Business
ਕੜਾਕੇ ਦੀ ਠੰਡ, ਗਰਮ ਸਿਆਸਤ, ਟਰੰਪ ਚੁੱਕਣਗੇ ਅੰਦਰ ਸਹੁੰ।
NRIPANJABI.com
ਸਰਗਰਮ ਸਿਆਸਤ ਅਤੇ ਠੰਡੇ ਮੌਸਮ ਵਿੱਚ 78 ਸਾਲਾ ਡੋਨਾਲਡ ਜੌਨ ਟਰੰਪ, 20 ਜਨਵਰੀ ਨੂੰ ਦੇਸ਼ ਦੇ 47ਵੇਂ ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ ਪਰ ਰਿਵਾਜ਼ ਮੁਤਾਬਿਕ ਸੋਮਵਾਰ ਨੂੰ ਵਾਸ਼ਿੰਗਟਨ ਡੀ ਸੀ ਦੇ ਖੁੱਲ੍ਹੇ ਅਸਮਾਨ ਹੇਠ ਸਹੁੰ ਚੁੱਕਣ ਦੀ ਥਾਂ ਟਰੰਪ ਯੂਐਸ ਕੈਪੀਟਲ ਦੇ ਅੰਦਰ ਸਹੁੰ ਚੁੱਕਣਗੇ। ਮੌਸਮ ਵਿਭਾਗ ਮੁਤਾਬਿਕ ਸਹੁੰ ਚੁੱਕ ਸਮਾਗਮ ਵਾਲੇ ਦਿਨ ਵਾਸ਼ਿੰਗਟਨ ਡੀ ਸੀ ਵਿੱਚ ਕੜਾਕੇ ਦੀ ਠੰਡ ਪਵੇਗੀ। ਅਮਰੀਕਾ ਦੇ ਮੁੱਖ ਜੱਜ ਜੌਨ ਰੌਬਰਟਸ ਦੁਆਰਾ ਦੁਪਹਿਰ 12 ਵਜੇ ਪ੍ਰੈਸੀਡੈਂਟ ਟਰੰਪ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ।
ਟਰੰਪ ਨੇ ਸ਼ੁੱਕਰਵਾਰ ਨੂੰ ਟਰੂਥ ਸੋਸ਼ਲ ‘ਤੇ ਕਿਹਾ ਕਿ ਬਹੁਤ ਜ਼ਿਆਦਾ ਠੰਡ ਦੇ ਕਾਰਨ, ਉਦਘਾਟਨ ਸਮਾਰੋਹ ਕੈਪੀਟਲ ਖੁੱਲ੍ਹੇ ਅਸਮਾਨ ਦੀ ਬਜਾਏ, ਯੂਐਸ ਕੈਪੀਟਲ ਰੋਟੁੰਡਾ ਦੇ ਅੰਦਰ ਹੋਵੇਗਾ।
ਰਾਸ਼ਟਰਪਤੀ ਟਰੰਪ ਵੱਲੋਂ ਇਕ ਵੱਡੀ ਪੋਸਟ ਵਿਚ ਸਬ ਤੋਂ ਪਹਿਲਾਂ ਟਿੱਪਣੀ ਕਰਦੇ ਹੋਏ ਕਿਹਾ ਕਿ “20 ਜਨਵਰੀ ਇੰਨੀ ਜਲਦੀ ਨਹੀਂ ਆ ਸਕਦੀ! ਹਰ ਕੋਈ, ਇੱਥੋਂ ਤੱਕ ਕਿ ਉਹ ਵੀ ਜਿਨ੍ਹਾਂ ਨੇ ਸ਼ੁਰੂ ਵਿੱਚ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਅਤੇ ਟਰੰਪ ਪ੍ਰਸ਼ਾਸਨ ਦੀ ਜਿੱਤ ਦਾ ਵਿਰੋਧ ਕੀਤਾ ਸੀ, ਬਸ ਇਹ ਚਾਹੁੰਦੇ ਹਨ ਕਿ ਇਹ ਹੋਵੇ। ਸਾਡੇ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ ਪਰ, ਸ਼ੁਰੂ ਕਰਨ ਤੋਂ ਪਹਿਲਾਂ, ਸਾਨੂੰ ਉਦਘਾਟਨ ਬਾਰੇ ਸੋਚਣਾ ਪਵੇਗਾ। ਵਾਸ਼ਿੰਗਟਨ, ਡੀ.ਸੀ. ਲਈ ਮੌਸਮ ਦੀ ਭਵਿੱਖਬਾਣੀ ਦੱਸਦੀ ਹੈ ਕੇ ਉਸ ਦਿਨ ਰਿਕਾਰਡ ਤੋੜ ਠੰਡੀਆਂ ਹਵਾਵਾਂ ਅਤੇ ਘਟ ਤਾਪਮਾਨ ਹੋਵੇਗਾ। ਮੈਂ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਪ੍ਰੇਸ਼ਾਨ ਜਾਂ ਜ਼ਖਮੀ ਨਹੀਂ ਦੇਖਣਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਇਸ ਸਮਾਗਮ ਦੀ ਸੁਰੱਖਿਆ ਵਿੱਚ ਤੈਨਾਤ ਹਜ਼ਾਰਾਂ ਸੁਰੱਖਿਆ ਕਰਮੀ, K9 ਪੁਲਿਸ ਅਤੇ ਘੋੜਸਵਾਰ ਪੁਲਿਸ ਅਤੇ ਲੱਖਾਂ ਸਮਰਥਕਾਂ ਲਈ ਖਤਰਨਾਕ ਹਾਲਾਤ ਬਣਨ।
ਰਾਸ਼ਟਰਪਤੀ ਟਰੰਪ ਅੱਗੇ ਲਿਖਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਸਥਿਤੀ ਵਿੱਚ, ਜੇ ਤੁਸੀਂ ਆਉਣ ਦਾ ਫੈਸਲਾ ਕਰਦੇ ਹੋ, ਤਾਂ ਗਰਮ ਕੱਪੜੇ ਪਾ ਕੇ ਆਉਣਾ
ਮੌਸਮ ਦੇ ਮਜ਼ਾਜ ਨੂੰ ਮੈਂ ਮੱਦੇਨਜ਼ਰ ਰੱਖਦੇ ਹੋਏ ਸਹੁੰ ਚੁੱਕ ਸਮਾਗਮ ਨਾਲ਼ ਸੰਬੰਧਤ ਪ੍ਰਾਰਥਨਾਵਾਂ ਅਤੇ ਹੋਰ ਭਾਸ਼ਣਾਂ ਤੋਂ ਇਲਾਵਾ, ਉਦਘਾਟਨ ਭਾਸ਼ਣ, ਸੰਯੁਕਤ ਰਾਜ ਕੈਪੀਟਲ ਰੋਟੁੰਡਾ ਵਿੱਚ ਦੇਣ ਦਾ ਆਦੇਸ਼ ਦਿੱਤਾ ਹੈ, ਜਿਵੇਂ ਕਿ 1985 ਵਿੱਚ ਵੀ ਬਹੁਤ ਠੰਡੇ ਮੌਸਮ ਦੇ ਕਾਰਨ ਰਾਸ਼ਟਰਪਤੀ ਰੋਨਾਲਡ ਰੀਗਨ ਦੁਆਰਾ ਸਮਾਗਮ ਕੈਪੀਟਲ ਰੋਟੁੰਡਾ ਵਿੱਚ ਹੀ ਕਰਵਾਇਆ ਗਿਆ ਸੀ । ਇਸ ਸਹੁੰ ਚੁੱਕ ਸਮਾਗਮ ਲਈ ਵੱਖ-ਵੱਖ ਪਤਵੰਤਿਆਂ ਅਤੇ ਮਹਿਮਾਨਾਂ ਨੂੰ ਕੈਪੀਟਲ ਵਿੱਚ ਲਿਆਂਦਾ ਜਾਵੇਗਾ। ਸਹੁੰ ਚੁੱਕ ਸਮਾਗਮ ਦਾ ਸਿੱਦਾ ਪ੍ਰਸਾਰਣ ਟੀਵੀ ਦਰਸ਼ਕਾਂ ਲਈ ਕੀਤਾ ਜਾਵੇਗਾ ਜੋ ਇਕ ਸੁੰਦਰ ਅਨੁਭਵ ਹੋਵੇਗਾ।
ਅਖ਼ੀਰ ਵਿਚ ਪ੍ਰੈਸੀਡੈਂਟ ਟਰੰਪ ਨੇ ਕਿਹਾ ਕਿ ਸੋਮਵਾਰ ਨੂੰ ਇਸ ਇਤਿਹਾਸਕ ਘਟਨਾ ਨੂੰ ਲਾਈਵ ਦੇਖਣ ਅਤੇ ਰਾਸ਼ਟਰਪਤੀ ਪਰੇਡ ਦੀ ਮੇਜ਼ਬਾਨੀ ਲਈ ਕੈਪੀਟਲ ਵਨ ਅਰੇਨਾ ਖੋਲਿਆ ਜਾਵੇਗਾ। ਮੈਂ ਆਪਣੇ ਸਹੁੰ ਚੁੱਕਣ ਤੋਂ ਬਾਅਦ, ਕੈਪੀਟਲ ਵਨ ਵਿਖੇ ਦਰਸ਼ਕਾਂ ਵਿੱਚ ਸ਼ਾਮਲ ਹੋਵਾਂਗਾ।”
ਇੱਥੇ ਇਹ ਜ਼ਿਕਰਯੋਗ ਹੈ ਕਿ ਜਿੱਥੇ ਰਾਸ਼ਟਰਪਤੀ ਟਰੰਪ ਇਸ ਦਿਨ ਨੂੰ ਇਤਿਹਾਸਕ ਘਟਨਾ ਦਸ ਰਹੇ ਹਨ ਉੱਥੇ ਹੀ ਵੱਡੀ ਗਿਣਤੀ ਵਿੱਚ ਡੈਮੋਕਰੇਟ ਪਾਰਟੀ ਨਾਲ ਜੁੜੇ ਹੋਏ ਰਾਜਨੀਤਕ ਲੋਕਾਂ ਨੇ ਇਸ ਸਮਾਗ਼ਮ ਵਿਚ ਹਿੱਸਾ ਲੈਣ ਤੋਂ ਪਾਸਾ ਵੱਟ ਲਿਆ ਹੈ। ਜਿਹਨਾਂ ਵਿੱਚ ਮੁੱਖ ਤੌਰ ਤੇ ਸਾਬਕਾ ਹਾਊਸ ਸਪੀਕਰ ਨੈਨਸੀ ਪੇਲੋਸੀ (ਡੀ-ਕੈਲੀਫੋਰਨੀਆ) ਅਤੇ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਹਨ।