North America

ਲਿਥੁਆਨੀਆ ਵਿੱਚ ਲਾਪਤਾ ਹੋਏ ਅਮਰੀਕੀ ਸੈਨਿਕਾਂ ਦੀ ਗੱਡੀ ਪਾਣੀ ਵਿੱਚ ਮਿਲੀ, ਖੋਜ ਜਾਰੀ

Published

on

ਮੰਗਲਵਾਰ ਸ਼ਾਮ ਤੋਂ ਯੁੱਧ ਅਭਿਆਸ ਦੋਰਾਨ ਲਿਥੁਆਨੀਆ ਵਿੱਚ ਲਾਪਤਾ ਹੋਏ ਚਾਰ ਅਮਰੀਕੀ ਸੈਨਿਕਾਂ ਦੀ ਫੌਜ਼ੀ ਗੱਡੀ ਯੁੱਧ ਅਭਿਆਸ ਨੇੜੇ ਦੇ ਇਲਾਕੇ ਵਿੱਚ ਪਾਣੀ ਵਿੱਚ ਡੁੱਬੀ ਹੋਈ ਮਿਲੀ ਹੈ। ਹਾਲਾਂਕਿ, ਸੈਨਿਕਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

ਇਹ ਅਮਰੀਕੀ ਸੈਨਿਕ ਬੇਲਾਰੂਸ ਦੀ ਸਰਹੱਦ ਤੋਂ ਸਿਰਫ਼ 10 ਕਿਲੋਮੀਟਰ ਦੂਰ ਪਾਬਰਾਡੇ ਵਿੱਚ ਜਨਰਲ ਸਿਲਵੇਸਟ੍ਰਾਸ ਜ਼ੁਕਾਉਸਕਾਸ ਸਿਖਲਾਈ ਮੈਦਾਨ ਵਿੱਚ ਹੋ ਰਹੇ ਇੱਕ ਫੌਜੀ ਅਭਿਆਸ ਦੌਰਾਨ ਅਚਨਚੇਤ ਲਾਪਤਾ ਹੋ ਗਏ ਸਨ। ਜਿਸ ਤੋਂ ਬਾਅਦ ਲਾਪਤਾ ਸੈਨਿਕਾਂ ਦੀ ਭਾਲ ਲਈ ਲਿਥੁਆਨੀਆਈ ਅਤੇ ਅਮਰੀਕੀ ਫੌਜ, ਹਵਾਈ ਸੈਨਾ ਅਤੇ ਸੂਬੇ ਸਰਹੱਦੀ ਗਾਰਡ ਹੈਲੀਕਾਪਟਰ ਦੇ ਮੱਦਦ ਨਾਲ਼ ਭਾਲ ਵਿੱਚ ਲੱਗੇ ਹੋਏ ਹਨ।

ਅਮਰੀਕੀ ਫੌਜ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ, “ਐਮ88 ਹਰਕੂਲਸ ਬਖ਼ਤਰਬੰਦ ਰਿਕਵਰੀ ਵਾਹਨ, ਜਿਸ ਨੂੰ ਚਾਰ ਲਾਪਤਾ ਅਮਰੀਕੀ ਸੈਨਿਕ ਇੱਕ ਸਿਖਲਾਈ ਅਭਿਆਸ ਦੌਰਾਨ ਚਲਾ ਰਹੇ ਸਨ, ਲਿਥੁਆਨੀਆ ਵਿੱਚ ਮਿਲਿਆ ਹੈ। ਇਹ ਵਾਹਨ ਇੱਕ ਸਿਖਲਾਈ ਖੇਤਰ ਵਿੱਚ ਪਾਣੀ ਦੇ ਵਿੱਚ ਡੁੱਬਿਆ ਹੋਇਆ ਪਾਇਆ ਗਿਆ। ਰਿਕਵਰੀ ਅਤੇ ਤਲਾਸ਼ੀ ਯਤਨ ਜਾਰੀ ਹਨ।”

ਇਸ ਤੋਂ ਪਹਿਲਾਂ, ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ “ਚਾਰ ਅਮਰੀਕੀ ਸੈਨਿਕ ਮਾਰੇ ਗਏ ਹਨ,” ਪਰ ਉਨ੍ਹਾਂ ਨੇ ਇਹ ਵੀ ਜੋੜਿਆ ਕਿ ਉਨ੍ਹਾਂ ਕੋਲ ਪੁਸ਼ਟੀਕਰਤ ਵੇਰਵੇ ਨਹੀਂ ਹਨ। ਬਾਅਦ ਵਿੱਚ, ਨਾਟੋ ਦੇ ਕਾਰਜਕਾਰੀ ਬੁਲਾਰੇ ਐਲੀਸਨ ਹਾਰਟ ਨੇ ਇਸ ਬਿਆਨ ਵਿੱਚ ਸੁਧਾਰ ਕਰਦੇ ਹੋਏ ਕਿਹਾ ਸਕੱਤਰ ਜਨਰਲ ਵੱਲੋਂ “ਸਿਰਫ਼ ਸਾਹਮਣੇ ਆ ਰਹੀਆਂ ਖ਼ਬਰਾਂ ਦਾ ਹਵਾਲਾ ਦਿੱਤਾ ਗਿਆ ਸੀ, ਨਾਂ ਕਿ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।”

Advertisement

ਲਿਥੁਆਨੀਅਨ ਫੌਜ ਨੇ ਵੀ ਐਲਾਨ ਕੀਤਾ ਕਿ “ਫਿਲਹਾਲ ਕੋਈ ਵੀ ਸਬੂਤ ਜਾਂ ਜਾਣਕਾਰੀ ਨਹੀਂ ਹੈ ਜੋ ਇਹ ਪੁਸ਼ਟੀ ਕਰੇ ਕਿ ਫੌਜੀਆਂ ਦੀ ਮੌਤ ਹੋਈ ਹੈ।”

ਲਿਥੁਆਨੀਆ ਦੇ ਰੱਖਿਆ ਮੰਤਰੀ, ਡੋਵਿਲੇ ਸ਼ਾਕਾਲੀਨੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ “ਸਾਡੇ ਬਚਾਅ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ। ਹਰ ਕੋਈ ਐਮਰਜੈਂਸੀ ਸਹਾਇਤਾ ਦੇਣ ਲਈ ਤਿਆਰ ਹੈ।”

ਅਮਰੀਕੀ ਫੌਜ ਨੇ ਇਹ ਵੀ ਦੱਸਿਆ ਕਿ ਜਦੋਂ ਸੈਨਿਕ ਲਾਪਤਾ ਹੋਏ, ਉਹ ਨਿਰਧਾਰਤ ਰਣਨੀਤਕ ਯੁੱਧ ਅਭਿਆਸ ਕਰ ਰਹੇ ਸਨ। ਇਸ ਸਮੇਂ, ਲਿਥੁਆਨੀਆ ਵਿੱਚ 1,000 ਤੋਂ ਵੱਧ ਅਮਰੀਕੀ ਸੈਨਿਕ ਰੋਟੇਸ਼ਨ ਅਧੀਨ ਤਾਇਨਾਤ ਹਨ।

Leave a Reply

Your email address will not be published. Required fields are marked *

Trending

Exit mobile version