Asia

ਸ੍ਰੀ ਗੰਗਾਨਗਰ ਦੀ ਮਨਿਕਾ ਵਿਸ਼ਵਕਰਮਾ ਬਣੀ ਮਿਸ ਯੂਨੀਵਰਸ ਇੰਡੀਆ 2025

Published

on

ਸ੍ਰੀਗੰਗਾਨਗਰ ਦੀ ਮੋਨਿਕਾ ਵਿਸ਼ਵਕਰਮਾ ਨੇ ਮਿਸ ਯੂਨੀਵਰਸ ਇੰਡੀਆ 2025 ਦਾ ਤਾਜ ਆਪਣੇ ਨਾਮ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਮੋਨਿਕਾ ਦੇ ਮਾਪੇ ਕਮਲ ਕਾਂਤ ਸੁਥਾਰ ਅਤੇ ਸ਼ਕੁੰਤਲਾ ਸੁਥਾਰ ਅਬੋਹਰ ਦੀ ਚੈਤਾਲੀ ਕਾਲੋਨੀ ਵਿੱਚ ਰਹਿੰਦੇ ਹਨ। ਇਹ ਉਪਲਬਧੀ ਸਾਰੇ ਸ੍ਰੀਗੰਗਾਨਗਰ ਵਾਸੀਆਂ ਲਈ ਮਾਣ ਦਾ ਮੌਕਾ ਹੈ।

ਜੈਪੁਰ ਵਿੱਚ ਸੋਮਵਾਰ ਨੂੰ ਹੋਏ ਗ੍ਰੈਂਡ ਫਿਨਾਲੇ ਦੌਰਾਨ ਮਨਿਕਾ ਨੂੰ ਪਿਛਲੀ ਜੇਤੂ ਰੀਆ ਸਿੰਘਾ ਨੇ ਤਾਜ ਪਹਿਨਾਇਆ। ਮੋਨਿਕਾ ਪਹਿਲਾਂ ਮਿਸ ਯੂਨੀਵਰਸ ਰਾਜਸਥਾਨ 2024 ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਹੁਣ ਉਹ 21 ਨਵੰਬਰ ਨੂੰ ਥਾਈਲੈਂਡ ਵਿੱਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।

ਆਪਣੀ ਜਿੱਤ ਤੋਂ ਬਾਅਦ ਮੋਨਿਕਾ ਨੇ ਕਿਹਾ ਕਿ ਉਸ ਦਾ ਸਫ਼ਰ ਸ੍ਰੀਗੰਗਾਨਗਰ ਤੋਂ ਸ਼ੁਰੂ ਹੋਇਆ ਅਤੇ ਦਿੱਲੀ ਵਿੱਚ ਤਿਆਰੀ ਕੀਤੀ। ਅੱਗੇ ਗੱਲਬਾਤ ਦੌਰਾਨ ਮੋਨਿਕਾ ਨੇ ਕਿਹਾ ਕਿ“ਆਤਮਵਿਸ਼ਵਾਸ ਅਤੇ ਹਿੰਮਤ ਨਾਲ ਹੀ ਕੋਈ ਅੱਗੇ ਵਧਦਾ ਹੈ। ਜਿਹੜੇ ਲੋਕ ਮੇਰੇ ਨਾਲ ਖੜ੍ਹੇ ਰਹੇ, ਉਨ੍ਹਾਂ ਦਾ ਮੈਂ ਧੰਨਵਾਦ ਕਰਦੀ ਹਾਂ। ਇਹ ਮੁਕਾਬਲਾ ਸਿਰਫ਼ ਖੂਬਸੂਰਤੀ ਨਹੀਂ, ਸਗੋਂ ਵਿਅਕਤੀ ਦੇ ਕਿਰਦਾਰ ਨੂੰ ਨਿਰਮਾਣ ਕਰਨ ਵਾਲਾ ਮੰਚ ਹੈ,”

ਇਸ ਵਾਰ ਮਿਸ ਯੂਨੀਵਰਸ ਇੰਡੀਆ 2025 ਲਈ ਦੇਸ਼ ਭਰ ਤੋਂ 48 ਪ੍ਰਤੀਯੋਗੀਆਂ ਨੇ ਭਾਗ ਲਿਆ। ਜਿਊਰੀ ਵਿੱਚ ਅਦਾਕਾਰਾ ਉਰਵਸ਼ੀ ਰੌਤੇਲਾ ਸਮੇਤ ਕਈ ਹੋਰ ਸ਼ਾਮਲ ਸਨ, ਜਿਨ੍ਹਾਂ ਨੇ ਮੋਨਿਕਾ ਦੇ ਆਤਮਵਿਸ਼ਵਾਸ ਅਤੇ ਪ੍ਰਮਾਣਿਕਤਾ ਦੀ ਖਾਸ ਤੌਰ ‘ਤੇ ਪ੍ਰਸ਼ੰਸਾ ਕੀਤੀ। ਮੋਨਿਕਾ ਦੀ ਜਿੱਤ ਦੀ ਖ਼ਬਰ ਨਾਲ ਸ੍ਰੀਗੰਗਾਨਗਰ ਅਤੇ ਆਲੇ-ਦੁਆਲੇ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਅਤੇ ਦੋਸਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਮਿਲ ਰਹੀਆਂ ਹਨ।

Advertisement

Leave a Reply

Your email address will not be published. Required fields are marked *

Trending

Exit mobile version