Business
ਪੰਜਾਬੀ ਗਾਇਕਾ ਦੇ ਵੱਡੇ ਮੰਚਾਂ ਉੱਤੇ ਕੁੱਕੜ ਖੇਹ।
ਪੰਜਾਬੀ ਗਾਇਕ ਭਾਵੇਂ ਅੱਜ ਪੂਰੀ ਦੁਨੀਆਂ ਦੇ ਸੰਗੀਤ ਜਗਤ ਵਿੱਚ ਹੈ ਰੋਜ ਵੱਡੀਆਂ ਬੁਲੰਦੀਆਂ ਨੂੰ ਹਾਸਿਲ ਕੇ ਰਹੇ ਹਨ ਪਰ ਆਪਸੀ ਈਰਖਾ ਦੇ ਚਲਦੇ ਉਹ ਕੁੱਕੜ ਖੇਹ ਸਿਰ ਤੇ ਪਾਵਣੋ ਵੀ ਪਿੱਛੇ ਨਹੀਂ ਹਨ। ਇਸ ਨੂੰ ਪਬਲੀਸਿਟੀ ਸਟੰਟ ਕਹੀਏ ਜਾ ਕੁਸ਼ ਹੋਰ ਪਰ ਹੈ ਵਾਰ ਇਸ ਇਕ ਨਵਾਂ ਵਿਵਾਦ ਜੁੜ ਰਿਹਾ ਹੈ। ਪੰਜਾਬੀ ਗਾਇਕ ਏਪੀ ਢਿੱਲੋਂ ਅਤੇ ਦਿਲਜੀਤ ਦੋਸਾਂਝ ਆਪਣੇ ਹਾਲ ਹੀ ਵਿੱਚ ਚੱਲ ਰਹੇ ਝਗੜੇ ਨੂੰ ਲੈ ਕੇ ਸੁਰਖੀਆਂ ਵਿੱਚ ਹਨ।
ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਭਾਰਤ ਦੇ ਟੂਰ ਦੌਰਾਨ ਮੁੰਬਈ ਵਿੱਚ ਆਪਣੇ ਲਾਈਵ ਸ਼ੋਅ ਵਿੱਚ ਅਚਾਨਕ ਉਥੇ ਹਾਜ਼ਰ ਏਪੀ ਢਿੱਲੋਂ ਨੂੰ ਮੰਚ ਤੇ ਬੁਲਾ ਦੋਵੇਂ ਕਲਾਕਾਰਾਂ ਨੇ ਇਕੱਠੇ ਪਰਫਾਰਮ ਕਰਕੇ ਦਰਸ਼ਕਾਂ ਨੂੰ ਖੁਸ਼ ਕਰ ਦਿੱਤਾ। ਇਸ ਜੁਗਲਬੰਦੀ ਦਾ ਦਰਸ਼ਕਾ ਵੱਲੋਂ ਭਾਰੀ ਆਨੰਦ ਮਾਣਿਆ ਗਿਆ ਪਰ ਏਪੀ ਢਿੱਲੋਂ ਅਤੇ ਦਲਜੀਤ ਦੋਸਾਂਝ ਵਿੱਚ ਚੱਲਦੀ ਖਿੱਚੋਤਾਣ ਵੀ ਇਸ ਮੰਚ ਤੋਂ ਹੋਰ ਵੱਡੀ ਹੋਈ।
ਇਸ ਕਨਸਰਟ ਨੂੰ ਬਾਲੀਵੁੱਡ ਸਿਤਾਰਿਆਂ ਜਿਵੇਂ ਕਿ ਕਰਨ ਜੋਹਰ ਅਤੇ ਨੇਹਾ ਧੂਪੀਆ ਨੇ ਵੀ ਮਜੂਦ ਸਨ। ਢਿੱਲੋਂ ਨੇ ਇਸ ਸ਼ੋ ਤੋਂ ਬਾਅਦ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਲਿਖਿਆ, “ਮਾਹੌਲ ਪੂਰਾ ਵੇਵੀ” (ਮਾਹੌਲ ਬਹੁਤ ਸੋਹਣਾ ਹੈ), ਜਦੋਂ ਕਿ ਔਜਲਾ ਨੇ ਚੁਟਕੀ ਲੈਂਦੇ ਹੋਏ ਟਿੱਪਣੀ ਕੀਤੀ, “ਨੀੰਦ ਨਹੀਂ ਆਉਂਦੀ।”
ਇਸ ਵਿਵਾਦ ਨੇ ਉਸ ਵੇਲ਼ੇ ਨਵਾਂ ਮੋੜ ਲੈ ਲਿਆ ਜਦੋਂ ਢਿੱਲੋਂ ਨੇ ਚੰਡੀਗੜ੍ਹ ਦੇ ਆਪਣੇ ਕਨਸਰਟ ਦੌਰਾਨ ਦਿਲਜੀਤ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ , “ਪਹਿਲਾਂ ਮੈਨੂੰ ਇੰਸਟਾਗ੍ਰਾਮ ‘ਤੇ ਅਨਬਲਾਕ ਕਰੋ ਫਿਰ ਮੇਰੇ ਨਾਲ ਗੱਲ ਕਰੋ।” ਢਿੱਲੋਂ ਨੇ ਦਿਲਜੀਤ ਉਤੇ ਉਸਨੂੰ ਸੋਸ਼ਲ ਮੀਡੀਆ ‘ਤੇ ਬਲਾਕ ਕਰਨ ਦਾ ਦੋਸ਼ ਲਗਾਇਆ, ਜਿਸ ਨਾਲ ਆਨਲਾਈਨ ਵਾਦ-ਵਿਵਾਦ ਸ਼ੁਰੂ ਹੋ ਗਿਆ। ਦਿਲਜੀਤ ਨੇ ਤੁਰੰਤ ਸਕ੍ਰੀਨਸ਼ਾਟ ਸਾਂਝੇ ਕਰਕੇ ਦਿਖਾਇਆ ਕਿ ਉਹਨੇ ਢਿੱਲੋਂ ਨੂੰ ਬਲਾਕ ਨਹੀਂ ਕੀਤਾ। ਦਲਜੀਤ ਨੇ ਅੱਗੇ ਕਿਹਾ ਕਿ ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ….ਕਲਾਕਰਨ ਨਾਲ ਨੀ (ਮੇਰੇ ਮੁੱਦੇ ਸਰਕਾਰ ਨਾਲ ਹੋ ਸਕਦੇ ਹਨ…ਕਲਾਕਾਰਾਂ ਨਾਲ ਨਹੀਂ)।” ਪਰ ਢਿੱਲੋਂ ਨੇ ਆਪਣੇ ਦਾਅਵੇ ਨੂੰ ਸਹਿਯੋਗ ਦੇਣ ਲਈ ਸਕ੍ਰੀਨ ਰਿਕਾਰਡਿੰਗ ਸਾਂਝੀ ਕੀਤੀ ਅਤੇ ਇੰਸਟਾਗ੍ਰਾਮ ‘ਤੇ ਲਿਖਿਆ ਕਿ “ਘੱਟੋ ਘੱਟ ਹੁਣ ਸੱਚਾਈ ਅਤੇ ਝੂਠ ਦਾ ਪਤਾ ਤਾਂ ਲੱਗਾ।” ਇਸ ਨਾਲ ਦੋਵਾਂ ਵਿੱਚ ਤਣਾਅ ਹੋਰ ਵਧ ਗਿਆ।
ਇਸ ਸ਼ੋ ਤੋਂ ਪਹਿਲਾਂ ਦਿਲਜੀਤ ਦੋਸਾਂਝ ਜੋ ਕਿ ਆਪਣਾ ਸਫਲ ਦਿਲ-ਲੂਮੀਨਾਟੀ ਟੂਰ ਦੇ ਆਖਰੀ ਸ਼ੋ ਕਰ ਰਹੇ ਹਨ ਉਹਨਾਂ ਨੇ ਔਜਲਾ ਅਤੇ ਢਿੱਲੋਂ ਦੋਵੇਂ ਨੂੰ ਉਹਨਾਂ ਦੇ ਟੂਰ ਲਈ ਵਧਾਈ ਦਿੱਤੀ ਸੀ । ਦਿਲਜੀਤ ਦੋਸਾਂਝ ਆਜ਼ਾਦ ਸੰਗੀਤ ਦੇ ਉਭਾਰ ਬਾਰੇ ਗੱਲ ਕੀਤੀ ਅਤੇ ਸਥਾਨਕ ਟੈਲੈਂਟ ਨੂੰ ਸਮਰਥਨ ਕਰਨ ਲਈ ਪ੍ਰੋਤਸਾਹਿਤ ਕੀਤਾ।
ਇਸ ਵਿਵਾਦ ਵਿੱਚ ਉੱਗੇ ਰੈਪਰ ਬਾਦਸ਼ਾਹ ਨੇ ਇਕ ਪੋਸਟ ਪਾ ਕੇ ਟਿੱਪਣੀ ਕਰਦੇ ਹੋਏ ਢਿੱਲੋਂ ਨੇ ਦਿਲਜੀਤ ਨੂੰ ਸਮਝ ਤੋਂ ਕੰਮ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੋ ਗ਼ਲਤੀ ਅਸੀਂ ਕੀਤੀ ਉਸਨੂੰ ਤੁਸੀਂ ਨਾ ਦੁਹਰਾਓ।
ਇਸ ਤਣਾਅ ਦੇ ਬਾਵਜੂਦ, ਤਿੰਨੇ ਕਲਾਕਾਰ ਆਪਣੀ ਕਲਾਕਾਰੀ ਵਿੱਚ ਸਫਲ ਹਨ। ਢਿੱਲੋਂ ਆਪਣੇ ਪੰਜਾਬੀ ਅਤੇ ਪੱਛਮੀ ਸੰਗੀਤ ਦੇ ਮਿਲਾਪ ਨਾਲ ਅੰਤਰਰਾਸ਼ਟਰੀ ਪ੍ਰਸ਼ੰਸਾ ਹਾਸਲ ਕਰ ਰਹੇ ਹਨ, ਜਦਕਿ ਦਿਲਜੀਤ ਆਪਣਾ ਸਫਲ ਦਿਲ-ਲੂਮੀਨਾਟੀ ਟੂਰ ਮੁਕੰਮਲ ਕਰ ਰਹੇ ਹਨ, ਜਿਸ ਦੀ ਆਖਰੀ ਪੇਸ਼ਕਾਰੀ 29 ਦਸੰਬਰ ਨੂੰ ਗੁਵਾਹਟੀ ਵਿੱਚ ਹੈ।
Business
ਦਿਲ-ਲੁਮਿਨਾਤੀ’ ਟੂਰ ਦੇ ਦਿੱਲੀ ਸ਼ੋ ਨੂੰ ਲੇ ਕੇ ਵਿਵਾਦ।
NRI ਪੰਜਾਬੀ
ਦੁਨੀਆਂ ਭਰ ਦੇ ਵਿੱਚ ਆਪਣੇ ‘ਦਿਲ-ਲੁਮਿਨਾਤੀ’ ਸੰਗੀਤ ਸਮਾਰੋਹ ਨੂੰ ਲੈ ਕੇ ਦੁਨੀਆਂ ਭਰ ਵਿੱਚ ਧੁੰਮ ਮਚਾਉਣ ਵਾਲੇ ਦਿਲਜੀਤ ਦੁਸਾਂਝ ਜਿਨਾਂ ਨੇ ਹਰ ਜਗ੍ਹਾ ਆਪਣੇ ਹਾਊਸ ਫੁੱਲ ਰਿਕਾਰਡ ਬਣਾ ਕੇ ਇਤਹਾਸ ਰਚ ਦਿੱਤਾ ਅੱਜ ਉਹਨਾਂ ਦੇ ਦਿੱਲੀ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵਿਵਾਦ ਹੋ ਗਿਆ ।
ਦਿਲਜੀਤ ਦੋਸਾਂਝ ਨੇ ਕਨੇਡਾ ਯੂਕੇ ਅਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ‘ਦਿਲ-ਲੁਮਿਨਾਤੀ’ ਮੀਲ ਪੱਧਰੀ ਸ਼ੋ ਕਰਨ ਤੋਂ ਬਾਅਦ ਦਿੱਲੀ ਦੇ ਵਿੱਚ ਆਪਣਾ ਲਾਈਵ ਸ਼ੋ ਰੱਖਿਆ ਸੀ ਜਿਸ ਦੀਆਂ ਟਿਕਟਾਂ ਕੁਝ ਹੀ ਮਿੰਟਾਂ ਦੇ ਵਿੱਚ ਵਿੱਕ ਗਈਆਂ ਸਨ। ਜਿਸ ਤੋਂ ਬਾਅਦ ਇਹ ਵਿਵਾਦ ਹੋਇਆ ਸੀ ਕਿ ਇਹਨਾਂ ਟਿਕਟਾਂ ਨੂੰ ਜਾਣ ਬੁਝ ਕੇ ਬਲੈਕ ਦੇ ਵਿੱਚ ਵੇਚਿਆ ਜਾ ਰਿਹਾ । ‘ਦਿਲ-ਲੁਮਿਨਾਤੀ’ ਸ਼ੋ ਦੀਆਂ ਟਿਕਟਾਂ ਖਰੀਦਣ ਵਾਲ਼ੇ ਕਈ ਦਰਸ਼ਕਾਂ ਵੱਲੋਂ ਇਹ ਵੀ ਕੰਪਲੇਂਟ ਕੀਤੀ ਗਈ ਕਿ ਉਹਨਾਂ ਨੂੰ ਕੁਝ ਆਨਲਾਈਨ ਟਿਕਟ ਵੇਚਣ ਵਾਲਿਆਂ ਵੱਲੋਂ ਭਾਰੀ ਕੀਮਤ ਵਸੂਲਣ ਤੋਂ ਬਾਅਦ ਨਕਲ਼ੀ ਟਿਕਟਾਂ ਵੇਚੀਆਂ ਗਈਆਂ ਅਤੇ ਇਸ ਦੇ ਖ਼ਿਲਾਫ਼ ਭਾਰਤ ਦੇ ਵਿੱਚ ਦਰਸ਼ਕਾਂ ਵੱਲੋਂ ਵੱਖ-ਵੱਖ ਸਟੇਟਾਂ ਦੇ ਵਿੱਚ ਐਫਆਈਆਰ ਦਰਜ਼ ਕਰਵਾਈਆਂ ਗਈਆਂ ਸਨ।
ਇਸ ਦੇ ਨਾਲ ਹੀ ਯੂ ਕੇ ਦੇ ਮਸ਼ਹੂਰ ਬੈਂਡ ਕੋਲਡਪਲੇ ਦੇ “ਮਿਊਜ਼ਿਕ ਆਫ਼ ਦ ਸਫੇਅਰਜ਼ ਵਰਲਡ ਟੂਰ” ਤਹਿਤ 18 ਅਤੇ 19 ਜਨਵਰੀ 2025 ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਣ ਵਾਲੇ ਸ਼ੋ ਨੂੰ ਲੈ ਕੇ ਟਿਕਟਾਂ ਦੀ ਵਿਕਰੀ ਵਿੱਚ ਧੋਖਾ ਧੜੀ ਦੇ ਇਲਜ਼ਾਮ ਲੱਗੇ ਹਨ।
ਪੁਲਿਸ ਦੀ ਜਾਂਚ ਦੇ ਨਾਲ ਹੀ ਵਿੱਤੀ ਅਪਰਾਧਾਂ ਨੂੰ ਲੈ ਕੇ ਕਾਰਵਾਈ ਕਰਨ ਵਾਲੀ ਭਾਰਤ ਦੀ ਵੱਡੀ ਜਾਂਚ ਏਜੇਂਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਵੱਖਰੀ ਜਾਂਚ ਸ਼ੁਰੂ ਕਰਦੇ ਹੋਏ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੰਜ ਰਾਜਾਂ- ਦਿੱਲੀ, ਮਹਾਰਾਸ਼ਟਰ (ਮੁੰਬਈ), ਰਾਜਸਥਾਨ (ਜੈਪੁਰ), ਕਰਨਾਟਕ (ਬੈਂਗਲੁਰੂ) ਅਤੇ ਪੰਜਾਬ (ਚੰਡੀਗੜ੍ਹ) ਦੇ 13 ਸਥਾਨਾਂ ‘ਤੇ ਛਾਪੇਮਾਰੀ ਕੀਤੀ ।
ਏਜੇਂਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬ੍ਰਿਟਿਸ਼ ਰਾਕ ਬੈਂਡ ਕੋਲਡਪਲੇ ਅਤੇ ਅਭਿਨੇਤਾ-ਗਾਇਕ ਦਿਲਜੀਤ ਦੋਸਾਂਝ ਦੁਆਰਾ ਦੋ ਵੱਡੇ ਸੰਗੀਤ ਸਮਾਰੋਹਾਂ ਦੀਆਂ ਟਿਕਟਾਂ ਦੀ “ਬਲੈਕ ਮਾਰਕੀਟਿੰਗ” ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਏਜੇਂਸੀ ਨੇ ਕਥਿਤ ਬੇਨਿਯਮੀਆਂ ਦਾ ਪਤਾ ਲਗਾਇਆ ਹੈ।
ਜਾਣਕਾਰੀ ਮੁਤਾਬਕ ਅਧਿਕਾਰਤ ਆਨਲਾਈਨ ਟਿਕਟ ਬੁਕਿੰਗ ਪੋਰਟਲ BookMyShow ਦੁਆਰਾ ਵੀ ਇਸ ਵਿਵਾਦ ਨੂੰ ਲੈ ਕੇ ਇੱਕ ਐਫਆਈਆਰ ਦਰਜ਼ ਕਰਵਾਈ ਗਈ ਜਿਸ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਕਿ ਕੋਲਡਪਲੇ ਅਤੇ ਦਿਲਜੀਤ ਦੋਸਾਂਝ ਦੇ ਸਮਾਰੋਹਾਂ ਦੀਆਂ ਟਿਕਟਾਂ ਦੀ ਭਾਰੀ ਮੰਗ ਦਾ ਨਜਾਇਜ ਫ਼ਾਇਦਾ ਚੁੱਕਦੇ ਹੋਏ ਕੁਸ਼ ਲ਼ੋਕ ਗੈਰਕਾਨੂੰਨੀ ਤਰੀਕੇ ਨਾਲ ਨਕਲੀ ਟਿਕਟਾਂ ਵੇਚਣ ਅਤੇ ਕੀਮਤਾਂ ਵਿੱਚ ਭਾਰੀ ਵਾਧਾ ਕਰਨ ਵਿੱਚ ਲੱਗੇ ਹੋਏ ਹਨ।
ED ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਤਹਿਤ ਜਾਂਚ ਸ਼ੁਰੂ ਕਰ ਛਾਪੇ ਦੌਰਾਨ ਘੁਟਾਲੇ ਵਿੱਚ ਵਰਤੇ ਗਏ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਆਦਿ ਵਰਗੀਆਂ ਕਈ ਅਪਰਾਧਕ ਸਮੱਗਰੀਆਂ ਜ਼ਬਤ ਕਰਨ ਦਾ ਦਾਵਾ ਕੀਤਾ ਹੈ।
ਇਸ ਕਾਰਵਾਈ ਦਾ ਉਦੇਸ਼ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਇਹਨਾਂ ਘੁਟਾਲਿਆਂ ਦਾ ਸਮਰਥਨ ਕਰਨ ਵਾਲੇ ਵਿੱਤੀ ਨੈਟਵਰਕ ਦੀ ਜਾਂਚ ਕਰਨਾ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਅਪਰਾਧ ਦੀ ਕਮਾਈ ਦਾ ਪਤਾ ਲਗਾਉਣਾ ਹੈ।
ਈਡੀ ਦੁਆਰਾ ਕੀਤੀ ਗਈ ਛਾਪੇ ਮਾਰੀ ਦੌਰਾਨ ਇੰਸਟਾਗ੍ਰਾਮ, ਵਟਸਐਪ ਅਤੇ ਟੈਲੀਗ੍ਰਾਮ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਜਾਅਲੀ ਟਿਕਟਾਂ ਅਤੇ ਬਲੈਕ ਵਿੱਚ ਟਿਕਟਾਂ ਵੇਚਣ ਲਈ ਜਾਣੇ ਜਾਂਦੇ ਕਈ ਵਿਅਕਤੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
Business
ਪੰਜਾਬ ਦੀ ਧੀ ਬਣੇਗੀ ਐੱਚਐੱਸਬੀਸੀ ਦੀ ਸੀਐੱਫ਼ਓ
NRI ਪੰਜਾਬੀ Munish Byala
ਪੰਜਾਬ ਦੀ ਧੀ, ਚੰਡੀਗੜ੍ਹ ਪੜੀ ਲਿਖੀ ਅਤੇ ਵੱਡੀ ਹੋਈ, ਮਨਵੀਰ ਪੈਮ ਕੌਰ ਨੇ ਲੰਡਨ ਦੇ ਮਸ਼ਹੂਰ ਬੈਂਕ ਐੱਚਐੱਸਬੀਸੀ (ਹਾਂਗਕਾਂਗ ਅਤੇ ਸ਼ੰਗਾਈ ਬੈਂਕਿੰਗ ਕਾਰਪੋਰੇਸ਼ਨ) ਮੁੱਖ ਵਿੱਤੀ ਅਫ਼ਸਰ (ਸੀਐੱਫ਼ਓ) ਦੇ ਔਹਦੇ ਲਈ ਚੁਣੇ ਜਾਣ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।
ਪੰਜਾਬੀ ਮੂਲ ਦੇ ਮਨਵੀਰ ਪੈਮ ਕੌਰ ਦੁਨੀਆਂ ਦੇ ਪ੍ਰਸਿੱਧ ਬੈਂਕਾਂ ਚੋਂ ਇੱਕ ਬੈਂਕ ਐਚਐੱਸਬੀਸੀ ਦੇ ਮੁੱਖ ਵਿੱਤੀ ਅਫ਼ਸਰ ਵਜੋਂ 1 ਜਨਵਰੀ 2025 ਤੋਂ ਆਪਣਾ ਅਹੁਦਾ ਸੰਭਾਲਣਗੇ।
ਐੱਚਐੱਸਬੀਸੀ ਦੇ 159 ਸਾਲ ਪੁਰਾਣੇ ਇਤਿਹਾਸ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਕੋਈ ਮਹਿਲਾ ਐੱਚਐੱਸਬੀਸੀ ਬੈਂਕ ਦੀ ਮੁੱਖ ਵਿੱਤੀ ਅਫ਼ਸਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਪੈਮ ਕੌਰ ਬਤੌਰ ਚੀਫ਼ ਰਿਸਕ ਅਧਿਕਾਰੀ ਕੰਮ ਕਰ ਰਹੇ ਸਨ।
ਲੰਡਨ ਵਿੱਚ ਅਹੁਦਾ ਸੰਭਾਲਣ ਵਾਲੇ ਪੈਮ ਕੌਰ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰ ਅੱਜ ਵੀ ਚੰਡੀਗੜ੍ਹ ਵਿੱਚ ਰਹਿੰਦੇ ਹਨ।
ਜਾਣਕਾਰੀ ਮੁਤਾਬਕ ਪੈਮ ਕੌਰ ਨੇ 1984 ਦੇ ਵਿੱਚ ਬੀ-ਕਾਮ (ਆਨਰਜ਼) ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ ਮੁਕੰਮਲ ਕੀਤੀ
ਅਤੇ ਬਾਅਦ ਵਿੱਚ ਫਾਇਨਾਂਸ ਵਿੱਚ ਐੱਮਬੀਏ ਕੀਤੀ ਹੈ। ਸੰਨ 1986 ਤੋਂ ਲੰਡਨ ਵਿੱਚ ਰਹਿ ਰਹੇ ਹਨ।
Business
ਪ੍ਰਧਾਨ ਬਿਨਾਂ ਚੋਣ ਮੈਦਾਨ ਵਿੱਚ ਵਿਰੋਧੀ ਸਲੇਟ, ਦਵਿੰਦਰ ਸਿੰਘ ਬੋਪਾਰਾਏ ਜਿੱਤ ਵੱਲ !
ਗੁਰਦਵਾਰਾ ਸਿੱਖ ਕਲਚਰਲ ਸੋਸਾਇਟੀ ਦੀਆਂ ਚੋਣਾਂ
NRI ਪੰਜਾਬੀ ਮੁਨੀਸ਼ ਬਿਆਲਾ
ਅਮਰੀਕਾ ਦੇ ਨਿਊਯਾਰਕ ਸਤਿਥ ਗੁਰਦਵਾਰਾ ਸਿੱਖ ਕਲਚਰਲ ਸੋਸਾਇਟੀ ਦੀਆਂ ਚੋਣਾਂ ਨੂੰ ਲੈ ਅਜੀਬੋ ਗਰੀਬ ਹਾਲਤ ਬਣ ਗਏ ਹਨ। ਗੁਰਦੇਵ ਸਿੰਘ ਕੰਗ ਅਤੇ ਹਰਬੰਸ ਸਿੰਘ ਢਿੱਲੋਂ ਦੇ ਸਾਂਝੇ ਗਰੁੱਪ ਵੱਲੋਂ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ ਦੀ ਸਲੇਟ ਨੂੰ ਦੁਬਾਰਾ ਚੋਣ ਮੈਦਾਨ ਵਿੱਚ ਉਤਰਾਇਆ ਗਿਆ ਹੈ , ਪਰ ਇਸ ਸਲੇਟ ਦੇ ਵਿਰੁੱਧ ਮਜੂਦਾ ਪ੍ਰਧਾਨ ਭੂਪਿੰਦਰ ਸਿੰਘ ਬੋਪਾਰਾਏ ਦੀ ਹਮਾਇਤ ਪ੍ਰਾਪਤ ਚੋਣ ਮੈਦਾਨ ਵਿੱਚ ਆਈ ਸਲੇਟ ਦੇ ਪ੍ਰਧਾਨਗੀ ਦੇ ਉਮੀਦਵਾਰ ਰਾਜਿੰਦਰ ਸਿੰਘ ਲਾਲੀ ਅਤੇ ਕਵਰਿੰਗ ਉਮੀਦਵਾਰ ਕੁਲਵੰਤ ਸਿੰਘ ਮਿਆਣੀ ਸਮੇਤ ਕਈ ਉਮੀਦਵਾਰਾਂ ਵੱਲੋਂ ਅਚਾਨਕ ਆਪਣੇ ਨਾਮਕਰਨ ਕਾਗਜ਼ ਵਾਪਿਸ ਲੈਣ ਤੋਂ ਬਾਅਦ ਵਿਰੋਧੀ ਸਲੇਟ ਦੇ ਮੇਂਬਰ ਜਿੱਥੇ ਪਰੇਸ਼ਾਨ ਹਨ ਉੱਥੇ ਹੀ ਉਹ ਇਸ ਘਟਨਾਂ ਕਰਮ ਤੋਂ ਉਬਰਨ ਲਈ ਭਾਰੀ ਜਦੋਂ ਜਹਿਦ ਕਰ ਰਹੇ ਹਨ।
ਗੁਰਦਵਾਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਪ੍ਰਧਾਨਗੀ ਦੇ ਉਮੀਦਵਾਰ ਰਾਜਿੰਦਰ ਸਿੰਘ ਲਾਲੀ ਅਤੇ ਕਵਰਿੰਗ ਉਮੀਦਵਾਰ ਕੁਲਵੰਤ ਸਿੰਘ ਮਿਆਣੀ ਨਾਮਕਰਨ ਕਾਗਜ਼ ਵਾਪਿਸ ਲੈਣ ਦੇ ਲਿਖਤੀ ਪੈਪਰ ਦਿਖਾਉਂਦੇ ਹੋਏ।
ਪ੍ਰਧਾਨ ਭੂਪਿੰਦਰ ਸਿੰਘ ਬੋਪਾਰਾਏ ਦੀ ਹਮਾਇਤ ਪ੍ਰਾਪਤ ਚੋਣ ਮੈਦਾਨ ਆਈ ਸਲੇਟ ਹੋਣ ਨਵੇਂ ਸਿਰੇ ਤੋਂ ਪ੍ਰਧਾਨਗੀ ਦਾ ਨਵਾਂ ਉਮੀਦਵਾਰ ਚੇਤਨ ਸਿੰਘ ਅਕਾਲਾ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੀ ਹੈ ਪਰ ਗੁਰਦਵਾਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਵੱਲੋਂ ਨੌਮੀਨੇਸ਼ਨ ਤਾਰੀਕ ਲੰਘ ਜਾਣ ਤੋਂ ਬਾਅਦ ਹੋਈ ਇਸ ਤਬਦੀਲੀ ਨੂੰ ਟੈਕਨੀਕਲ ਗਰਾਉਂਡ ਤੇ ਰੱਧ ਕਰਦੇ ਹੋਏ ਚੇਤਨ ਸਿੰਘ ਅਕਾਲਾ ਨੂੰ ਪ੍ਰਧਾਨਗੀ ਦਾ ਉਮੀਦਵਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਮਜੂਦਾ ਪ੍ਰਧਾਨ ਭੂਪਿੰਦਰ ਸਿੰਘ ਬੋਪਾਰਾਏ ਦੀ ਹਮਾਇਤ ਪ੍ਰਾਪਤ ਚੋਣ ਮੈਦਾਨ ਵਿੱਚ ਆਈ ਸਲੇਟ
ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਵੱਲੋਂ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਜਿਹਨਾਂ ਵੀ ਉਮੀਦਵਾਰਾਂ ਨੇ ਲਿਖ਼ਤੀ, ਸੰਦੇਸ਼ ਰਾਹੀਂ ਜਾ ਈ-ਮੇਲ ਰਾਹੀਂ ਆਪਣੇ ਕਾਗਜ਼ ਵਾਪਿਸ ਲਾਏ ਹਨ ਉਹਨਾਂ ਨੂੰ ਛੱਡ ਬਾਕੀ ਸਾਰੀ ਸਲੇਟ ਚੋਣ ਲੜ ਸੱਕਦੀ ਹੈ ਅਤੇ ਜਿਹਨਾਂ ਨੇ ਆਪਣੇ ਕਾਗਜ਼ ਵਾਪਿਸ ਲੈ ਲਏ ਸਨ ਉਹਨਾਂ ਦੀ ਥਾਂ ਹੋਣ ਕਿਸੇ ਹੋਰ ਨੂੰ ਉਮੀਦਵਾਰ ਨਹੀਂ ਬਣਾਇਆ ਜਾ ਸੱਕਦਾ।
ਭਾਵੇਂ ਵਿਰੋਧੀ ਸਲੇਟ ਇਸ ਫ਼ੈਸਲੇ ਦੇ ਖਿਲਾਫ਼ ਦੁਬਾਰਾ ਅਦਾਲਤ ਵਿੱਚ ਜਾਣ ਦੀ ਗੱਲ ਕਰ ਰਹੀ ਹੈ ਪਰ ਕਾਨੂੰਨੀ ਤੌਰ ਤੇ ਵੀ ਇਸਦਾ ਕੋਈ ਹੱਲ ਹੋਣ ਦੀ ਆਸ ਨਜ਼ਰ ਨਹੀਂ ਆਉਂਦੀ। ਜਿਸ ਦਾ ਕਾਰਨ ਰਾਜਿੰਦਰ ਸਿੰਘ ਲਾਲੀ ਅਤੇ ਕੁਲਵੰਤ ਸਿੰਘ ਮਿਆਣੀ ਦਾ ਨੌਮੀਨੇਸ਼ਨ ਤਾਰੀਕ ਤੋਂ ਅੰਤਿਮ ਸਮੇਂ ਤੋਂ ਬਾਅਦ ਲਿਆ ਗਿਆ ਫ਼ੈਸਲਾ ਹੈ ਜਿਸ ਨੇ ਪੂਰੀ ਵਿਰੋਧੀ ਸਲੇਟ ਦੀਆਂ ਉਮੀਦਾਂ ਉੱਤੇ ਪਾਣੀ ਫ਼ੇਰ ਦਿੱਤਾ।
ਇਸ ਚੱਲਦੇ ਘਟਨਾਂ ਕ੍ਰਮ ਵਿੱਚ ਭਾਵੇਂ ਵਿਰੋਧੀ ਧਿਰ ਦੀ ਵੀਰਵਾਰ ਸ਼ਾਮ ਗੁਰਦਵਾਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਕੰਗ ਦੇ ਨਾਲ ਤਲਖ਼ ਭਰੇ ਮਾਹੌਲ ਵਿੱਚ ਬਹਿਸ ਵੀ ਹੋਈ ਪਰ ਫਿਰ ਵੀ ਸਾਂਝੇ ਲੋਕਾਂ ਵੱਲੋਂ ਦੋਵਾਂ ਧਿਰਾਂ ਨੂੰ ਸੂਝ-ਬੂਝ ਨਾਲ਼ ਇਸ ਚੋਣ ਨੂੰ ਪੂਰਾ ਕਰਨ ਦੀ ਅਪੀਲ਼ ਕੀਤੀ ਗਈ ਹੈ।