Farmer
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 53ਵੇਂ ਦਿਨ ਵਿਚ ਦਾਖਿਲ

NRIPANJABI.com
ਭੁੱਖ ਹੜਤਾਲ 53ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਗੰਭੀਰ ਹੋ ਗਈ ਹੈ, ਕਿਸਾਨ ਆਗੂ ਡੱਲੇਵਾਲ ਵੱਲੋਂ ਆਪਣੀ ਭੁੱਖ ਹੜਤਾਲ 26 ਨਵੰਬਰ 2024 ਨੂੰ ਸ਼ੁਰੂ ਕੀਤੀ ਸੀ ਅਤੇ ਉਸ ਵੇਲੇ ਓਹਨਾ ਦਾ ਭਾਰ ਉਸ ਵੇਲ਼ੇ 86.95 ਕਿਲੋਗ੍ਰਾਮ ਭਾਰ ਸੀ। ਅੱਜ 53 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਹੁਣ ਤੱਕ 20 ਕਿਲੋਗ੍ਰਾਮ ਭਾਰ ਗੁਆ ਕੇ ਡੱਲੇਵਾਲ ਦਾ ਭਾਰ ਕੇਵਲ 66.4 ਕਿਲੋਗ੍ਰਾਮ ਰਹਿ ਗਿਆ ਹੈ। ਡੱਲੇਵਾਲ ਦੀ ਸਿਹਤ ਵਿੱਚ ਆਉਂਦੀ ਗਿਰਾਵਟ ਨੇ ਉਨ੍ਹਾਂ ਦੇ ਸਮਰਥਕਾਂ ਵਿੱਚ ਗਹਿਰੀ ਚਿੰਤਾ ਪੈਦਾ ਕੀਤੀ ਹੈ।

ਹਾਲ ਹੀ ਦੀਆਂ ਮੈਡੀਕਲ ਰਿਪੋਰਟਾਂ ਵਿੱਚ ਉਨ੍ਹਾਂ ਦੇ ਗੁਰਦੇ ਅਤੇ ਜਿਗਰ ਦੇ ਕਾਰਜਾਂ ਵਿੱਚ ਚਿੰਤਾਜਨਕ ਨੁਕਸਾਨ ਦੀ ਖ਼ਬਰ ਹੈ। ਆਪਣੀ ਕਮਜ਼ੋਰ ਸਰੀਰਕ ਹਾਲਤ ਦੇ ਬਾਵਜੂਦ ਡੱਲੇਵਾਲ ਨੇ ਜਤਾਈ ਪੱਕੀ ਦ੍ਰਿੜਤਾ ਨਾਲ ਭੁੱਖ ਹੜਤਾਲ ਨੂੰ ਜਾਰੀ ਰੱਖਣ ਦੀ ਗੱਲ ਕਰ ਰਹੇ ਹਨ। ਭਾਰਤ ਦੀ ਸੁਪਰੀਮ ਕਰੋਟ ਲਗਾਤਾਰ ਡੱਲੇਵਾਲ ਨੂੰ ਆਪਣੀ ਹੜਤਾਲ ਖ਼ਤਮ ਕਰਨ ਦੀ ਅਪੀਲ ਕਰ ਰਹੀ ਹੈ ਪਰ ਕੇਂਦਰ ਸਰਕਾਰ ਚੁੱਪ ਹੈ।
ਡੱਲੇਵਾਲ ਨੇ ਆਪਣੀ ਭੁੱਖ ਹੜਤਾਲ ਦੌਰਾਨ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਲਈ ਕਾਨੂੰਨੀ ਗਰੰਟੀ ਦੇ ਨਾਲ ਹੋਰ ਸੁਧਾਰਾਂ ਦੀ ਮੰਗ ‘ਤੇ ਪੱਕੇ ਰਹਿ ਕੇ ਅਡੋਲਤਾ ਦਿਖਾਈ ਹੈ । ਉਨ੍ਹਾਂ ਦਾ ਇਹ ਅਡੋਲ ਰਵਈਆ ਨਾ ਸਿਰਫ ਕਿਸਾਨ ਅੰਦੋਲਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ, ਸਗੋਂ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਨੂੰ ਵੀ ਜ਼ੋਰਦਾਰ ਬਣਾਉਂਦਾ ਹੈ।
ਡੱਲੇਵਾਲ ਦੀ ਹੜਤਾਲ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਧਿਆਨ ਆਪਣੇ ਵੱਲ ਖਿੱਚਿਆ ਹੈ ਜਿਸ ਨਾਲ ਕਿਸਾਨੀ ਸੰਘਰਸ਼ ਇਕ ਵਾਰ ਫਿਰ ਭਾਰਤ ਤੋਂ ਬਾਹਰ ਸੁਰਖੀਆਂ ਬਣ ਰਹਿਆ ਹੈ। ਡੱਲੇਵਾਲ ਦੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਵਿਆਪਕ ਰੈਲੀਆਂ ਹੋਈਆਂ। ਖਨੌਰੀ ਸਰਹੱਦ ‘ਤੇ ਸਮਰਥਨ ਦੇ ਰੂਪ ਵਿੱਚ ਰੈਲੀਆਂ ਕਾਫ਼ੀ ਬਹੁਤ ਪ੍ਰਭਾਵਸ਼ਾਲੀ ਸਨ। ਇਸ ਦੇ ਨਾਲ ਹੀ, 111 ਕਿਸਾਨ ਹੜਤਾਲ ਦੇ ਤੀਜੇ ਦਿਨ ਵਿੱਚ ਸ਼ਾਮਲ ਹੋ ਕੇ ਅਣਮਿੱਥੇ ਵਰਤ ‘ਤੇ ਰਹੇ।
ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਅਤੇ ਡੱਲੇਵਾਲ ਦੇ ਨਾਲ ਅੰਦੋਲਨ ਦੇ ਇੱਕ ਮੁੱਖ ਆਗੂ, ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 101 ਕਿਸਾਨ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ। “ਕੇਂਦਰ ਸਰਕਾਰ ਨੇ ਅਜੇ ਤੱਕ ਗੱਲਬਾਤ ਸ਼ੁਰੂ ਨਹੀਂ ਕੀਤੀ ਹੈ, ਇਸ ਲਈ ਅਸੀਂ ਆਪਣਾ ਅੰਦੋਲਨ ਵਧਾ ਰਹੇ ਹਾਂ,” ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਐਮਐਸਪੀ ਕਾਨੂੰਨ ਦੀ ਮੰਗ ਉਨ੍ਹਾਂ ਦੇ ਕਾਰਜਕਾਲ ਵਿੱਚ ਹੀ ਪੂਰੀ ਹੋਵੇਗੀ।
Asia
ਪੁਤਿਨ ਨੇ ਜੰਗਬੰਦੀ ਤੋਂ ਪਹਿਲਾਂ ਰੱਖੀ ਸ਼ਰਤ, ਪਹਿਲਾਂ ਪਾਬੰਦੀਆਂ ਹਟਾਓ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਅਤੇ ਯੂਕਰੇਨ ਵਿਚਕਾਰ ਕਾਲੇ ਸਾਗਰ ਵਿੱਚ ਇੱਕ ਨਵੇਂ ਜੰਗਬੰਦੀ ਸਮਝੌਤੇ ਨੂੰ ਉਹਨਾਂ ਸਮੇਂ ਤੱਕ ਤਰੁੰਤ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਮਾਸਕੋ ਨੇ ਚੇਤਾਵਨੀ ਦਿੱਤੀ ਕਿ ਇਹ ਸਮਝੌਤਾ ਸਿਰਫ ਉਥੋਂ ਹੀ ਲਾਗੂ ਹੋਵੇਗਾ, ਜਦੋਂ ਰੂਸ ‘ਤੇ ਲਾਗੂ ਪਾਬੰਦੀਆਂ ਹਟਾਈ ਜਾਣਗੀਆਂ, ਜਿਨ੍ਹਾਂ ਨੇ ਉਥੇ ਹਮਲੇ ਤੋਂ ਬਾਅਦ ਕ੍ਰੇਮਲਿਨ ਨੂੰ ਅਲੱਗ-ਥਲੱਗ ਕੀਤਾ ਸੀ।
ਰੂਸ ਨੇ ਯੂਕਰੇਨ ਨਾਲ ਸਮੁੰਦਰੀ ਜੰਗਬੰਦੀ ਦੀ ਸ਼ਰਤ ਵਜੋਂ ਵਿਸ਼ਵਵਿਆਪੀ ਭੋਜਨ ਅਤੇ ਖਾਦ ਬਾਜ਼ਾਰਾਂ ਤੱਕ ਪਹੁੰਚ ਅਤੇ ਅੰਤਰਰਾਸ਼ਟਰੀ ਬੈਂਕਿੰਗ ਪ੍ਰਣਾਲੀਆਂ ਵਿੱਚ ਦੁਬਾਰਾ ਸ਼ਾਮਲ ਹੋਣ ਦੀ ਮੰਗ ਕੀਤੀ।
ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਸਾਊਦੀ ਅਰਬ ਵਿੱਚ ਰੂਸ ਅਤੇ ਅਮਰੀਕਾ ਵਿਚਕਾਰ 12 ਘੰਟੇ ਦੀ ਗੱਲਬਾਤ ਤੋਂ ਬਾਅਦ ਕਾਲੇ ਸਾਗਰ ਜੰਗਬੰਦੀ ਦਾ ਐਲਾਨ ਕੀਤਾ। ਇਹ ਐਲਾਨ ਦੋਵਾਂ ਪਾਸਿਆਂ ਵੱਲੋਂ ਲੰਬੀ ਚੁੱਪੀ ਤੋਂ ਬਾਅਦ ਆਇਆ।
ਹਾਲਾਂਕਿ, ਪਿਛਲੇ ਕੁਝ ਹਫ਼ਤਿਆਂ ਤੋਂ, ਵੋਲੋਦੀਮੀਰ ਜ਼ੇਲੇਂਸਕੀ ਅਤੇ ਯੂਰਪ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਰੂਸ ‘ਤੇ ਸ਼ਾਂਤੀ ਗੱਲਬਾਤ ਵਿੱਚ ਦੇਰੀ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਸਾਊਦੀ ਅਰਬ ਵਿੱਚ ਗੱਲਬਾਤ, ਪੁਤਿਨ ਅਤੇ ਡੋਨਾਲਡ ਟਰੰਪ ਵਿਚਕਾਰ ਹੋਈ ਇੱਕ ਫੋਨ ਕਾਲ ਤੋਂ ਬਾਅਦ ਆਯੋਜਿਤ ਕੀਤੀ ਗਈ, ਜਿਸ ਵਿੱਚ ਰੂਸੀ ਰਾਸ਼ਟਰਪਤੀ ਨੇ 30 ਦਿਨਾਂ ਦੀ ਜੰਗਬੰਦੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਜ਼ੇਲੇਂਸਕੀ ਨੇ ਕਿਹਾ ਕਿ ਇਹ ਸਮਝੌਤਾ ਅਸੀਂ “ਤੁਰੰਤ” ਲਾਗੂ ਕਰਨ ਨੂੰ ਤਿਆਰ ਹਾਂ ਪਰ ਰੂਸੀ ਜੰਗੀ ਜਹਾਜ਼ਾਂ ਦੀ ਕਿਸੇ ਵੀ ਗਤੀਵਿਧੀ ਨੂੰ ਕਾਲੇ ਸਾਗਰ ਦੇ ਪੂਰਬੀ ਹਿੱਸੇ ਤੋਂ ਬਾਹਰ ਦੇਖਿਆ ਗਿਆ ਤਾਂ ਅਸੀਂ ਇਸਨੂੰ ਯੂਕਰੇਨ-ਰੂਸ ਸਮਝੌਤੇ ਦੀ ਉਲੰਘਣਾ ਦੇ ਤੌਰ ਤੇ ਵੇਖਾਂਗੇ ।
“ਜੇਕਰ ਰੂਸ ਇਸ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ ਅਸੀਂ ਉਲੰਘਣਾ ਦੇ ਸਬੂਤ ਨਾਲ ਅਸੀਂ ਭਵਿੱਖ ਵਿੱਚ ਅੰਤਰ ਰਾਸ਼ਟਰੀ ਭਾਈਚਾਰੇ ਕੋਲੋਂ ਰੂਸ ਉੱਤੇ ਪਾਬੰਦੀਆਂ ਦੀ ਮੰਗ ਕਰਦੇ ਹੋਏ ਆਪਣੀ ਮੱਦਦ ਲਈ ਹਥਿਆਰਾ ਦੀ ਮੰਗ ਕਰਾਂਗੇ।
ਰੂਸ ਨੇ ਤਜਵੀਜ਼ ਦਿੱਤੀ ਕਿ ਤੁਰਕੀ ਜੋ ਦੋਵਾਂ ਧੜਿਆਂ ਦੇ ਨਾਲ ਸੰਬੰਧ ਹਨ ਉਹ ਕਾਲੇ ਸਾਗਰ ਉੱਤੇ ਸਥਿਤੀ ਦੀ ਨਿਗਰਾਨੀ ਕਰ ਸਕਦਾ ਹੈ, ਜਦਕਿ ਇੱਕ ਮੱਧ ਪੂਰਬੀ ਦੇਸ਼ ਊਰਜਾ ਸੰਬੰਧੀ ਸਮਝੌਤੇ ਦੀ ਦੇਖ ਰੇਖ ਕਰ ਸਕਦੇ ਹਨ ।