Asia
ਭਾਰਤ ਸਤਿਥ ਅਮਰੀਕਨ ਅੰਬੈਸੀ ਵੱਲੋਂ ਬੌਟਸ ਤੇ ਵੱਡੀ ਕਾਰਵਾਈ

ਬੋਟਸ ਦੀ ਮੱਦਦ ਨਾਲ ਭਰੀਆਂ 2000 ਦੇ ਕਰੀਬ ਅਪੋਇੰਟਮੈਂਟ ਨੂੰ ਕੀਤਾ ਰੱਦ।
ਨਵੀਂ ਦਿੱਲੀ: ਅਮਰੀਕਾ ਦੀ ਭਾਰਤ ਸਤੀਥ ਦੂਤਾਵਾਸ ਵੱਲੋਂ ਆਮ ਲੋਕਾਂ ਨੂੰ ਵੀਜ਼ਾ ਇੰਟਰਵਿਊ ਸਮੇਂ ਅਪੋਇੰਟਮੈਂਟ ਲੈਣ ਸਮੇਂ ਆ ਰਹੀ ਵੱਡੀ ਮੁਸ਼ਕਿਲ ਹੱਲ ਕਰਦੇ ਹੋਏ ਆਟੋਮੈਟਿਕ “ਬੌਟਸ” ’ਤੇ ਸਖ਼ਤ ਕਾਰਵਾਈ ਕੀਤੀ ਹੈ ਇਹ ਬੌਟਸ ਬਹੁਤ ਸਾਰੀਆਂ ਅਪੋਇੰਟਮੈਂਟ ਸਲੋਟਸ (appointment slots) ਨੂੰ ਬਲਾਕ ਕਰ ਰਹੇ ਸਨ , ਜਿਸ ਕਰਕੇ ਬਹੁਤੇ ਆਵੇਦਕਾਂ ਨੂੰ ਸਮੇਂ ਸਿਰ ਆਪਣੀ ਨਿਯੁਕਤੀ ਲੈਣ ਲਈ ਏਜੰਟਾਂ ਨੂੰ ₹30,000-35,000 ਤਕ ਦੀ ਰਕਮ ਦੇਣੀ ਪੈਂਦੀ ਸੀ।
ਬੁੱਧਵਾਰ ਨੂੰ, ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ X ‘ਤੇ ਐਲਾਨ ਕੀਤਾ: ਕਿ “ਕੌਂਸਲਰ ਟੀਮ ਇੰਡੀਆ ਨੇ 2,000 ਦੇ ਕਰੀਬ ਵੀਜ਼ਾ ਅਪੋਇੰਟਮੈਂਟ ਰੱਦ ਕਰ ਦਿੱਤੀਆਂ ਹਨ, ਜੋ ਕਿ ਬੌਟਸ ਰਾਹੀਂ ਕੀਤੀਆਂ ਗਈਆਂ ਸਨ। ਅਸੀਂ ਉਨ੍ਹਾਂ ਏਜੰਟਾਂ ਅਤੇ ਫਿਕਸਰਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਜੋ ਸਾਡੇ ਅਪੋਇੰਟਮੈਂਟ ਨੀਤੀਆਂ ਦੀ ਉਲੰਘਣਾ ਕਰਦੇ ਹਨ। ਤੁਰੰਤ ਪ੍ਰਭਾਵ ਨਾਲ, ਅਸੀਂ ਇਹ ਨਿਯੁਕਤੀਆਂ ਰੱਦ ਕਰ ਰਹੇ ਹਾਂ ਅਤੇ ਸੰਬੰਧਿਤ ਖਾਤਿਆਂ ਦੀਆਂ ਨਿਯੁਕਤੀ ਸਬੰਧੀ ਵਿਸ਼ੇਸ਼ ਅਧਿਕਾਰ ਰੱਦ ਕਰ ਰਹੇ ਹਾਂ।”
ਦੂਤਾਵਾਸ ਨੇ ਅੱਗੇ ਕਿਹਾ ਕਿ “ਅਸੀਂ ਧੋਖਾਧੜੀ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖਾਂਗੇ। ਅਸੀਂ ਧੋਖਾਧੜੀ ਲਈ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ।”
ਅਮਰੀਕੀ ਵੀਜ਼ਾ ਖ਼ਾਸ ਕਰਕੇ ਵਪਾਰ (B1/B2) ਅਤੇ ਵਿਦਿਆਰਥੀ ਵੀਜ਼ਾ ਅਪੋਇੰਟਮੈਂਟ ਨੂੰ ਹਾਸਿਲ ਕਰਨ ਲਈ ਲੋਕ ਕਾਫੀ ਖੱਜਲ ਖੁਵਾਰ ਹੋ ਰਹੇ ਸਨ । ਪਰ ਏਜੰਟਾਂ ਨੂੰ ₹30,000-35,000 ਦੀ ਵਾਧੂ ਰਕਮ ਦੇਣ ਨਾਲ ਕੁਝ ਹਫ਼ਤਿਆਂ ਵਿੱਚ ਹੀ ਅਪੋਇੰਟਮੈਂਟ ਮਿਲ ਜਾਂਦੀ ਸੀ।
ਭਾਰਤ ਦੀ ਇਕ ਮਸ਼ਹੂਰ ਅਖਬਾਰ ਟਾਈਮਜ਼ ਆਫ਼ ਇੰਡੀਆਂ ਦੇ ਹਵਾਲੇ ਤੋਂ ਲੱਗੀ ਇਕ ਖ਼ਬਰ ਵਿੱਚ ਅਖ਼ਬਾਰ ਨੇ ਇਹ ਜ਼ਿਕਰ ਕੀਤਾ ਹੈ ਹੈ ਕਿ ਗੁਪਤ ਰਹਿਣ ਦੀ ਸ਼ਰਤ ਤੇ ਇੱਕ ਪਰਿਵਾਰ ਨੇ ਦੱਸਿਆ: “ਕਿ ਅਸੀਂ ਆਪਣੇ ਬੱਚੇ ਲਈ ਵੀਜ਼ਾ ਇੰਟਰਵਿਊ ਅਪੋਇੰਟਮੈਂਟ ਲੈਣ ਦੀ ਕੋਸ਼ਿਸ਼ ਕੀਤੀ, ਜੋ ਕਿ ਪਿਛਲੇ ਸਾਲ ਇੱਕ ਅਮਰੀਕੀ ਯੂਨੀਵਰਸਿਟੀ ਵਿੱਚ ਦਾਖ਼ਲ ਹੋਣਾ ਚਾਹੁੰਦਾ ਸੀ। ਪਰ ਸਮੇਂ ਉੱਤੇ ਕੋਈ ਅਪੋਇੰਟਮੈਂਟ ਉਪਲਬਧ ਨਹੀਂ ਸੀ। ਅਸੀਂ ਇੱਕ ਏਜੰਟ ਨੂੰ ₹30,000 ਦਿੱਤੇ ਅਤੇ ਸਮੇਂ ਉੱਤੇ ਅਪੋਇੰਟਮੈਂਟ ਲੈ ਲਈ।”
ਉਹੀ ਤਰੀਕਾ B1/B2 ਵੀਜ਼ਾ ਲਈ ਵੀ ਵਰਤਿਆ ਜਾਂਦਾ ਹੈ, ਜਿੱਥੇ ਆਮ ਤੋਰ ਤੇ ਅਪੋਇੰਟਮੈਂਟ ਲੈਣ ਲਈ ਛੇ ਮਹੀਨੇ ਜਾਂ ਵੱਧ ਲੱਗਦਾ ਹੈ , ਪਰ ₹30,000-35,000 ਦੇਣ ਨਾਲ ਇੱਕ ਮਹੀਨੇ ਅੰਦਰ ਅਪੋਇੰਟਮੈਂਟ ਲੈਣੀ ਸੰਭਵ ਹੋ ਜਾਂਦੀ ਹੈ।
ਸਰੋਤਾਂ ਦੇ ਮੁਤਾਬਕ, ਏਜੰਟ ਬੌਟਸ ਦੀ ਵਰਤੋਂ ਕਰਕੇ ਅਪੋਇੰਟਮੈਂਟ ਸਮੇਂ ਬਲਾਕ ਕਰਦੇ ਹਨ, ਜਿਸ ਕਾਰਨ ਆਮ ਆਵੇਦਕਾਂ ਲਈ ਕੋਈ ਵੀ ਨਜ਼ਦੀਕੀ ਅਪੋਇੰਟਮੈਂਟ ਉਪਲਬਧ ਨਹੀਂ ਰਹਿੰਦੀ। 2023 ਵਿੱਚ, ਜਦੋਂ B1/B2 ਵੀਜ਼ਾ ਅਪੋਇੰਟਮੈਂਟ ਦੀ ਉਡੀਕ 999 ਦਿਨ ਤੱਕ ਪਹੁੰਚ ਗਈ ਸੀ, ਤਦ ਅਮਰੀਕਾ ਨੇ ਭਾਰਤੀ ਆਵੇਦਕਾਂ ਲਈ ਫ੍ਰੈਂਕਫ਼ਰਟ, ਬੈਂਕਾਕ ਅਤੇ ਹੋਰ ਥਾਵਾਂ ਉੱਤੇ ਅਪੋਇੰਟਮੈਂਟ ਉਪਲਬਧ ਕਰਵਾਈ ਸੀ।
ਭਾਰਤ ਨੇ ਵੀ 2-3 ਸਾਲ ਪਹਿਲਾਂ ਅਮਰੀਕਾ ਦੇ ਨਾਲ ਵੀਜ਼ਾ ਉਡੀਕ ਸਮੇਂ ਦੀ ਸਮੱਸਿਆ ਉਤ੍ਹੇ ਗੰਭੀਰ ਚਰਚਾ ਕੀਤੀ ਸੀ। ਇਸਦੇ ਬਾਅਦ, ਅਮਰੀਕਾ ਨੇ ਉਡੀਕ ਸਮੇਂ ਨੂੰ ਘਟਾਉਣ ਲਈ ਕਈ ਉਪਾਵ ਕੀਤੇ। ਹੁਣ, ਜਦ ਅਮਰੀਕਾ ਬੌਟਸ ‘ਤੇ ਹੋਰ ਸਖ਼ਤੀ ਕਰ ਰਿਹਾ ਹੈ, ਤਾਂ ਇਸ ਸਮੱਸਿਆ ਵਿੱਚ ਹੋਰ ਸੁਧਾਰਆਉਣ ਦੀ ਉਮੀਦ ਹੈ।