌਰ ਬਤੌਰ ਚੀਫ਼ ਰਿਸਕ ਅਧਿਕਾਰੀ ਕੰਮ ਕਰ ਰਹੇ ਸਨ।
ਲੰਡਨ ਵਿੱਚ ਅਹੁਦਾ ਸੰਭਾਲਣ ਵਾਲੇ ਪੈਮ ਕੌਰ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰ ਅੱਜ ਵੀ ਚੰਡੀਗੜ੍ਹ ਵਿੱਚ ਰਹਿੰਦੇ ਹਨ।
ਜਾਣਕਾਰੀ ਮੁਤਾਬਕ ਪੈਮ ਕੌਰ ਨੇ 1984 ਦੇ ਵਿੱਚ ਬੀ-ਕਾਮ (ਆਨਰਜ਼) ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ ਮੁਕੰਮਲ ਕੀਤੀ
ਅਤੇ ਬਾਅਦ ਵਿੱਚ ਫਾਇਨਾਂਸ ਵਿੱਚ ਐੱਮਬੀਏ ਕੀਤੀ ਹੈ। ਸੰਨ 1986 ਤੋਂ ਲੰਡਨ ਵਿੱਚ ਰਹਿ ਰਹੇ ਹਨ।