Business

ਰਾਸ਼ਟਰਪਤੀ ਟਰੰਪ ਵੱਲੋਂ ਫੈਡਰਲ ਸਿੱਖਿਆ ਵਿਭਾਗ ਨੂੰ ਫੇਲ੍ਹ ਕਰਨ ਦੀ ਤਿਆਰੀ

Published

on

ਰਾਸ਼ਟਰਪਤੀ ਟਰੰਪ ਮਾਰ ਸਕਦੇ ਨੇ ਕੱਲ ਘੁੱਗੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫੈਡਰਲ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦੇ ਸੰਕੇਤ ਦਿੱਤੇ ਹਨ। ਤਾਜਾ ਖਬਰਾਂ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਕਿ ਹੋ ਸਕਦਾ ਕਿ ਕੱਲ ਰਾਸ਼ਟਰਪਤੀ ਟਰੰਪ ਵਾਈਟ ਹਾਊਸ ਦੇ ਵਿੱਚ ਇਕ ਕਾਰਜਕਾਰੀ ਆਰਡਰ ਨੂੰ ਸਾਈਨ ਕਰ ਦੇਣ ਜਿਸ ਦੇ ਨਾਲ ਇਹ ਵਿਭਾਗ ਲੱਗਭੱਗ ਖਤਮ ਹੋ ਜਾਵੇਗਾ।

ਰਾਸ਼ਟਰਪਤੀ ਟਰੰਪ ਵੱਲੋਂ ਚੋਣ ਮੁਹਿੰਮ ਦੌਰਾਨ ਦਾਅਵਾ ਕੀਤਾ ਸੀ ਕਿ ਵਿਭਾਗ “ਕੱਟੜਪੰਥੀਆਂ ਅਤੇ ਮਾਰਕਸਵਾਦੀਆਂ” ਸੋਚ ਵਾਲੇ ਲੋਕਾਂ ਦੇ ਨਾਲ ਭਰਿਆ ਹੋਇਆ ਹੈ। ਜਿਸ ਦਾ ਸਾਡੇ ਨੌਜਵਾਨ ਸਮਾਜ ਦੀ ਸੋਚ ਉੱਤੇ ਬੁਰਾ ਅਸਰ ਪੈਂਦਾ ਹੈ । ਟਰੰਪ ਤੇ ਸਮਰਥਕਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਵਿਭਾਗ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਸਾਡੇ ਬੱਚੇ ਲਗਾਤਾਰ ਪਿੱਛੇ ਪੈ ਰਹੇ ਹਨ।

ਰਾਸ਼ਟਰਪਤੀ ਟਰੰਪ ਦੀ ਇਹ ਸੋਚ ਹੈ ਕਿ ਜਲਦ ਤੋਂ ਜਲਦ ਇਹ ਵਿਭਾਗ ਖਤਮ ਕਰਕੇ ਇਹ ਵਿਭਾਗ ਦੀਆਂ ਸਾਰੀਆਂ ਤਾਕਤਾਂ ਉਹ ਸੂਬਿਆਂ ਨੂੰ ਦੇ ਦਿੱਤੀਆਂ ਜਾਣ ਤਾਂ ਜੋ ਸੂਬੇ ਆਪਣੀ ਮਰਜ਼ੀ ਦੇ ਨਾਲ ਨੀਤੀਆਂ ਨੂੰ ਲਾਗੂ ਕਰਨ ਅਤੇ ਉਹ ਖੁਦ ਹੀ ਆਪਣੇ ਆਪਣੇ ਤੌਰ ਆਪਣੀ ਕਾਰਜਗਾਰੀ ਦੇ ਜਵਾਬ ਦੇ ਹੋਣ ।ਰਾਸ਼ਟਰਪਤੀ ਟਰੰਪ ਦੀ ਮਦਦ ਕਰਨ ਵਾਲੇ ਲੋਕ ਲਗਾਤਾਰ ਇਹ ਕਹਿ ਰਹੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਫੈਡਰਲ ਗਵਰਮੈਂਟ ਵੱਲੋਂ ਵਰਤੀ ਢਿੱਲ ਮਠ ਦੇ ਸਦਕਾ ਲਗਾਤਾਰ ਗੈਰ ਕਾਨੂੰਨੀ ਤੌਰ ਤੇ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਇਸ ਮੁਲਕ ਦੇ ਵਿੱਚ ਦਾਖਲ ਹੋਏ ਅਤੇ ਵਿਭਾਗ ਨੇ ਉਹਨਾਂ ਬੱਚਿਆਂ ਨੂੰ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਐਡਜਸਟ ਕਰ ਲਗਾਤਾਰ ਕੁਆਲਿਟੀ ਐਜੂਕੇਸ਼ਨ ਦੇ ਨਾਲ ਸਮਝੌਤਾ ਕੀਤਾ ਅਤੇ ਇਸ ਕਾਰਨ ਲਗਾਤਾਰ ਉੱਚਤਾ ਵਿੱਚ ਗਿਰਾਵਟ ਆਈ।

Advertisement

NAEP (ਨੈਸ਼ਨਲ ਅਸੈਸਮੈਂਟ ਆਫ਼ ਐਜੂਕੇਸ਼ਨਲ ਪ੍ਰੋਗਰੈਸ) ਦੇ ਸਕੋਰ ਸਕੋਰ ਨੇ ਇੱਕ ਵੱਖਰੇ ਤਰੀਕੇ ਦੀ ਚਿੰਤਾ ਜਾਹਿਰ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਜਿਹੜੇ ਹਾਲਾਤ ਪੈਦਾ ਹੋ ਰਹੇ ਨੇ ਇਹ ਆਪਣੇ ਆਪ ਚ ਇੱਕ ਰਾਸ਼ਟਰੀ ਸੰਕਟ ਪੈਦਾ ਹੋ ਰਿਹਾ ਅਤੇ ਸਾਡੇ ਅਮਰੀਕੀ ਬੱਚੇ ਪਿੱਛੇ ਪੈ ਰਹੇ ਹਨ । ਪਿਛਲੇ ਦਿਨੀ ਖਾਸ ਤੌਰ ਤੇ ਮੀਡੀਆ ਨਾਲ ਗੱਲ ਕਰਦੇ ਹੋਏ ਵ੍ਹਾਈਟ ਹਾਊਸ ਦੇ ਪ੍ਰਿੰਸੀਪਲ ਡਿਪਟੀ ਪ੍ਰੈਸ ਸੈਕਟਰੀ ਹੈਰੀਸਨ ਫੀਲਡਸ ਦਾਅਵਾ ਕੀਤਾ ਸੀ ਕਿ “ਪਿਛਲੇ ਚਾਰ ਸਾਲਾਂ ਵਿੱਚ, ਡੈਮੋਕਰੇਟਸ ਨੇ ਲੱਖਾਂ ਗੈਰ-ਕਾਨੂੰਨੀ ਨਾਬਾਲਗਾਂ ਨੂੰ ਦੇਸ਼ ਵਿੱਚ ਆਉਣ ਦਿੱਤਾ ਹੈ, ਸਕੂਲ ਦੇ ਸਰੋਤਾਂ ਤੇ ਦਬਾਅ ਪਾਇਆ ਹੈ ਅਤੇ ਅਮਰੀਕੀ ਵਿਦਿਆਰਥੀਆਂ ਤੋਂ ਧਿਆਨ ਹਟਾਇਆ ਹੈ।”

ਇੱਥੇ ਇਹ ਦੱਸਣਾ ਜਰੂਰੀ ਹੈ ਕਿ ਰਾਸ਼ਟਰਪਤੀ ਟਰੰਪ ਆਪਣੇ ਆਪ ਦੇ ਵਿੱਚ ਇਸ ਵਿਭਾਗ ਨੂੰ ਪੂਰੇ ਤਰੀਕੇ ਨਾਲ ਖਤਮ ਨਹੀਂ ਕਰ ਸਕਦੇ ਅਤੇ ਇਸ ਵਿਭਾਗ ਨੂੰ ਪੂਰਨ ਤੌਰ ਤੇ ਖਤਮ ਕਰਨ ਲਈ ਉਹਨਾਂ ਨੂੰ ਖਾਸ ਤੌਰ ਤੇ ਕਾਂਗਰਸ ਵੱਲੋਂ ਮਨਜ਼ੂਰੀ ਲੈਣੀ ਹੋਵੇਗੀ ਲੇਕਿਨ ਅਗਰ ਇਸ ਦੇ ਵਿੱਚ ਮਨਜ਼ੂਰੀ ਦੇਣ ਤੋਂ ਆਣਾ ਕਾਨੀ ਕਰਦੀ ਹੈ ਤਾਂ ਰਾਸ਼ਟਰਪਤੀ ਟਰੰਪ ਆਪਣੇ ਵੱਲੋਂ ਖਾਸ ਤੌਰ ਤੇ ਇਸ ਕਾਰਜਕਾਰੀ ਆਰਡਰ ਦੇ ਨਾਲ ਇਹੋ ਜਿਹੇ ਹਾਲਾਤ ਕਰ ਦੇਣਗੇ ਕਿ ਕੋਈ ਵੀ ਫੈਡਰਲ ਇੰਪਲੋਈ ਜਿਹੜਾ ਇਸ ਵਿਭਾਗ ਦੇ ਵਿੱਚ ਕੰਮ ਨਹੀਂ ਕਰ ਸਕਦਾ ਅਤੇ ਇਹ ਵਿਭਾਗ ਜਿਹੜਾ ਆਪਣੇ ਆਪ ਦੇ ਵਿੱਚ ਹੀ ਖਤਮ ਹੋ ਜਾਵੇਗਾ।

Leave a Reply

Your email address will not be published. Required fields are marked *

Trending

Exit mobile version