Asia

ਦੱਖਣੀ ਏਸ਼ੀਆ ‘ਚ ਭਿਆਨਕ ਭੂਚਾਲ, 150 ਤੋਂ ਵੱਧ ਦੀ ਮੌਤ

Published

on

ਬੈਂਕਾਕ – ਸ਼ੁੱਕਰਵਾਰ ਨੂੰ ਦੱਖਣੀ ਏਸ਼ੀਆ ਵਿੱਚ ਦੋ ਤਾਕਤਵਰ ਭੂਚਾਲ ਆਏ, ਜਿਸ ਕਾਰਨ ਭਿਆਨਕ ਤਬਾਹੀ ਹੋਈ ਅਤੇ ਬਹੁਤ ਜ਼ਿਆਦਾ ਜਾਨਮਾਲ ਦਾ ਨੁਕਸਾਨ ਹੋਇਆ। ਮਿਆਂਮਾਰ ਵਿੱਚ, ਦੇਸ਼ ਦੇ ਸੈਨਾ ਸ਼ਾਸਕਾਂ ਮੁਤਾਬਕ, ਘੱਟੋ-ਘੱਟ 144 ਲੋਕਾਂ ਦੀ ਮੌਤ ਹੋ ਗਈ, ਜਦਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਉੱਚੀ ਇਮਾਰਤ ਡਿੱਗਣ ਕਾਰਨ 10 ਤੋਂ ਵੱਧ ਲੋਕ ਜਾਨ ਗੁਆਂ ਚੁੱਕੇ ਹਨ ਅਤੇ ਡਰ ਹੈ ਕਿ ਕਈ ਹੋਰ ਲੋਕ ਅੱਜੇ ਵੀ ਮਲਬੇ ਹੇਠ ਅਟਕੇ ਹੋਏ ਹਨ।

ਉਲਝਣ ਭਰੀ ਸਥਿਤੀ ਨੂੰ ਦੇਖਦੇ ਹੋਏ, ਬੈਂਕਾਕ ਅਤੇ ਮਿਆਂਮਾਰ ਦੇ ਛੇ ਖੇਤਰਾਂ, ਜਿਸ ਵਿੱਚ ਰਾਜਧਾਨੀ ਨੇਪੀਡੌ ਵੀ ਸ਼ਾਮਲ ਹੈ, ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਮਿਆਂਮਾਰ ਦੇ ਸੈਨਾ ਸ਼ਾਸਕ, ਸੀਨੀਅਰ ਜਨਰਲ ਮਿੰਆਂਗ ਹਲਾਇੰਗ ਨੇ ਆਪਣੇ ਟੈਲੀਵਿਜ਼ਨ ਉੱਤੇ ਭਾਸ਼ਣ ਦੇਂਦਿਆਂ ਇਸ ਦੀ ਪੁਸ਼ਟੀ ਕੀਤੀ ਕਿ 144 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 730 ਜ਼ਖਮੀ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਮਦਦ ਦੀ ਅਪੀਲ ਕਰਦੇ ਹੋਏ ਇਹ ਖ਼ਦਸ਼ਾ ਵੀ ਜਾਹਿਰ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।

ਉੱਧਰ ਨੇਪੀਡੌ ਵਿੱਚ ਭੂਚਾਲ ਕਾਰਨ ਗੰਭੀਰ ਤਬਾਹੀ ਹੋਈ ਅਤੇ ਸਥਾਈ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਆਏ ਜ਼ਖਮੀ ਲੋਕਾਂ ਦੀ ਸੰਭਾਲ ਕਰਨਾ ਮਜੂਦਾ ਡਾਕਟਰਾਂ ਦੀ ਟੀਮ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਪੂਰੇ ਇਲਾਕੇ ਵਿੱਚ ਬਚਾਅ ਕਾਰਜ ਜਾਰੀ ਹਨ ਅਤੇ ਲਾਪਤਾ ਲੋਕਾਂ ਦੀ ਖੋਜ ਅਤੇ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ।

ਅਮਰੀਕੀ ਭੂਵਿਗਿਆਨਿਕ ਸਰਵੇਖਣ ਅਤੇ ਜਰਮਨੀ ਦੇ GFZ ਭੂਵਿਗਿਆਨ ਕੇਂਦਰ ਮੁਤਾਬਕ, ਸਬ ਤੋਂ ਪਹਿਲਾਂ 7.7 ਤੀਬਰਤਾ ਦਾ ਭੂਚਾਲ ਆਇਆ ਜਿਸਦਾ ਕੇਂਦਰ ਮਿਆਂਮਾਰ ਦੇ ਮੰਡਲੇ ਸ਼ਹਿਰ ਦੇ ਨੇੜੇ ਸੀ। ਉਸ ਤੋਂ ਤਕਰੀਬਨ 12 ਮਿੰਟ ਬਾਅਦ ਇੱਕ ਹੋਰ 6.4 ਤੀਬਰਤਾ ਦਾ ਆਫ਼ਟਰਸ਼ਾਕ (ਪੱਛਾਤੀ ਝਟਕਾ) ਵੀ ਮਹਿਸੂਸ ਕੀਤਾ ਗਿਆ, ਜਿਸ ਨੇ ਇਲਾਕੇ ਵਿੱਚ ਹਾਲਤ ਹੋਰ ਵੀ ਭਿਆਨਕ ਬਣਾ ਦਿੱਤੇ।

Advertisement

Leave a Reply

Your email address will not be published. Required fields are marked *

Trending

Exit mobile version