Business
ਦਿਲ-ਲੁਮਿਨਾਤੀ’ ਟੂਰ ਦੇ ਦਿੱਲੀ ਸ਼ੋ ਨੂੰ ਲੇ ਕੇ ਵਿਵਾਦ।
NRI ਪੰਜਾਬੀ
ਦੁਨੀਆਂ ਭਰ ਦੇ ਵਿੱਚ ਆਪਣੇ ‘ਦਿਲ-ਲੁਮਿਨਾਤੀ’ ਸੰਗੀਤ ਸਮਾਰੋਹ ਨੂੰ ਲੈ ਕੇ ਦੁਨੀਆਂ ਭਰ ਵਿੱਚ ਧੁੰਮ ਮਚਾਉਣ ਵਾਲੇ ਦਿਲਜੀਤ ਦੁਸਾਂਝ ਜਿਨਾਂ ਨੇ ਹਰ ਜਗ੍ਹਾ ਆਪਣੇ ਹਾਊਸ ਫੁੱਲ ਰਿਕਾਰਡ ਬਣਾ ਕੇ ਇਤਹਾਸ ਰਚ ਦਿੱਤਾ ਅੱਜ ਉਹਨਾਂ ਦੇ ਦਿੱਲੀ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵਿਵਾਦ ਹੋ ਗਿਆ ।
ਦਿਲਜੀਤ ਦੋਸਾਂਝ ਨੇ ਕਨੇਡਾ ਯੂਕੇ ਅਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ‘ਦਿਲ-ਲੁਮਿਨਾਤੀ’ ਮੀਲ ਪੱਧਰੀ ਸ਼ੋ ਕਰਨ ਤੋਂ ਬਾਅਦ ਦਿੱਲੀ ਦੇ ਵਿੱਚ ਆਪਣਾ ਲਾਈਵ ਸ਼ੋ ਰੱਖਿਆ ਸੀ ਜਿਸ ਦੀਆਂ ਟਿਕਟਾਂ ਕੁਝ ਹੀ ਮਿੰਟਾਂ ਦੇ ਵਿੱਚ ਵਿੱਕ ਗਈਆਂ ਸਨ। ਜਿਸ ਤੋਂ ਬਾਅਦ ਇਹ ਵਿਵਾਦ ਹੋਇਆ ਸੀ ਕਿ ਇਹਨਾਂ ਟਿਕਟਾਂ ਨੂੰ ਜਾਣ ਬੁਝ ਕੇ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ । ‘ਦਿਲ-ਲੁਮਿਨਾਤੀ’ ਸ਼ੋ ਦੀਆਂ ਟਿਕਟਾਂ ਖਰੀਦਣ ਵਾਲ਼ੇ ਕਈ ਦਰਸ਼ਕਾਂ ਵੱਲੋਂ ਇਹ ਵੀ ਕੰਪਲੇਂਟ ਕੀਤੀ ਗਈ ਕਿ ਉਹਨਾਂ ਨੂੰ ਕੁਝ ਆਨਲਾਈਨ ਟਿਕਟ ਵੇਚਣ ਵਾਲਿਆਂ ਵੱਲੋਂ ਭਾਰੀ ਕੀਮਤ ਵਸੂਲਣ ਤੋਂ ਬਾਅਦ ਨਕਲ਼ੀ ਟਿਕਟਾਂ ਵੇਚੀਆਂ ਗਈਆਂ ਅਤੇ ਇਸ ਦੇ ਖ਼ਿਲਾਫ਼ ਭਾਰਤ ਦੇ ਵਿੱਚ ਦਰਸ਼ਕਾਂ ਵੱਲੋਂ ਵੱਖ-ਵੱਖ ਸਟੇਟਾਂ ਦੇ ਵਿੱਚ ਐਫਆਈਆਰ ਦਰਜ਼ ਕਰਵਾਈਆਂ ਗਈਆਂ ਸਨ।
ਇਸ ਦੇ ਨਾਲ ਹੀ ਯੂ ਕੇ ਦੇ ਮਸ਼ਹੂਰ ਬੈਂਡ ਕੋਲਡਪਲੇ ਦੇ “ਮਿਊਜ਼ਿਕ ਆਫ਼ ਦ ਸਫੇਅਰਜ਼ ਵਰਲਡ ਟੂਰ” ਤਹਿਤ 18 ਅਤੇ 19 ਜਨਵਰੀ 2025 ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਣ ਵਾਲੇ ਸ਼ੋ ਨੂੰ ਲੈ ਕੇ ਟਿਕਟਾਂ ਦੀ ਵਿਕਰੀ ਵਿੱਚ ਧੋਖਾ ਧੜੀ ਦੇ ਇਲਜ਼ਾਮ ਲੱਗੇ ਹਨ।
ਪੁਲਿਸ ਦੀ ਜਾਂਚ ਦੇ ਨਾਲ ਹੀ ਵਿੱਤੀ ਅਪਰਾਧਾਂ ਨੂੰ ਲੈ ਕੇ ਕਾਰਵਾਈ ਕਰਨ ਵਾਲੀ ਭਾਰਤ ਦੀ ਵੱਡੀ ਜਾਂਚ ਏਜੇਂਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਵੱਖਰੀ ਜਾਂਚ ਸ਼ੁਰੂ ਕਰਦੇ ਹੋਏ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੰਜ ਰਾਜਾਂ- ਦਿੱਲੀ, ਮਹਾਰਾਸ਼ਟਰ (ਮੁੰਬਈ), ਰਾਜਸਥਾਨ (ਜੈਪੁਰ), ਕਰਨਾਟਕ (ਬੈਂਗਲੁਰੂ) ਅਤੇ ਪੰਜਾਬ (ਚੰਡੀਗੜ੍ਹ) ਦੇ 13 ਸਥਾਨਾਂ ‘ਤੇ ਛਾਪੇਮਾਰੀ ਕੀਤੀ ।
ਏਜੇਂਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬ੍ਰਿਟਿਸ਼ ਰਾਕ ਬੈਂਡ ਕੋਲਡਪਲੇ ਅਤੇ ਅਭਿਨੇਤਾ-ਗਾਇਕ ਦਿਲਜੀਤ ਦੋਸਾਂਝ ਦੁਆਰਾ ਦੋ ਵੱਡੇ ਸੰਗੀਤ ਸਮਾਰੋਹਾਂ ਦੀਆਂ ਟਿਕਟਾਂ ਦੀ “ਬਲੈਕ ਮਾਰਕੀਟਿੰਗ” ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਏਜੇਂਸੀ ਨੇ ਕਥਿਤ ਬੇਨਿਯਮੀਆਂ ਦਾ ਪਤਾ ਲਗਾਇਆ ਹੈ।
ਜਾਣਕਾਰੀ ਮੁਤਾਬਕ ਅਧਿਕਾਰਤ ਆਨਲਾਈਨ ਟਿਕਟ ਬੁਕਿੰਗ ਪੋਰਟਲ BookMyShow ਦੁਆਰਾ ਵੀ ਇਸ ਵਿਵਾਦ ਨੂੰ ਲੈ ਕੇ ਇੱਕ ਐਫਆਈਆਰ ਦਰਜ਼ ਕਰਵਾਈ ਗਈ ਜਿਸ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਕਿ ਕੋਲਡਪਲੇ ਅਤੇ ਦਿਲਜੀਤ ਦੋਸਾਂਝ ਦੇ ਸਮਾਰੋਹਾਂ ਦੀਆਂ ਟਿਕਟਾਂ ਦੀ ਭਾਰੀ ਮੰਗ ਦਾ ਨਜਾਇਜ ਫ਼ਾਇਦਾ ਚੁੱਕਦੇ ਹੋਏ ਕੁਸ਼ ਲ਼ੋਕ ਗੈਰਕਾਨੂੰਨੀ ਤਰੀਕੇ ਨਾਲ ਨਕਲੀ ਟਿਕਟਾਂ ਵੇਚਣ ਅਤੇ ਕੀਮਤਾਂ ਵਿੱਚ ਭਾਰੀ ਵਾਧਾ ਕਰਨ ਵਿੱਚ ਲੱਗੇ ਹੋਏ ਹਨ।
ED ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਤਹਿਤ ਜਾਂਚ ਸ਼ੁਰੂ ਕਰ ਛਾਪੇ ਦੌਰਾਨ ਘੁਟਾਲੇ ਵਿੱਚ ਵਰਤੇ ਗਏ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਆਦਿ ਵਰਗੀਆਂ ਕਈ ਅਪਰਾਧਕ ਸਮੱਗਰੀਆਂ ਜ਼ਬਤ ਕਰਨ ਦਾ ਦਾਵਾ ਕੀਤਾ ਹੈ।
ਇਸ ਕਾਰਵਾਈ ਦਾ ਉਦੇਸ਼ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਇਹਨਾਂ ਘੁਟਾਲਿਆਂ ਦਾ ਸਮਰਥਨ ਕਰਨ ਵਾਲੇ ਵਿੱਤੀ ਨੈਟਵਰਕ ਦੀ ਜਾਂਚ ਕਰਨਾ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਅਪਰਾਧ ਦੀ ਕਮਾਈ ਦਾ ਪਤਾ ਲਗਾਉਣਾ ਹੈ।
ਈਡੀ ਦੁਆਰਾ ਕੀਤੀ ਗਈ ਛਾਪੇ ਮਾਰੀ ਦੌਰਾਨ ਇੰਸਟਾਗ੍ਰਾਮ, ਵਟਸਐਪ ਅਤੇ ਟੈਲੀਗ੍ਰਾਮ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਜਾਅਲੀ ਟਿਕਟਾਂ ਅਤੇ ਬਲੈਕ ਵਿੱਚ ਟਿਕਟਾਂ ਵੇਚਣ ਲਈ ਜਾਣੇ ਜਾਂਦੇ ਕਈ ਵਿਅਕਤੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ।