Asia
ਕਰਤਾਰਪੁਰ ਸਾਹਿਬ ਪਾਣੀ ਹੇਠ
ਪੰਜਾਬ-ਪਾਕਿਸਤਾਨ ਵਿਚ ਭਾਰੀ ਮੀਂਹ ਤੇ ਰਾਵੀ ਦਰਿਆ ਦਾ ਵਧਿਆ ਪਾਣੀ
ਨਾਰੋਵਾਲ: ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸੇ ਦੌਰਾਨ, ਪਾਕਿਸਤਾਨ ਦੇ ਨਾਰੋਵਾਲ ਵਿਖੇ ਰਾਵੀ ਦਰਿਆ ਦੇ ਕੰਢੇ ਇਸੇ ਦਰਮਿਆਨ, ਪਾਕਿਸਤਾਨ ਦੇ ਨਾਰੋਵਾਲ ਵਿਖੇ ਰਾਵੀ ਦਰਿਆ ਦੇ ਕੰਢੇ ਸਥਿਤ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੀ ਪਾਣੀ ਹੇਠ ਆ ਗਿਆ ਹੈ।
ਲੰਗਰ ਘਰ, ਪਰਿਕਰਮਾ ਤੇ ਸਰੋਵਰ ਪਾਣੀ ਹੇਠ
ਸਥਾਨਕ ਸੂਤਰਾਂ ਅਨੁਸਾਰ, ਭਾਰਤ ਵੱਲੋਂ ਰਾਵੀ ਦਰਿਆ ਵਿੱਚ ਛੱਡੇ ਗਏ ਵੱਧ ਪਾਣੀ ਕਾਰਨ ਗੁਰਦੁਆਰਾ ਸਾਹਿਬ ਦੇ ਨਵੇਂ ਕੰਪਲੈਕਸ ਵਿੱਚ ਲੰਗਰ ਘਰ, ਪਰਿਕਰਮਾ, ਸਰੋਵਰ ਅਤੇ ਸਰਾਵਾਂ ਤੱਕ ਪੰਜ ਤੋਂ ਸੱਤ ਫੁੱਟ ਪਾਣੀ ਘੁੱਸ ਗਿਆ ਹੈ। ਇਸ ਕਾਰਨ ਸੇਵਾਦਾਰਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਯਾਤਰੀਆਂ ਦੀ ਆਵਾਜਾਈ ਵੀ ਰੁਕ ਗਈ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਰੱਖਿਅਤ
ਖੁਸ਼ਕਿਸਮਤੀ ਨਾਲ, ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਤੇ ਹੋਰ ਧਾਰਮਿਕ ਗ੍ਰੰਥ ਪਹਿਲਾਂ ਹੀ ਦੂਸਰੀ ਮੰਜ਼ਿਲ ’ਤੇ ਸਥਾਪਿਤ ਹਨ। ਇਸ ਕਰਕੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸੇਵਾਦਾਰਾਂ ਨੇ ਕਿਹਾ: “ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਗੁਟਕਾ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਾਡੀ ਟੀਮ 24 ਘੰਟੇ ਨਿਗਰਾਨੀ ਕਰ ਰਹੀ ਹੈ।”