Asia
ਹੜ੍ਹ ਨੇ ਉਘਾੜੀ ਪੰਜਾਬ ਸਰਕਾਰ ਦੀਆਂ ਨਾਕਾਮ ਨੀਤੀਆਂ, ਸੈਂਕੜੇ ਪਿੰਡ ਪਾਣੀ ਹੇਠ
ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਪਹਾੜੀ ਇਲਾਕਿਆਂ ਤੋਂ ਆ ਰਹੇ ਪਾਣੀ ਨੇ ਹੜ੍ਹ ਦੀ ਭਿਆਨਕ ਸਥਿਤੀ ਪੈਦਾ ਕਰ ਦਿੱਤੀ ਹੈ। ਪਰ ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਕੁਦਰਤੀ ਆਫ਼ਤ ਨਹੀਂ, ਸਗੋਂ ਸਰਕਾਰ ਦੀਆਂ ਫੇਲ ਨੀਤੀਆਂ ਅਤੇ ਤਿਆਰੀ ਦੀ ਕਮੀ ਵੀ ਹੈ ਜਿਸ ਕਰਕੇ ਹਾਲਾਤ ਬੇਕਾਬੂ ਹੋਏ।
ਪਿਛਲੇ 48 ਘੰਟਿਆਂ ਤੋਂ ਹੋ ਰਹੇ ਮੀਂਹ ਨਾਲ ਜਿੱਥੇ ਪੌਂਗ, ਭਾਖੜਾ ਤੇ ਰਣਜੀਤ ਸਾਗਰ ਡੈਮ ਤੋਂ ਲਗਾਤਾਰ ਪਾਣੀ ਛੱਡਣਾ ਪਿਆ, ਉੱਥੇ ਹੀ ਸਰਕਾਰ ਨੇ ਸਮੇਂ ਸਿਰ ਫਲੱਡ ਮੈਨੇਜਮੈਂਟ ਪਲਾਨ ਤਿਆਰ ਨਹੀਂ ਕੀਤਾ। ਨਤੀਜਾ ਇਹ ਹੈ ਕਿ ਗੁਰਦਾਸਪੁਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ ਤੇ ਜਲੰਧਰ ਦੇ ਸੈਂਕੜੇ ਪਿੰਡ ਪਾਣੀ ਹੇਠ ਆ ਗਏ ਹਨ। ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ।
ਪ੍ਰਭਾਵਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਹਮੇਸ਼ਾਂ ਹੜ੍ਹ ਦੇ ਬਾਅਦ ਰਾਹਤ ਐਲਾਨ ਕਰਦੀ ਹੈ ਪਰ ਪਹਿਲਾਂ ਤੋਂ ਬੰਦੋਬਸਤ ਕਰਨ ਵਿੱਚ ਫੇਲ ਰਹਿੰਦੀ ਹੈ। ਰਾਵੀ ਤੇ ਬਿਆਸ ਦੇ ਕੰਢੇ ਪਏ ਪਿੰਡਾਂ ਲਈ ਨਾ ਤਾਂ ਕਦੇ ਮਜ਼ਬੂਤ ਬੰਦ ਬਣਾਏ ਗਏ, ਨਾ ਹੀ ਡ੍ਰੇਨ ਸਿਸਟਮ ਦੀ ਸਫਾਈ ਹੋਈ।
ਪੰਜਾਬ ਸਰਕਾਰ ਹਰ ਸਾਲ ਦਾਅਵਾ ਕਰਦੀ ਹੈ ਕਿ ਹੜ੍ਹਾਂ ਨਾਲ ਨਜਿੱਠਣ ਲਈ ਤਿਆਰ ਹੈ, ਪਰ ਹਕੀਕਤ ਵਿੱਚ ਉਸ ਦੀ ਤਿਆਰੀ ਕਾਗ਼ਜ਼ਾਂ ਤੱਕ ਸੀਮਿਤ ਰਹਿੰਦੀ ਹੈ। ਡੈਮਾਂ ਤੋਂ ਪਾਣੀ ਛੱਡਣ ਲਈ ਕੋਈ ਲੰਬੀ ਯੋਜਨਾ ਨਹੀਂ, ਨਦੀਆਂ-ਨਾਲਿਆਂ ਦੀ ਸਫ਼ਾਈ ਨਹੀਂ, ਕੰਢਿਆਂ ਦੀ ਮਜ਼ਬੂਤੀ ਨਹੀਂ। ਜਿੱਥੇ ਪ੍ਰਬੰਧਕੀ ਨਜ਼ਰਦਾਰੀ ਹੋਣੀ ਸੀ, ਉੱਥੇ ਸਿਰਫ਼ ਦਿਖਾਵੇ ਦੇ ਦੌਰੇ ਹੋ ਰਹੇ ਹਨ।
ਪੰਜਾਬ ਸਰਕਾਰ ਹਰ ਸਾਲ ਦਾਅਵਾ ਕਰਦੀ ਹੈ ਕਿ ਹੜ੍ਹਾਂ ਨਾਲ ਨਜਿੱਠਣ ਲਈ ਤਿਆਰ ਹੈ, ਪਰ ਹਕੀਕਤ ਵਿੱਚ ਉਸ ਦੀ ਤਿਆਰੀ ਕਾਗ਼ਜ਼ਾਂ ਤੱਕ ਸੀਮਿਤ ਰਹਿੰਦੀ ਹੈ। ਡੈਮਾਂ ਤੋਂ ਪਾਣੀ ਛੱਡਣ ਲਈ ਕੋਈ ਲੰਬੀ ਯੋਜਨਾ ਨਹੀਂ, ਨਦੀਆਂ-ਨਾਲਿਆਂ ਦੀ ਸਫ਼ਾਈ ਨਹੀਂ, ਕੰਢਿਆਂ ਦੀ ਮਜ਼ਬੂਤੀ ਨਹੀਂ। ਜਿੱਥੇ ਪ੍ਰਬੰਧਕੀ ਨਜ਼ਰਦਾਰੀ ਹੋਣੀ ਸੀ, ਉੱਥੇ ਸਿਰਫ਼ ਦਿਖਾਵੇ ਦੇ ਦੌਰੇ ਹੋ ਰਹੇ ਹਨ।
ਸਰਕਾਰ ਰਾਹਤ ਕੈਂਪਾਂ ਦਾ ਐਲਾਨ ਤਾਂ ਕਰਦੀ ਹੈ, ਪਰ ਲੋਕਾਂ ਨੂੰ ਮਿਲਦਾ ਕੀ ਹੈ? ਨਾ ਸਾਫ਼ ਪਾਣੀ, ਨਾ ਦਵਾਈਆਂ, ਨਾ ਹੀ ਜ਼ਰੂਰੀ ਸਹੂਲਤਾਂ। ਇਹ ਸਰਕਾਰ ਦੀ ਸੱਭ ਤੋਂ ਵੱਡੀ ਅਸਫਲਤਾ ਹੈ ਕਿ ਜਨਤਾ ਨੂੰ ਉਸ ਵਕ਼ਤ ਵੀ ਛੱਡ ਦਿੱਤਾ ਜਾਂਦਾ ਹੈ ਜਦ ਉਹ ਸਭ ਤੋਂ ਵੱਧ ਮਦਦ ਦੀ ਉਮੀਦ ਕਰ ਰਹੇ ਹੁੰਦੇ ਹਨ।
ਸਵਾਲ ਸਾਫ਼ ਹੈ
ਜਦੋਂ ਹੜ੍ਹ ਹਰ ਸਾਲ ਪੰਜਾਬ ਨੂੰ ਤਬਾਹ ਕਰਦੇ ਹਨ, ਤਾਂ ਕੀ ਕਾਰਨ ਹੈ ਕਿ ਅਜੇ ਤੱਕ ਇੱਕ ਪੱਕੀ ਫ਼ਲੱਡ ਮੈਨੇਜਮੈਂਟ ਪਾਲਸੀ ਨਹੀਂ ਬਣੀ? ਕੀ ਸਾਡੀ ਰਾਜਨੀਤੀ ਸਿਰਫ਼ ਚੋਣ ਐਲਾਨਾਂ ਤੱਕ ਸੀਮਿਤ ਹੈ? ਕੀ ਸਰਕਾਰ ਨੂੰ ਲੋਕਾਂ ਦੀ ਜ਼ਿੰਦਗੀ ਤੇ ਕਿਸਾਨਾਂ ਦੀ ਫਸਲ ਦੀ ਕੋਈ ਪਰਵਾਹ ਨਹੀਂ?