India
ਲੋਹੜੀ ਮਨਾਉਣ ਪੰਜਾਬ ਗਏ ਐਨ ਆਰ ਆਈ ਉੱਤੇ ਕਤਲ ਦੇ ਦੋਸ਼।
NRI ਪੰਜਾਬੀ
ਗੁਰਦਾਸਪੁਰ , 18 ਜਨਵਰੀ 2025- ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸੰਬੰਧਤ ਗ੍ਰੀਸ ਦੇ ਰਹਿਣ ਵਾਲੇ ਐਨ ਆਰ ਆਈ ਵਿਅਕਤੀ ਨਿਰੰਜਣ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਵਿਰੁੱਧ ਸ਼ਰੀਕੇ ਵਿਚੋਂ ਔਰਤ ਸਲਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ ਜਿਸ ਤੋਂ ਪੁਲਿਸ ਵੱਲੋਂ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਖ਼ਿਲਾਫ਼ ਆਰੰਭੀ ਕਾਰਵਾਈ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਦੇਸ਼ ਤੋਂ ਫ਼ਰਾਰ ਹੋਣ ਦੇ ਚੱਕਰ ਵਿੱਚ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪੁਹੰਚਿਆ ਜਿਸ ਦੀ ਪੁਲਿਸ ਨੂੰ ਸੂਹ ਮਿਲੀ ਜਿਸ ਤੋਂ ਦੋਸ਼ੀ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 60 ਸਾਲ ਉਮਰ ਦਾ ਨਿਰੰਜਣ ਸਿੰਘ ਪਿਛਲੇ ਲੰਮੇ ਸਮੇਂ ਤੋਂ ਗ੍ਰੀਸ ਵਿੱਚ ਰਹਿੰਦਾ ਹੈ। ਮਹਿਰੂਮ ਔਰਤ ਅਤੇ ਦੋਸ਼ੀ ਆਪਸ ਦੇ ਵਿੱਚ ਸ਼ਿਰਿਕੇ ਨਾਲ ਸੰਬੰਧਤ ਸਨ ਅਤੇ ਲੋਹੜੀ ਵਾਲ਼ੇ ਦਿਨ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਗੱਲ ਕਤਲ ਤੱਕ ਪੁਹੰਚ ਗਈ। ਪੁਲਸ ਵੱਲੋਂ ਦੋਸ਼ੀ ਐਨ ਆਰ ਆਈ ਦੀ ਗ੍ਰਿਫਤਾਰੀ ਪਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।