Uncategorized
ਕੈਨੇਡਾ ਦੀ ਸਿਆਸਤ ‘ਚ ਵੱਡਾ ਧਮਾਕਾ ; PM ਟਰੂਡੋ ਨੇ ਦਿੱਤਾ ਅਸਤੀਫ਼ਾ
ਕੈਨੇਡਾ ਦੀ ਸਿਆਸਤ ‘ਚ ਇਕ ਵੱਡਾ ਧਮਾਕਾ ਹੋ ਗਿਆ ਹੈ, ਜਿੱਥੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਹ ਕੁਝ ਹੀ ਦੇਰ ‘ਚ ਆਪਣੇ ਅਸਤੀਫ਼ੇ ਦਾ ਅਧਿਕਾਰਤ ਐਲਾਨ ਕਰ ਸਕਦੇ ਹਨ।
ਸੂਤਰਾਂ ਅਨੁਸਾਰ ਟਰੂਡੇ ਨੇ ਇਹ ਫ਼ੈਸਲਾ ਕਰੀਬ ਇਕ ਦਹਾਕੇ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿਣ ਤੋਂ ਬਾਅਦ ਲਿਆ ਹੈ। ਜ਼ਿਕਰਯੋਗ ਹੈ ਕਿ ਆਪਣੀਆਂ ਭਾਰਤ ਵਿਰੋਧੀ ਨੀਤੀਆਂ ਕਾਰਨ ਟਰੂਡੋ ਨੂੰ ਆਪਣੇ ਹੀ ਪਾਰਟੀ ਮੈਂਬਰਾਂ ਦਾ ਵਿਰੋਧ ਝੱਲਣਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੇ ਕਈ ਮੰਤਰੀ ਵੀ ਉਨ੍ਹਾਂ ਦਾ ਸਾਥ ਛੱਡ ਗਏ ਸਨ। ਉਨ੍ਹਾਂ ਦੇ ਅਸਤੀਫ਼ੇ ਦਾ ਵੱਡਾ ਕਾਰਨ ਇਨ੍ਹਾਂ ਨੀਤੀਆਂ ਨੂੰ ਵੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਗਾਮੀ ਚੋਣਾਂ ‘ਚ ਟਰੂਡੋ ਦੀ ਲਿਬਰਲ ਪਾਰਟੀ ਦੀ ਹਾਰ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਗੱਲ ਨੂੰ ਵੀ ਉਨ੍ਹਾਂ ਦੇ ਅਸਤੀਫ਼ੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।