Asia
ਸਿੱਖ ਭਾਈਚਾਰੇ ਦੇ ਸੱਦੇ ਉੱਤੇ ਸੈਂਟ ਲੂਸੀ ਕਾਊਂਟੀ ਜੇਲ੍ਹ ਦੇ ਬਾਹਰ ਅਰਦਾਸ ਸਮਾਰੋਹ
ਅਮਰੀਕਾ ਦੇ ਫਲੋਰਿਡਾ ਸਟੇਟ ਦੀ ਸੈਂਟ ਲੂਸੀ ਕਾਊਂਟੀ ਜੇਲ੍ਹ ਦੇ ਬਾਹਰ ਫਲੋਰੀਡਾ ਟਰਨਪਾਈਕ ਹਾਦਸੇ ਦੀ ਯਾਦ ਵਿੱਚ ਇੱਕ ਅਰਦਾਸ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ 12 ਅਗਸਤ ਨੂੰ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਮਾਰੋਹ ਵਿੱਚ ਫਲੋਰੀਡਾ ਟਰਨਪਾਈਕ ਤੇ ਗ਼ੈਰਕਾਨੂੰਨੀ ਮੌੜ ਮੁੜਨ, ਲਾਪ੍ਰਵਾਹੀ ਨਾਲ ਹੋਏ ਹਾਦਸੇ ਅਤੇ ਹਾਦਸੇ ਕਰਨ ਹੋਏ ਤਿੰਨ ਕਤਲਾਂ ਦੇ ਦੋਸ਼ਾਂ ਹੇਠ ਜੇਲ੍ਹ ਵਿੱਚ ਬੰਦ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ ਯੂਨਾਇਟੇਡ ਸਿੱਖਸ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਅਦਾਲਤੀ ਕਾਰਵਾਈ, ਅਤੇ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹੀ ਉਸਨੂੰ ਇੱਕ ਅਪ੍ਰਾਦੀ ਮੰਨ ਨੇ ਉਸ ਨਾਲ ਨਸਲੀ ਜਾਂ ਰਾਜਨੀਤਿਕ ਪੱਖਪਾਤ ਨਾ ਕੀਤਾ ਜਾਵੇ।ਫ਼ੈਸਲੇ ਤੋਂ ਪਹਿਲਾਂ ਹੀ ਉਸਨੂੰ ਇੱਕ ਅਪ੍ਰਾਦੀ ਮੰਨ ਨੇ ਉਸ ਨਾਲ ਨਸਲੀ ਜਾਂ ਰਾਜਨੀਤਿਕ ਪੱਖਪਾਤ ਨਾ ਕੀਤਾ ਜਾਵੇ।
ਸਿੱਖ ਭਾਈਚਾਰੇ ਦੇ ਸੱਦੇ ਉੱਤੇ ਕਰਵਾਏ ਗਏ ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਸਮਾਰੋਹ ਦਾ ਉਦੇਸ਼ ਨਾ ਸਿਰਫ਼ ਮਰੇ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਸਹਿਯੋਗ ਦੇਣਾ ਸੀ, ਸਗੋਂ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਲਈ ਵੀ ਆਵਾਜ਼ ਚੁੱਕਣਾ ਸੀ। ਇਸ ਸਮਾਗਮ ਵਿੱਚ ਭਾਗ ਲੈਣ ਵਾਲ਼ੇ ਕਈ ਬੁਲਾਰਿਆਂ ਨੇ ਚਿੰਤਾ ਪ੍ਰਗਟਾਈ ਕਿ ਸਿੰਘ ਦਾ ਕੇਸ ਨਸਲੀ ਜਾਂ ਰਾਜਨੀਤਿਕ ਪੱਖਪਾਤ ਨਾਲ ਪ੍ਰਭਾਵਿਤ ਹੋ ਸਕਦਾ ਹੈ ਅਤੇ ਪੰਜਾਬੀ ਸਿੱਖ ਭਾਈਚਾਰੇ ਨੂੰ ਨਿਆਇਕ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਯੂਨਾਇਟੇਡ ਸਿੱਖਸ ਦੇ ਗੁਰਵਿੰਦਰ ਸਿੰਘ ਨੇ ਕਿਹਾ, “ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਕਜੁੱਟ ਹੋ ਕੇ ਇਹ ਦਿਖਾਈਏ ਕਿ ਅਸੀਂ ਉਹ ਦਰਦ ਦਾ ਇਹਸਾਸ ਕਰਦੇ ਹਨ ਜੋ ਪੀੜਤ ਪਰਿਵਾਰਾਂ ਅਤੇ ਉਹਨਾਂ ਦੇ ਨੇੜੇਲੇ ਲੋਕਾਂ ਨੂੰ ਹੋ ਰਿਹਾ ਹੈ। ਅਸੀਂ ਪੀੜਤ ਪਰਿਵਾਰਾਂ ਅਤੇ ਉਹਨਾਂ ਦੇ ਨੇੜੇਲੇ ਲੋਕਾਂ ਦੀ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਦੁੱਖ ਵੰਡਾ ਕੇ ਉਹਨਾਂ ਨੂੰ ਥੋੜ੍ਹਾ ਸੁਖ ਅਤੇ ਹੌਂਸਲਾ ਦੇਣਾ ਚਾਹੁੰਦੇ ਹਾਂ।”
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਹਾਦਸੇ ਨੇ ਅਮਰੀਕਾ ਵਿੱਚ ਗ਼ੈਰਕਾਨੂੰਨੀ ਪ੍ਰਵਾਸ ਦੇ ਮੁਦੇ ਨੂੰ ਇਕ ਨਵੇਂ ਸਿਰੇ ਤੋਂ ਉਬਾਰ ਕੇ ਆਪਣੇ ਵੱਲ ਰਾਸ਼ਟਰੀ ਧਿਆਨ ਖਿੱਚਿਆ ਹੈ। ਇਸ ਘਟਨਾਂ ਕਾਰਨ ਗ਼ੈਰਕਾਨੂੰਨੀ ਪ੍ਰਵਾਸ ਦੇ ਖ਼ਿਲਾਫ਼ ਸਖ਼ਤ ਸਟੈਂਡ ਲੈਣ ਵਾਲੇ ਫਲੋਰੀਡਾ ਦੇ ਗਵਰਨਰ ਰੌਨ ਡੀਸਾਂਟਿਸ ਅਤੇ ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵਿਚਕਾਰ ਵਿਵਾਦਪੂਰਨ ਟਿੱਪਣੀਆਂ ਅਤੇ ਸ਼ੋਸ਼ਲ ਮੀਡੀਆ ਉੱਤੇ ਗ਼ੈਰਕਾਨੂੰਨੀ ਪ੍ਰਵਾਸ ਦੇ ਆਲੋਚਕਾਂ ਦਾ ਸਮਾਜ ਵਿੱਚ ਆਪਣੀਆਂ ਟਿੱਪਣੀਆਂ ਨਾਲ ਇਕ ਵਰਗ ਖਿਲ਼ਾਫ ਜ਼ਹਿਰ ਘੋਲ੍ਹਣਾ ਇਕ ਚਿੰਤਾਜਨਕ ਮੁੱਦਾ ਹੈ। ਜਿਹੜਾ ਸਮਾਜ ਵਿੱਚ ਇਕ ਸਿਆਸੀ ਤਣਾਅ ਪੈਦਾ ਕਰ ਰਿਹਾ ਹੈ।
ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਅਦਾਲਤ ਵਿੱਚ ਪਹਿਲਾਂ ਇਕ ਪਬਲਿਕ ਡਿਫੈਂਡਰ ਸਰਕਾਰੀ ਵਕੀਲ਼ ਦਿੱਤਾ ਗਿਆ ਸੀ, ਪਰ ਹੁਣ ਉਸ ਵੱਲੋਂ ਭਾਈਚਾਰੇ ਦੇ ਸਹਿਯੋਗ ਸਦਕਾ ਆਪਣਾ ਪ੍ਰਾਈਵੇਟ ਵਕੀਲ ਲੈ ਲਿਆ ਹੈ। ਉਸਦੇ ਨਵੇਂ ਵਕੀਲ, ਨੈਟਲੀ ਨਾਈਟ-ਟਾਈ ਹੋਣ ਇਸ ਕੇਸ ਦੀ ਕਾਰਵਾਈ ਨੂੰ ਅੱਗੇ ਤੋਂ ਸੰਭਾਲਣਗੇ।
ਯੂਨਾਇਟੇਡ ਸਿੱਖਸ ਦੇ ਸੱਦੇ ਉੱਤੇ ਕਰਵਾਏ ਗਏ ਇਸ ਸਮਾਗਮ ਵਿੱਚ ਭਾਗ ਲੈਣ ਆਈ ਨਾਈਟ-ਟਾਈ ਨੇ ਲੋਕਾਂ ਨੂੰ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੌਰਾਨ ਉਹ ਕਿਸੇ ਵੀ ਨਿਰਣੇ ਤੇ ਨਾ ਪੁੱਜਣ। ਉਹਨਾਂ ਨੇ ਕਿਹਾ, “ਲੋਕ ਕਿਰਪਾ ਕਰਕੇ ਸਿੰਘ ਨੂੰ ਜੱਜ ਨਾ ਕਰਨ। ਹਰ ਵਿਅਕਤੀ ਕੋਲ਼ ਕਾਨੂੰਨੀ ਕਾਰਵਾਈ ਵਿੱਚ ਆਪਣੇ ਆਪ ਬੇਗੁਨਾਹ ਸਾਬਤ ਕਰਨ ਦਾ ਪੂਰਨ ਹੱਕ ਹੈ। ਇਸ ਹੱਕ ਲਈ ਸਾਡੇ ਪੁਰਖੇ ਲੜੇ ਸਨ ਅਤੇ ਸਿੰਘ ਕੋਲ਼ ਫੇਅਰ ਟ੍ਰਾਇਲ ਦਾ ਪੂਰਨ ਹੱਕ ਹੈ। ਸਾਡਾ ਸਿਸਟਮ ਹਰ ਵਿਅਕਤੀ ਨਾਲ ਬਰਾਬਰੀ ਦਾ ਵਿਵਹਾਰ ਦਾ ਭਰੋਸਾ ਦੇਂਦਾ ਹੈ ।”