Asia

ਮਨਕੀਰਤ ਔਲਖ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

Published

on

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਇਟਲੀ ਦੇ ਇਕ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਔਲਖ ਨੂੰ ਇਹ ਧਮਕੀ ਭਰੇ ਸੁਨੇਹੇ ਵ੍ਹੱਟਸਐਪ ਰਾਹੀਂ ਭੇਜੇ ਗਏ ਹਨ। ਧਮਕੀ ਸਿਰਫ਼ ਗਾਇਕ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਦਿੱਤੀ ਗਈ ਹੈ।

ਗਾਇਕ ਦੀ ਪਾਸੋਂ ਇਸ ਸਬੰਧੀ ਪੁਲਿਸ ਨੂੰ ਆਧਿਕਾਰਕ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮਨਕੀਰਤ ਔਲਖ ਧਮਕੀ ਪੰਜਾਬੀ ਭਾਸ਼ਾ ਵਿੱਚ ਹੈ। ਵ੍ਹੱਟਸਐਪ ਰਾਹੀਂ ਭੇਜੇ ਸੁਨੇਹੇ ਵਿੱਚ ਲਿਖਿਆ ਸੀ:

“ਤਿਆਰੀ ਕਰ ਲਾ ਮੇਰੇ ਪੁੱਤ ਤੇਰਾ ਟਾਈਮ ਆ ਗਿਆ।
ਚਾਹੇ ਤੇਰੀ ਜਨਾਨੀ ਹੋਵੇ ਜਾਂ ਤੇਰਾ ਬੱਚਾ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਪੁੱਤ ਤੇਰਾ ਨੰਬਰ ਲਾਉਣਾ ਹੁੰਦਾ।
ਇਹ ਨਾ ਸੋਚੀਂ ਕਿ ਧਮਕੀ ਦਾ ਕੋਈ ਮਜ਼ਾਕ ਹੈ। ਨੰਬਰ ਲਾਣਾ ਪੁੱਤ ਕਿੰਦਾ ਲੱਗਦਾ
ਹੁਣ ਵੇਖੀਂ ਤੇਰੇ ਨਾਲ ਕੀ-ਕੀ ਹੋਣਾ…”

ਦੂਜੇ ਪਾਸੇ ਇਸ ਮਾਮਲੇ ਬਾਰੇ ਪੁਲਿਸ ਨੇ ਹੁਣ ਤੱਕ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ। ਪੁਲਿਸ ਅਧਿਕਾਰੀਆਂ ਨੇ ਸਿਰਫ਼ ਇਹ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

Advertisement

Leave a Reply

Your email address will not be published. Required fields are marked *

Trending

Exit mobile version