News
ਵਰਮਾਂਟ ਨਿਵਾਸੀ ਦੀ ਤਲਾਸ਼, ਪੁਲਿਸ ’ਤੇ ਹਮਲੇ ਤੋਂ ਬਾਅਦ ਕੰਨੈਕਟੀਕਟ ਵੱਲ ਭੱਜਿਆ
ਸ਼ੈਲਟਨ (ਕੰਨੈਕਟੀਕਟ) – ਮੈਸਾਚੂਸੇਟਸ ਪੁਲਿਸ ਵੱਲੋਂ ਘਰੇਲੂ ਹਿੰਸਾ ਦੇ ਦੋਸ਼ੀ ਵਰਮਾਂਟ ਨਿਵਾਸੀ ਦੀ ਭਾਲ ਲਈ ਕੋਸ਼ਿਸ਼ ਜਾਰੀ ਹੈ ਜਿਸ ਵੱਲੋਂ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਤੇਜ਼ ਰਫ਼ਤਾਰ ਕਾਰ ਚੇਜ਼ ਦੌਰਾਨ ਸਟੇਟ ਟਰੂਪਰ ਨੂੰ ਆਪਣੀ ਕਾਰ ਨਾਲ ਘਸੀਟਣ ਅਤੇ ਫਿਰ ਕੰਨੈਕਟੀਕਟ ਵੱਲ ਫਰਾਰ ਹੋਣ ਦੇ ਦੋਸ਼ ਲੱਗੇ ਹਨ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਦੀ ਵੱਡੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਦੋਸ਼ੀ ਵਰਮਾਂਟ ਨਿਵਾਸੀ 23 ਸਾਲਾ ਮੇਸਨ ਪੇਨ
ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 23 ਸਾਲਾ ਮੇਸਨ ਪੇਨ ਇੱਕ ਹਥਿਆਰਬੰਦ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਸ਼ਾਮਲ ਸੀ। ਬਾਅਦ ਵਿੱਚ ਰਾਤ ਕਰੀਬ 10 ਵਜੇ ਉਸਨੂੰ ਹੋਲੀਓਕ (ਮੈਸਾਚੂਸੇਟਸ) ਵਿੱਚ ਸਟੇਟ ਪੁਲਿਸ ਟਰੂਪਰ ਵੱਲੋਂ ਰੋਕਿਆ ਗਿਆ। ਸਟੇਟ ਟਰੂਪਰ ਜੱਦ ਉਸਦੇ ਕੋਲ ਪੋਹੰਚਿਆ ਤਾ ਉਸਨੇ ਉਸਨੂੰ ਆਪਣੀ ਗੱਡੀ ਦੇ ਨਾਲ ਘਸੀਟਣ ਦੀ ਕੋਸ਼ਿਸ਼ ਕੀਤੀ , ਅਤੇ ਬਾਅਦ ਵਿਚ ਮੌਕੇ ਤੋਂ ਆਪਣੀ ਕਾਰ ਵਿੱਚ ਫ਼ਰਾਰ ਹੋ ਗਿਆ।
ਦੋਸ਼ੀ ਵੀਦਰਸਫ਼ੀਲਡ (ਵਰਮਾਂਟ) ਦਾ ਰਹਿਣ ਵਾਲਾ ਹੈ, ਆਖ਼ਰੀ ਵਾਰ ਇੱਕ ਪੁਰਾਣੇ ਮਾਡਲ ਦੀ ਕਾਲੀ ਆਡੀ ਕਾਰ ਚਲਾਉਂਦਾ ਦੇਖਿਆ ਗਿਆ। ਪੁਲਿਸ ਮੁਤਾਬਕ ਕਾਰ ’ਤੇ ਸੰਭਾਵਤ ਤੌਰ ’ਤੇ ਵਰਮਾਂਟ ਦੀ ਟੈਮਪਰੇਰੀ ਨੰਬਰ ਪਲੇਟ ਹੋ ਸਕਦੀ ਹੈ।
ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੇਨ ਹਥਿਆਰਬੰਦ ਅਤੇ ਖ਼ਤਰਨਾਕ ਹੈ ਅਤੇ ਉਸ ਨੇ ਹੋਰ ਪੁਲਿਸ ਅਧਿਕਾਰੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਵੀ ਵਿਅਕਤੀ ਪੇਨ ਜਾਂ ਉਸ ਦੀ ਕਾਰ ਦੇਖੇ, ਤਾਂ ਉਹ ਉਸ ਦੇ ਨੇੜੇ ਨਾ ਜਾਣ, ਸਗੋਂ ਤੁਰੰਤ 911 ’ਤੇ ਕਾਲ ਕਰਕੇ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰੇ।