Farmer
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 53ਵੇਂ ਦਿਨ ਵਿਚ ਦਾਖਿਲ
NRIPANJABI.com
ਭੁੱਖ ਹੜਤਾਲ 53ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਗੰਭੀਰ ਹੋ ਗਈ ਹੈ, ਕਿਸਾਨ ਆਗੂ ਡੱਲੇਵਾਲ ਵੱਲੋਂ ਆਪਣੀ ਭੁੱਖ ਹੜਤਾਲ 26 ਨਵੰਬਰ 2024 ਨੂੰ ਸ਼ੁਰੂ ਕੀਤੀ ਸੀ ਅਤੇ ਉਸ ਵੇਲੇ ਓਹਨਾ ਦਾ ਭਾਰ ਉਸ ਵੇਲ਼ੇ 86.95 ਕਿਲੋਗ੍ਰਾਮ ਭਾਰ ਸੀ। ਅੱਜ 53 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਹੁਣ ਤੱਕ 20 ਕਿਲੋਗ੍ਰਾਮ ਭਾਰ ਗੁਆ ਕੇ ਡੱਲੇਵਾਲ ਦਾ ਭਾਰ ਕੇਵਲ 66.4 ਕਿਲੋਗ੍ਰਾਮ ਰਹਿ ਗਿਆ ਹੈ। ਡੱਲੇਵਾਲ ਦੀ ਸਿਹਤ ਵਿੱਚ ਆਉਂਦੀ ਗਿਰਾਵਟ ਨੇ ਉਨ੍ਹਾਂ ਦੇ ਸਮਰਥਕਾਂ ਵਿੱਚ ਗਹਿਰੀ ਚਿੰਤਾ ਪੈਦਾ ਕੀਤੀ ਹੈ।
ਹਾਲ ਹੀ ਦੀਆਂ ਮੈਡੀਕਲ ਰਿਪੋਰਟਾਂ ਵਿੱਚ ਉਨ੍ਹਾਂ ਦੇ ਗੁਰਦੇ ਅਤੇ ਜਿਗਰ ਦੇ ਕਾਰਜਾਂ ਵਿੱਚ ਚਿੰਤਾਜਨਕ ਨੁਕਸਾਨ ਦੀ ਖ਼ਬਰ ਹੈ। ਆਪਣੀ ਕਮਜ਼ੋਰ ਸਰੀਰਕ ਹਾਲਤ ਦੇ ਬਾਵਜੂਦ ਡੱਲੇਵਾਲ ਨੇ ਜਤਾਈ ਪੱਕੀ ਦ੍ਰਿੜਤਾ ਨਾਲ ਭੁੱਖ ਹੜਤਾਲ ਨੂੰ ਜਾਰੀ ਰੱਖਣ ਦੀ ਗੱਲ ਕਰ ਰਹੇ ਹਨ। ਭਾਰਤ ਦੀ ਸੁਪਰੀਮ ਕਰੋਟ ਲਗਾਤਾਰ ਡੱਲੇਵਾਲ ਨੂੰ ਆਪਣੀ ਹੜਤਾਲ ਖ਼ਤਮ ਕਰਨ ਦੀ ਅਪੀਲ ਕਰ ਰਹੀ ਹੈ ਪਰ ਕੇਂਦਰ ਸਰਕਾਰ ਚੁੱਪ ਹੈ।
ਡੱਲੇਵਾਲ ਨੇ ਆਪਣੀ ਭੁੱਖ ਹੜਤਾਲ ਦੌਰਾਨ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਲਈ ਕਾਨੂੰਨੀ ਗਰੰਟੀ ਦੇ ਨਾਲ ਹੋਰ ਸੁਧਾਰਾਂ ਦੀ ਮੰਗ ‘ਤੇ ਪੱਕੇ ਰਹਿ ਕੇ ਅਡੋਲਤਾ ਦਿਖਾਈ ਹੈ । ਉਨ੍ਹਾਂ ਦਾ ਇਹ ਅਡੋਲ ਰਵਈਆ ਨਾ ਸਿਰਫ ਕਿਸਾਨ ਅੰਦੋਲਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ, ਸਗੋਂ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਨੂੰ ਵੀ ਜ਼ੋਰਦਾਰ ਬਣਾਉਂਦਾ ਹੈ।
ਡੱਲੇਵਾਲ ਦੀ ਹੜਤਾਲ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਧਿਆਨ ਆਪਣੇ ਵੱਲ ਖਿੱਚਿਆ ਹੈ ਜਿਸ ਨਾਲ ਕਿਸਾਨੀ ਸੰਘਰਸ਼ ਇਕ ਵਾਰ ਫਿਰ ਭਾਰਤ ਤੋਂ ਬਾਹਰ ਸੁਰਖੀਆਂ ਬਣ ਰਹਿਆ ਹੈ। ਡੱਲੇਵਾਲ ਦੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਵਿਆਪਕ ਰੈਲੀਆਂ ਹੋਈਆਂ। ਖਨੌਰੀ ਸਰਹੱਦ ‘ਤੇ ਸਮਰਥਨ ਦੇ ਰੂਪ ਵਿੱਚ ਰੈਲੀਆਂ ਕਾਫ਼ੀ ਬਹੁਤ ਪ੍ਰਭਾਵਸ਼ਾਲੀ ਸਨ। ਇਸ ਦੇ ਨਾਲ ਹੀ, 111 ਕਿਸਾਨ ਹੜਤਾਲ ਦੇ ਤੀਜੇ ਦਿਨ ਵਿੱਚ ਸ਼ਾਮਲ ਹੋ ਕੇ ਅਣਮਿੱਥੇ ਵਰਤ ‘ਤੇ ਰਹੇ।
ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਅਤੇ ਡੱਲੇਵਾਲ ਦੇ ਨਾਲ ਅੰਦੋਲਨ ਦੇ ਇੱਕ ਮੁੱਖ ਆਗੂ, ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 101 ਕਿਸਾਨ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ। “ਕੇਂਦਰ ਸਰਕਾਰ ਨੇ ਅਜੇ ਤੱਕ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ, ਇਸ ਲਈ ਅਸੀਂ ਆਪਣਾ ਅੰਦੋਲਨ ਵਧਾ ਰਹੇ ਹਾਂ,” ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਐਮਐਸਪੀ ਕਾਨੂੰਨ ਦੀ ਮੰਗ ਉਨ੍ਹਾਂ ਦੇ ਕਾਰਜਕਾਲ ਵਿੱਚ ਹੀ ਪੂਰੀ ਹੋਵੇਗੀ।