Asia
ਮੌਨਸੂਨੀ ਬਾਰਿਸ਼ ਨੇ ਮਚਾਈ ਤਬਾਹੀ, ਫੌਜ ਨੇ ਨਵਾਂ ATOR N1200 ਵਾਹਨ ਉਤਾਰਿਆ
ਅੰਮ੍ਰਿਤਸਰ/ਪੰਜਾਬ, 27 ਅਗਸਤ – ਦੇਸ਼ ਦੇ ਕਈ ਰਾਜ ਮੌਨਸੂਨ ਦੀ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਚਪੇਟ ਵਿੱਚ ਹਨ। ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਅਸਾਮ ਵਿੱਚ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਫੌਜ ਨੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ।
ਅੰਮ੍ਰਿਤਸਰ ਦੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਆਪਣਾ ਨਵਾਂ ATOR N1200 ਸਪੈਸ਼ਲਿਸਟ ਮੋਬਿਲਿਟੀ ਵਹੀਕਲ (SMV) ਵਰਤਣਾ ਸ਼ੁਰੂ ਕੀਤਾ ਹੈ। ਜਿਹੜਾ ਕਿ ਇਸ ਵੇਲੇ ਸੁਰਖੀਆਂ ਬਣਾਇਆ ਹੋਇਆ ਹੈ, ਲੋਕ ਮੱਦਦ ਲਈ ਆਏ ਇਸ ਵਹੀਕਲ ਦਾ ਨਾਲ ਆਪਣੀਆਂ ਸੈਲਫੀਆਂ ਬਣਾ ਰਹੇ ਹਨ ਅਤੇ ਰਾਜਨੇਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਸ ਦੇ ਝੂਟੇ ਲੈ ਰਹੇ ਹਨ।
ATOR N1200 ਦੀਆਂ ਖ਼ਾਸ ਖ਼ੂਬੀਆਂ
- ਇਹ ਵਾਹਨ ਆਲ-ਟੇਰੇਨ ਐਂਫੀਬੀਅਸ ਹੈ, ਯਾਨੀ ਚਿੱਕੜ, ਰੇਤ, ਬਰਫ਼, ਜੰਗਲ, ਪਹਾੜਾਂ ਤੇ ਪਾਣੀ – ਹਰ ਜਗ੍ਹਾ ਚੱਲ ਸਕਦਾ ਹੈ।
- ਪਾਣੀ ਵਿੱਚ ਵੀ ਆਸਾਨੀ ਨਾਲ ਚੱਲਦਾ ਹੈ।
- ਇਸਦੀ ਧਰਤੀ ’ਤੇ ਰਫ਼ਤਾਰ 40 ਕਿਮੀ/ਘੰਟਾ ਤੇ ਪਾਣੀ ਵਿੱਚ 6 ਕਿਮੀ/ਘੰਟਾ ਹੈ।
- ਇੱਕ ਵਾਰ ਵਿੱਚ 9 ਲੋਕਾਂ ਨੂੰ ਬਿਠਾ ਸਕਦਾ ਹੈ।
- 1200 ਕਿਲੋਗ੍ਰਾਮ ਪੇਲੋਡ ਚੁੱਕਣ ਤੇ 2350 ਕਿਲੋਗ੍ਰਾਮ ਤੱਕ ਸਮਾਨ ਖਿੱਚਣ ਦੇ ਸਮਰੱਥ ਹੈ।
- ਸਟੀਲ ਦੇ ਮਜ਼ਬੂਤ ਫਰੇਮ ਨਾਲ ਬਣਿਆ ਹੈ, ਜਿਸ ’ਤੇ ਐਂਟੀ-ਕੋਰੋਸ਼ਨ ਕੋਟਿੰਗ ਕੀਤੀ ਗਈ ਹੈ।
- ਇੰਜਣ ਅਤੇ ਟਿਕਾਊ ਡਿਜ਼ਾਈਨ
- ATOR N1200 ਵਿੱਚ 1.5 ਲੀਟਰ ਡੀਜ਼ਲ ਇੰਜਣ ਹੈ ਜੋ 55 BHP ਪਾਵਰ ਪੈਦਾ ਕਰਦਾ ਹੈ। ਇਸ ਵਿੱਚ 232 ਲੀਟਰ ਦਾ ਫਿਊਲ ਟੈਂਕ ਹੈ, ਜਿਸ ਨਾਲ ਇਹ ਲਗਭਗ 61 ਘੰਟੇ ਲਗਾਤਾਰ ਕੰਮ ਕਰ ਸਕਦਾ ਹੈ।
ਇਹ -40°C ਤੋਂ 45°C ਤੱਕ ਦੇ ਤਾਪਮਾਨ ਵਿੱਚ ਆਸਾਨੀ ਨਾਲ ਚੱਲਦਾ ਹੈ।
JSW Gecko Motors ਦਾ ਨਿਰਮਾਣ
ਇਹ ਵਾਹਨ JSW Gecko Motors ਵੱਲੋਂ ਚੰਡੀਗੜ੍ਹ ਵਿੱਚ ਤਿਆਰ ਕੀਤਾ ਗਿਆ ਹੈ। ਇਸਦੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਰੱਖਿਆ ਮੰਤਰਾਲੇ ਨੇ 250 ਕਰੋੜ ਰੁਪਏ ਦੇ ਸਮਝੌਤੇ ਹੇਠ 96 ਵਾਹਨਾਂ ਦਾ ਆਰਡਰ ਦਿੱਤਾ ਸੀ।
2024 ਦੀ ਗਣਤੰਤਰ ਦਿਵਸ ਪਰੇਡ ਵਿੱਚ ATOR N1200 ਨੂੰ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ। ਹੁਣ ਇਹ ਸਿੱਧੇ ਤੌਰ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਲਈ ਜਾਨ ਬਚਾਉਣ ਵਾਲਾ ਸਾਬਤ ਹੋ ਰਿਹਾ ਹੈ।