India
ਅਰਵਿੰਦ ਕੇਜਰੀਵਾਲ ਦੀ ਗੱਡੀ ਉੱਤੇ ਇੱਟਾਂ ਤੇ ਰੋੜਿਆਂ ਨਾਲ ਹਮਲਾ
ਆਮ ਆਦਮੀ ਪਾਰਟੀ (ਆਪ) ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਡੀ ਉੱਤੇ ਇੱਟਾਂ ਤੇ ਰੋੜਿਆਂ ਨਾਲ ਹਮਲਾ ਹੋਇਆ ਹੈ। ਪਾਰਟੀ ਨੇ ਭਾਜਪਾ ‘ਤੇ ਇਲਜ਼ਾਮ ਲਗਾਇਆ ਕਿ ਉਹ ਅਸੈਂਬਲੀ ਚੋਣਾਂ ਵਿੱਚ ਹਾਰ ਦੇ ਡਰ ਕਰਕੇ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਦੇ ਜਵਾਬ ਵਿਚ, ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਗੱਡੀ ਨੇ ਦੋ ਨੌਜਵਾਨਾਂ ਨੂੰ ਟੱਕਰ ਮਾਰੀ ਸੀ, ਜਿਨ੍ਹਾਂ ਨੇ ਦਿੱਲੀ ਦੇ ਵਿਕਾਸ ਸਬੰਧੀ ਸਵਾਲ ਕੀਤੇ ਸਨ।
ਅਰਵਿੰਦ ਕੇਜਰੀਵਾਲ ਦੀ ਕਾਰ ਉੱਤੇ ਪੱਥਰ ਸੁੱਟਣ ਕੇ ਹਮਲਾ ਕਰਨ ਵਾਲੇ ਵਿਅਕਤੀ ਭਾਜਪਾ ਦੇ ਪ੍ਰਵੇਸ਼ ਵਰਮਾ ਦਾ ਕਰੀਬੀ ਸਾਥੀ ਨਿਕਲਿਆ।
ਇੱਥੇ ਇਹ ਜ਼ਿਕਰਯੋਗ ਹੈ ਦਿੱਲੀ ਵਿਧਾਨਸਭਾ ਦੀਆਂ ਚੋਣਾਂ ਇਸ ਸਮੇ ਆਪ ਅਤੇ ਬੀਜੇਪੀ ਵਾਸਤੇ ਵਿਕਾਰ ਦਾ ਮੁੱਦਾ ਬਣ ਗਈ ਹੈ। ਆਪ ਵੱਲੋਂ ਬੀਜੇਪੀ ਉੱਤੇ ਇਹਨਾਂ ਚੋਣਾਂ ਨੂੰ ਪ੍ਰਭਾਵਤ ਕਰਨ ਦੇ ਸੰਗੀਨ ਦੋਸ਼ ਲਾਏ ਜਾ ਰਹੇ ਹਨ।
ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ x ਊਤੇ ਲਿਖਿਆਂ ਹੈ ਕੇ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਹੋਏ ਹਮਲੇ ਦੀ ਅਸੀਂ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ। ਚੋਣਾਂ ‘ਚ ਹਾਰ ਹੁੰਦੀ ਦੇਖ ਬੀਜੇਪੀ ਵਾਲੇ ਬੌਖਲਾਏ ਪਏ ਹਨ। ਚੋਣ ਪ੍ਰਚਾਰ ਦੌਰਾਨ ਅਜਿਹੇ ਹਮਲੇ ਸਾਡੇ ਜੋਸ਼ ਅਤੇ ਹੌਸਲੇ ਨੂੰ ਰੋਕ ਨਹੀਂ ਸਕਦੇ। ਲੋਕਾਂ ਵੱਲੋਂ ਮਿਲ ਰਿਹਾ ਪਿਆਰ ਸਾਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਅਜਿਹੇ ਹਮਲਿਆਂ ਦਾ ਸਾਡੇ ‘ਤੇ ਕੋਈ ਅਸਰ ਨਹੀਂ। ਦਿੱਲੀ ਦੇ ਲੋਕ ਬੀਜੇਪੀ ਨੂੰ ਇਸ ਗੁੰਡਾਗਰਦੀ ਦਾ ਜਵਾਬ ਦੇਣਗੇ।
Entertainment
ਸੈਫ ਅਲੀ ਖਾਨ ‘ਤੇ ਹਮਲਾ: ਛੱਤੀਸਗੜ੍ਹ ਤੋਂ ਸ਼ੱਕੀ ਹਿਰਾਸਤ ਵਿੱਚ।
ਭਾਰਤੀ ਰੇਵਲੇ ਪ੍ਰੋਟੈਕਸ਼ਨ ਫੋਰਸ ਆਰਪੀਐਫ ਅਧਿਕਾਰੀ ਨੇ ਦਾਵਾ ਕੀਤਾ ਸੈਫ਼ ਅਲੀ ਖਾਨ ਉੱਤੇ ਚਾਕੂ ਨਾਲ ਹਮਲਾ ਕਰਨ ਵਾਲਾ ਕਤਿਥ ਦੋਸ਼ੀ ਆਕਾਸ਼ ਕੈਲਾਸ਼ ਕੰਨੋਜੀਆ (ਉਮਰ 31 ਸਾਲ) ਮੁੰਬਈ ਲੋਕਮਾਨਿਆ ਤਿਲਕ ਟਰਮੀਨਲ (ਐਲਟੀਟੀ) ਅਤੇ ਕੋਲਕਾਤਾ ਸ਼ਾਲੀਮਾਰ ਵਿਚਕਾਰ ਚੱਲਣ ਵਾਲੀ ਗਿਆਨੇਸ਼ਵਰੀ ਐਕਸਪ੍ਰੈਸ ਵਿੱਚ ਸਫ਼ਰ ਕਰਦੇ ਹੋਏ ਹਿਰਾਸਤ ਵਿੱਚ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਦੁਪਹਿਰ 12:30 ਵਜੇ ਦੇ ਕਰੀਬ ਮੁੰਬਈ ਪੁਲਿਸ ਨੇ ਆਰਪੀਐਫ ਪੋਸਟ ਦੁਰਗ ਨੂੰ ਜਾਣਕਾਰੀ ਦਿੱਤੀ ਕਿ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕਰਨ ਵਾਲਾ ਸ਼ੱਕੀ ਗਿਆਨੇਸ਼ਵਰੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਿਹਾ ਹੈ ਜਿਸ ਉੱਤੇ ਤਰੂੰਤ ਕਾਰਵਾਈ ਕਰਦੇ ਹੋਏ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ‘ਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਨੇ ਦੋਸ਼ੀ ਨੂੰ ਗਿਰਫ਼ਤਾਰ ਕੀਤਾ।
ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਨੂੰ CCTV ਕੈਮਰੇ ਦੀ ਮੱਦਦ ਨਾਲ ਮਿਲੀ ਦੋਸ਼ੀ ਦੀ ਤਸਵੀਰ ਤੋਂ ਦੋਸ਼ੀ ਦੇ ਮੋਬਾਈਲ ਫੂਨ ਤੱਕ ਪੁਹੰਚਣ ਵਿੱਚ ਮੱਦਦ ਮਿਲੀ ਅਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਲੋਕੇਸ਼ਨ ਨੂੰ ਦੋਸ਼ੀ ਦੇ ਮੋਬਾਈਲ ਫੂਨ ਰਾਹੀਂ ਟਰੈਕ ਕਰ ਰਹੀ ਸੀ।
ਮੁੰਬਈ ਪੁਲਿਸ ਨੇ ਸ਼ੱਕੀ ਦੀ ਫੋਟੋ ਅਤੇ ਮੋਬਾਈਲ ਦੀ ਸਥਿਤੀ ਆਰ ਪੀ ਐਫ ਦੇ ਨਾਲ ਸਾਂਝੀ ਕੀਤੀ ਜਿਸ ਨਾਲ ਉਸਦੀ ਗ੍ਰਿਫਤਾਰੀ ਹੋ ਸਕੀ। ਟ੍ਰੇਨ ਦੇ ਦੁਰਗ ਪਹੁੰਚਣ ਤੇ ਸ਼ੱਕੀ ਸਾਹਮਣੇ ਵਾਲੇ ਜਨਰਲ ਡੱਬੇ ਵਿੱਚ ਸਫ਼ਰ ਕਰ ਰਹੀਆਂ ਸੀ।
54 ਸਾਲਾਂ ਸੈਫ ਅਲੀ ਖਾਨ, ਜੋ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰ ਹੈ, ਨੂੰ ਵੀਰਵਾਰ ਸਵੇਰੇ ਬਾਂਦਰਾ (ਮੁੰਬਈ) ਵਿੱਚ ਉਸਦੀ 12ਵੀਂ ਮੰਜ਼ਿਲ ਵਾਲੀ ਰਿਹਾਇਸ਼ ਤੇ ਇਸ ਦੋਸ਼ੀ ਨੇ ਲੁੱਟ ਦੀ ਨੀਯਤ ਨਾਲ ਘੁਸਪੈਠ ਕੀਤੀ ।
ਦੋਸ਼ੀ ਨੇ ਜਾਣਕਾਰੀ ਅਨੁਸਾਰ ਪਰਿਵਾਰ ਕੋਲੋਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਪਰ ਸੈਫ਼ ਅਲੀ ਖਾਨ ਦੇ ਨਾਲ ਸਾਹਮਣਾ ਹੋਣ ਤੇ ਉਸਨੇ ਨੇ ਵਾਰ-ਵਾਰ ਸੈਫ਼ ਦੀ ਪਿੱਠ ਉੱਤੇ ਚਾਕੂ ਨਾਲ਼ ਹਮਲਾ ਕੀਤਾ।
ਡਾਕਟਰਾਂ ਦੇ ਅਨੁਸਾਰ ਸੈਫ਼ ਅਲੀ ਖਾਨ ਆਪਣੀਆਂ ਸੱਟਾਂ ਤੋਂ ਤੇਜ਼ੀ ਨਾਲ ਠੀਕ ਹੋ ਰਿਹਾ ਹੈ।
India
ਲੋਹੜੀ ਮਨਾਉਣ ਪੰਜਾਬ ਗਏ ਐਨ ਆਰ ਆਈ ਉੱਤੇ ਕਤਲ ਦੇ ਦੋਸ਼।
NRI ਪੰਜਾਬੀ
ਗੁਰਦਾਸਪੁਰ , 18 ਜਨਵਰੀ 2025- ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸੰਬੰਧਤ ਗ੍ਰੀਸ ਦੇ ਰਹਿਣ ਵਾਲੇ ਐਨ ਆਰ ਆਈ ਵਿਅਕਤੀ ਨਿਰੰਜਣ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਵਿਰੁੱਧ ਸ਼ਰੀਕੇ ਵਿਚੋਂ ਔਰਤ ਸਲਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ ਜਿਸ ਤੋਂ ਪੁਲਿਸ ਵੱਲੋਂ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਖ਼ਿਲਾਫ਼ ਆਰੰਭੀ ਕਾਰਵਾਈ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਦੇਸ਼ ਤੋਂ ਫ਼ਰਾਰ ਹੋਣ ਦੇ ਚੱਕਰ ਵਿੱਚ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪੁਹੰਚਿਆ ਜਿਸ ਦੀ ਪੁਲਿਸ ਨੂੰ ਸੂਹ ਮਿਲੀ ਜਿਸ ਤੋਂ ਦੋਸ਼ੀ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 60 ਸਾਲ ਉਮਰ ਦਾ ਨਿਰੰਜਣ ਸਿੰਘ ਪਿਛਲੇ ਲੰਮੇ ਸਮੇਂ ਤੋਂ ਗ੍ਰੀਸ ਵਿੱਚ ਰਹਿੰਦਾ ਹੈ। ਮਹਿਰੂਮ ਔਰਤ ਅਤੇ ਦੋਸ਼ੀ ਆਪਸ ਦੇ ਵਿੱਚ ਸ਼ਿਰਿਕੇ ਨਾਲ ਸੰਬੰਧਤ ਸਨ ਅਤੇ ਲੋਹੜੀ ਵਾਲ਼ੇ ਦਿਨ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਗੱਲ ਕਤਲ ਤੱਕ ਪੁਹੰਚ ਗਈ। ਪੁਲਸ ਵੱਲੋਂ ਦੋਸ਼ੀ ਐਨ ਆਰ ਆਈ ਦੀ ਗ੍ਰਿਫਤਾਰੀ ਪਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
India
ਮੌਸਮ ਵਿਭਾਗ ਦਾ ਅਲਰਟ; ਇਸ ਦਿਨ ਪਵੇਗਾ ਮੀਂਹ, ਵਧੇਗੀ ਠੰਡ
ਉੱਤਰ ਭਾਰਤ ‘ਚ ਠੰਡ ਦਾ ਕਹਿਰ ਜਾਰੀ ਹੈ। ਅਗਲੇ ਦੋ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿਚ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ 21 ਤੋਂ 23 ਜਨਵਰੀ ਤੱਕ ਧੁੰਦ ਅਤੇ ਹਲਕੀ ਬਾਰਿਸ਼ ਪੈਣ ਦਾ ਪੂਰਵ ਅਨੁਮਾਨ ਜਤਾਇਆ ਹੈ। ਸ਼ਨੀਵਾਰ ਵਾਰ ਨੂੰ ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਸੰਘਣੀ ਧੁੰਦ ਕਾਰਨ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਸੁੰਘਣੀ ਧੁੰਦ ਦਾ ਯੈਲੋ ਅਲਰਟ
ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਹਾਪੁੜ, ਮੁਰਾਦਾਬਾਦ, ਏਟਾ, ਫਰੂਖਾਬਾਦ, ਜਾਲੌਨ, ਝਾਂਸੀ, ਮਹੋਬਾ, ਹਮੀਰਪੁਰ, ਬਾਂਦਾ, ਫਤਿਹਪੁਰ, ਚਿਤਰਕੂਟ, ਅਯੁੱਧਿਆ, ਬਹਿਰਾਈਚ, ਅੰਬੇਡਕਰ ਨਗਰ, ਜੌਨਪੁਰ, ਸੁਲਤਾਨਪੁਰ ਆਦਿ ਸ਼ਾਮਲ ਹਨ।
ਠੰਡੀਆਂ ਹਵਾਵਾਂ ਨਾਲ ਵਧੇਗੀ ਸੀਤ ਲਹਿਰ
ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ‘ਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਚੱਲਣਗੀਆਂ, ਜਿਸ ਕਾਰਨ ਦਿਨ ਦਾ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਆ ਸਕਦਾ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਕੋਲਡ ਡੇਅ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਅਤੇ ਠੰਡ ਜਾਰੀ ਰਹੇਗੀ, ਜਿਸ ਨਾਲ ਲੋਕਾਂ ਦੀ ਰੋਜ਼ਾਨਾ ਦੀ ਰੁਟੀਨ ‘ਤੇ ਅਸਰ ਪੈ ਸਕਦਾ ਹੈ।
ਯਾਤਰੀਆਂ ਨੂੰ ਕਰਨਾ ਪੈ ਸਕਦਾ ਹੈ ਪ੍ਰੇਸ਼ਾਨੀਆਂ ਦਾ ਸਾਹਮਣਾ
ਸੰਘਣੀ ਧੁੰਦ ਅਤੇ ਠੰਡ ਕਾਰਨ ਰੇਲ ਅਤੇ ਹਵਾਈ ਆਵਾਜਾਈ ‘ਤੇ ਵੀ ਅਸਰ ਪਵੇਗਾ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।