Entertainment
ਸੈਫ ਅਲੀ ਖਾਨ ‘ਤੇ ਹਮਲਾ: ਛੱਤੀਸਗੜ੍ਹ ਤੋਂ ਸ਼ੱਕੀ ਹਿਰਾਸਤ ਵਿੱਚ।
ਭਾਰਤੀ ਰੇਵਲੇ ਪ੍ਰੋਟੈਕਸ਼ਨ ਫੋਰਸ ਆਰਪੀਐਫ ਅਧਿਕਾਰੀ ਨੇ ਦਾਵਾ ਕੀਤਾ ਸੈਫ਼ ਅਲੀ ਖਾਨ ਉੱਤੇ ਚਾਕੂ ਨਾਲ ਹਮਲਾ ਕਰਨ ਵਾਲਾ ਕਤਿਥ ਦੋਸ਼ੀ ਆਕਾਸ਼ ਕੈਲਾਸ਼ ਕੰਨੋਜੀਆ (ਉਮਰ 31 ਸਾਲ) ਮੁੰਬਈ ਲੋਕਮਾਨਿਆ ਤਿਲਕ ਟਰਮੀਨਲ (ਐਲਟੀਟੀ) ਅਤੇ ਕੋਲਕਾਤਾ ਸ਼ਾਲੀਮਾਰ ਵਿਚਕਾਰ ਚੱਲਣ ਵਾਲੀ ਗਿਆਨੇਸ਼ਵਰੀ ਐਕਸਪ੍ਰੈਸ ਵਿੱਚ ਸਫ਼ਰ ਕਰਦੇ ਹੋਏ ਹਿਰਾਸਤ ਵਿੱਚ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਦੁਪਹਿਰ 12:30 ਵਜੇ ਦੇ ਕਰੀਬ ਮੁੰਬਈ ਪੁਲਿਸ ਨੇ ਆਰਪੀਐਫ ਪੋਸਟ ਦੁਰਗ ਨੂੰ ਜਾਣਕਾਰੀ ਦਿੱਤੀ ਕਿ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕਰਨ ਵਾਲਾ ਸ਼ੱਕੀ ਗਿਆਨੇਸ਼ਵਰੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਿਹਾ ਹੈ ਜਿਸ ਉੱਤੇ ਤਰੂੰਤ ਕਾਰਵਾਈ ਕਰਦੇ ਹੋਏ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ‘ਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਨੇ ਦੋਸ਼ੀ ਨੂੰ ਗਿਰਫ਼ਤਾਰ ਕੀਤਾ।
ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਨੂੰ CCTV ਕੈਮਰੇ ਦੀ ਮੱਦਦ ਨਾਲ ਮਿਲੀ ਦੋਸ਼ੀ ਦੀ ਤਸਵੀਰ ਤੋਂ ਦੋਸ਼ੀ ਦੇ ਮੋਬਾਈਲ ਫੂਨ ਤੱਕ ਪੁਹੰਚਣ ਵਿੱਚ ਮੱਦਦ ਮਿਲੀ ਅਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਲੋਕੇਸ਼ਨ ਨੂੰ ਦੋਸ਼ੀ ਦੇ ਮੋਬਾਈਲ ਫੂਨ ਰਾਹੀਂ ਟਰੈਕ ਕਰ ਰਹੀ ਸੀ।
ਮੁੰਬਈ ਪੁਲਿਸ ਨੇ ਸ਼ੱਕੀ ਦੀ ਫੋਟੋ ਅਤੇ ਮੋਬਾਈਲ ਦੀ ਸਥਿਤੀ ਆਰ ਪੀ ਐਫ ਦੇ ਨਾਲ ਸਾਂਝੀ ਕੀਤੀ ਜਿਸ ਨਾਲ ਉਸਦੀ ਗ੍ਰਿਫਤਾਰੀ ਹੋ ਸਕੀ। ਟ੍ਰੇਨ ਦੇ ਦੁਰਗ ਪਹੁੰਚਣ ਤੇ ਸ਼ੱਕੀ ਸਾਹਮਣੇ ਵਾਲੇ ਜਨਰਲ ਡੱਬੇ ਵਿੱਚ ਸਫ਼ਰ ਕਰ ਰਹੀਆਂ ਸੀ।
54 ਸਾਲਾਂ ਸੈਫ ਅਲੀ ਖਾਨ, ਜੋ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰ ਹੈ, ਨੂੰ ਵੀਰਵਾਰ ਸਵੇਰੇ ਬਾਂਦਰਾ (ਮੁੰਬਈ) ਵਿੱਚ ਉਸਦੀ 12ਵੀਂ ਮੰਜ਼ਿਲ ਵਾਲੀ ਰਿਹਾਇਸ਼ ਤੇ ਇਸ ਦੋਸ਼ੀ ਨੇ ਲੁੱਟ ਦੀ ਨੀਯਤ ਨਾਲ ਘੁਸਪੈਠ ਕੀਤੀ ।
ਦੋਸ਼ੀ ਨੇ ਜਾਣਕਾਰੀ ਅਨੁਸਾਰ ਪਰਿਵਾਰ ਕੋਲੋਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਪਰ ਸੈਫ਼ ਅਲੀ ਖਾਨ ਦੇ ਨਾਲ ਸਾਹਮਣਾ ਹੋਣ ਤੇ ਉਸਨੇ ਨੇ ਵਾਰ-ਵਾਰ ਸੈਫ਼ ਦੀ ਪਿੱਠ ਉੱਤੇ ਚਾਕੂ ਨਾਲ਼ ਹਮਲਾ ਕੀਤਾ।
ਡਾਕਟਰਾਂ ਦੇ ਅਨੁਸਾਰ ਸੈਫ਼ ਅਲੀ ਖਾਨ ਆਪਣੀਆਂ ਸੱਟਾਂ ਤੋਂ ਤੇਜ਼ੀ ਨਾਲ ਠੀਕ ਹੋ ਰਿਹਾ ਹੈ।